ਅਰੁਣਾਚਲ ਤੋਂ ਬਾਅਦ ਹੁਣ ਉੱਤਰਾਖੰਡ ‘ਤੇ ਚੀਨ ਦੀ ਨਜ਼ਰ! LAC ਨੇੜ੍ਹੇ ਪਿੰਡ ਵਸਾਉਣੇ ਕੀਤੇ ਸ਼ੁਰੂ

Prabhjot Kaur
2 Min Read

ਨਿਊਜ਼ ਡੈਸਕ: ਗੁਆਂਢੀ ਦੇਸ਼ ਚੀਨ ਹਰ ਰੋਜ਼ ਭਾਰਤ ਵਿਰੁੱਧ ਕੋਈ ਨਾਂ ਕੋਈ ਸਾਜ਼ਿਸ਼ ਰਚਦਾ ਰਹਿੰਦਾ ਹੈ। ਉਸ ਦੀ ਦਹਾਕਿਆਂ ਤੋਂ ਨਾਂ ਸਿਰਫ ਅਰੁਣਾਚਲ ਪ੍ਰਦੇਸ਼ ‘ਤੇ ਨਜ਼ਰ ਹੈ, ਹੁਣ ਉਹ ਉੱਤਰਾਖੰਡ ‘ਤੇ ਵੀ ਆਪਣੀਆਂ ਨਜ਼ਰਾਂ ਰੱਖ ਰਿਹਾ ਹੈ। ਸੂਤਰਾਂ ਨੇ ਦੱਸਿਆ ਹੈ ਕਿ ਚੀਨ ਉੱਤਰਾਖੰਡ ਦੀ ਸਰਹੱਦ ਨਾਲ ਲੱਗਦੇ ਆਪਣੇ ਖੇਤਰਾਂ ਵਿੱਚ ਪਿੰਡ ਵਸਾ ਰਿਹਾ ਹੈ। ਇਨ੍ਹਾਂ ਪਿੰਡਾਂ ਨੂੰ ਡਿਫੈਂਸ ਪਿੰਡ ਵਜੋਂ ਜਾਣਿਆ ਜਾਵੇਗਾ, ਜਿਸ ਦੀ ਨਿਗਰਾਨੀ ਚੀਨੀ ਫੌਜ ਯਾਨੀ ਪੀਪਲਜ਼ ਲਿਬਰੇਸ਼ਨ ਆਰਮੀ ਕਰੇਗੀ।

ਸੂਤਰਾਂ ਅਨੁਸਾਰ ਹਰ ਪਿੰਡ ਵਿੱਚ 250 ਘਰ ਹੋਣਗੇ ਤੇ ਵੱਡੀ ਗੱਲ ਇਹ ਹੈ ਕਿ ਇਹ ਸਰਹੱਦੀ ਪਿੰਡ ਐਲਏਸੀ ਤੋਂ ਮਹਿਜ਼ 11 ਕਿਲੋਮੀਟਰ ਦੂਰ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਚੀਨ ਐਲਏਸੀ ਤੋਂ 35 ਕਿਲੋਮੀਟਰ ਦੂਰ 55-56 ਘਰਾਂ ਵਾਲੇ ਪਿੰਡ ਵੀ ਬਣਾ ਰਿਹਾ ਹੈ। ਪੀਪਲਜ਼ ਲਿਬਰੇਸ਼ਨ ਆਰਮੀ ਵੀ ਇਨ੍ਹਾਂ ਦੀ ਨਿਗਰਾਨੀ ਕਰੇਗੀ। ਇਹ ਸਾਰੇ ਪਿੰਡ ਚੀਨ ਦੀ ਸਰਹੱਦ ਨਾਲ ਲੱਗਦੇ ਪੂਰਬੀ ਸੈਕਟਰ ਵਿੱਚ 400 ਪਿੰਡਾਂ ਨੂੰ ਵਸਾਉਣ ਦੀ ਯੋਜਨਾ ਦਾ ਹਿੱਸਾ ਹਨ।

ਦੱਸ ਦਈਏ ਕਿ ਪਹਾੜੀ ਸੂਬੇ ਉੱਤਰਾਖੰਡ ਦੀ ਚੀਨ ਨਾਲ 350 ਕਿਲੋਮੀਟਰ ਦੀ ਸਰਹੱਦ ਹੈ। ਹਾਲਾਂਕਿ ਜ਼ਿਆਦਾਤਰ ਸਰਹੱਦੀ ਇਲਾਕਿਆਂ ‘ਚ ਰੋਜ਼ੀ-ਰੋਟੀ ਦੀ ਭਾਰੀ ਘਾਟ ਹੈ, ਜਿਸ ਕਾਰਨ ਇੱਥੇ ਬਾਹਰੀ ਪ੍ਰਵਾਸ ਦੇਖਣ ਨੂੰ ਮਿਲਦਾ ਹੈ। ਇਸ ਤੋਂ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਚੀਨ ਉੱਤਰਾਖੰਡ ਵਿੱਚ ਨੀਤੀ ਦੱਰੇ ਨੇੜੇ ਨਵੇਂ ਕੈਂਪ ਲਗਾ ਰਿਹਾ ਹੈ। ਚੀਨ ਦੀ ਇਸ ਨਵੀਂ ਚਾਲ ਤੋਂ ਭਾਰਤੀ ਫੌਜ ਹੋਰ ਵੀ ਸੁਚੇਤ ਹੋ ਗਈ ਹੈ। ਭਾਰਤੀ ਸੈਨਾ ਪਹਿਲਾਂ ਹੀ ਐਲਏਸੀ ਦੀ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment