ਚੀਨ ਨੇ ਦੁਨੀਆ ਦੇ ਸਾਹਮਣੇ ਪੇਸ਼ ਕੀਤੀ ਪਹਿਲੀ ਕੋਰੋਨਾ ਵਾਇਰਸ ਵੈਕਸੀਨ

TeamGlobalPunjab
1 Min Read

ਬੀਜਿੰਗ: ਚੀਨ ਨੇ ਦੁਨੀਆ ਦੇ ਸਾਹਮਣੇ ਆਪਣੇ ਇੱਥੇ ਬਣੀ ਕੋਰੋਨਾਵਾਇਰਸ ਦੀ ਪਹਿਲੀ ਵੈਕਸੀਨ ਪੇਸ਼ ਕੀਤੀ ਹੈ। ਚੀਨੀ ਕੰਪਨੀ ਸਿਨੋਵੈਕ ਬਾਇਓਟੈਕ ਅਤੇ ਸਿਨੋਫਾਰਮ ਨੇ ਇਸ ਨੂੰ ਤਿਆਰ ਕੀਤਾ ਹੈ। ਫਿਲਹਾਲ ਇਸ ਨੂੰ ਬਾਜ਼ਾਰ ‘ਚ ਨਹੀਂ ਉਤਾਰਿਆ ਗਿਆ ਹੈ ਪਰ ਨਿਰਮਾਤਾਵਾਂ ਨੂੰ ਉਮੀਦ ਹੈ ਕਿ ਤੀਸਰੇ ਪੜਾਅ ਦਾ ਟਰਾਇਲ ਪੂਰਾ ਹੋਣ ਤੋਂ ਬਾਅਦ ਇਸ ਸਾਲ ਦੇ ਅੰਤ ਤੱਕ ਇਸ ਨੂੰ ਬਾਜ਼ਾਰ ਵਿੱਚ ਲਾਂਚ ਕਰ ਦਿੱਤਾ ਜਾਵੇਗਾ।

ਸਿਨੋਵੈਕ ਦੇ ਪ੍ਰਤਿਨਿੱਧੀ ਨੇ ਦੱਸਿਆ ਕਿ ਕੰਪਨੀ ਨੇ ਪਹਿਲਾਂ ਤੋਂ ਹੀ ਵੈਕਸੀਨ ਦੀ ਉਸਾਰੀ ਲਈ ਫੈਕਟਰੀ ਬਣਾਉਣ ਦੀ ਤਿਆਰ ਪੂਰੀ ਕਰ ਲਈ ਹੈ। ਇਸ ਫੈਕਟਰੀ ਵਿੱਚ ਹਰ ਸਾਲ 300 ਮਿਲੀਅਨ ਡੋਜ਼ ਤਿਆਰ ਕੀਤੀਆਂ ਜਾ ਸਕਣਗੀਆਂ। ਸੋਮਵਾਰ ਨੂੰ ਟ੍ਰੇਡ ਫੇਅਰ ਵਿੱਚ ਇਸ ਨੂੰ ਡਿਸਪਲੇਅ ਕੀਤਾ ਗਿਆ, ਜਿੱਥੇ ਲੋਕ ਇਸ ਵਾਰੇ ਜਾਣਕਾਰੀ ਲੈਂਦੇ ਨਜ਼ਰ ਆਏ।

ਕੋਰੋਨਾ ਨਾਲ ਨਜਿੱਠਣ ਨੂੰ ਲੈ ਕੇ ਚੀਨ ਨੂੰ ਦੁਨੀਆ ਭਰ ਵਿੱਚ ਸਖਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਲਿਹਾਜ਼ਾ ਇਹੀ ਵਜ੍ਹਾ ਹੈ ਕਿ ਉਹ ਜਲਦ ਤੋਂ ਜਲਦ ਵੈਕਸੀਨ ਤਿਆਰ ਕਰਨ ‘ਚ ਲੱਗਿਆ ਹੈ।

ਮਈ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਚੀਨ ਵਲੋਂ ਵਿਕਸਿਤ ਕਿਸੇ ਵੀ ਸੰਭਾਵੀ ਵੈਕਸੀਨ ਨੂੰ ਵਿਸ਼ਵ ਹਿੱਤ ਵਿੱਚ ਬਣਾਉਣ ਦਾ ਸੰਕਲਪ ਲਿਆ ਸੀ।

- Advertisement -

Share this Article
Leave a comment