ਚੀਨ ਦਾ ਕਬੂਲਨਾਮਾ: ਗਲਵਾਨ ਘਾਟੀ ’ਚ ਮਾਰੇ ਗਏ ਸਨ ਉਸ ਦੇ ਜਵਾਨ

TeamGlobalPunjab
2 Min Read

ਨਵੀਂ ਦਿੱਲੀ: ਚੀਨ ਨੇ ਪਹਿਲੀ ਵਾਰ ਕਬੂਲ ਕੀਤਾ ਹੈ ਕਿ ਗਲਵਾਨ ਘਾਟੀ ਦੇ ਖੂਨੀ ਸੰਘਰਸ਼ ਵਿੱਚ ਉਸ ਦੇ ਫੌਜੀ ਮਾਰੇ ਗਏ ਸਨ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਪਹਿਲੀ ਵਾਰ ਗਲਵਾਨ ਘਾਟੀ ਦੇ ਖੂਨੀ ਸੰਘਰਸ਼ ਵਿੱਚ ਮਾਰੇ ਗਏ ਆਪਣੇ ਫੌਜੀਆਂ ਦੀ ਗਿਣਤੀ ਦਾ ਐਲਾਨ ਕੀਤਾ ਹੈ। ਚੀਨੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਗਲਵਾਨ ਘਾਟੀ ‘ਚ ਉਸ ਦੇ 4 ਫ਼ੌਜੀ ਮਾਰੇ ਗਏ ਸਨ। ਹਾਲਾਂਕਿ ਚੀਨ ਦੇ ਕਬੂਲਨਾਮੇ ਦਾ ਇਹ ਅੰਕੜਾ ਬਹੁਤ ਘੱਟ ਹੈ ਕਿਉਂਕਿ ਭਾਰਤ ਸਣੇ ਦੁਨੀਆ ਭਰ ਦੇ ਦੀ ਕਈ ਏਜੰਸੀਆਂ ਨੇ ਇਸ ਦਾ ਅੰਕੜਾ ਕਾਫੀ ਜ਼ਿਆਦਾ ਦੱਸਿਆ ਸੀ। ਦੱਸਣਯੋਗ ਹੈ ਕਿ ਪਿਛਲੇ ਸਾਲ ਜੂਨ ਮਹੀਨੇ ਵਿੱਚ ਹੋਏ ਗਲਵਾਨ ਸੰਘਰਸ਼ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ।

ਚੀਨ ਨੇ ਚਾਹੇ ਆਪਣੇ ਫੌਜੀਆਂ ਦੀ ਗਿਣਤੀ ਨੂੰ ਦੇਰੀ ਨਾਲ ਕਬੂਲਿਆ ਹੈ ਪਰ ਹਾਲੇ ਵੀ ਉਸ ਨੇ ਸੱਚ ਨਹੀਂ ਬਿਆਨ ਕੀਤਾ, ਕਿਉਂਕਿ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਉਸ ਵਿੱਚ ਚੀਨੀ ਫ਼ੌਜੀਆਂ ਦੇ ਵੱਡੀ ਗਿਣਤੀ ਵਿੱਚ ਮਾਰੇ ਜਾਣ ਦੀ ਗੱਲ ਸੀ।

ਭਾਰਤ ਨੇ ਵੀ ਦਾਅਵਾ ਕੀਤਾ ਸੀ ਕਿ ਚੀਨ ਦੇ ਲਗਭਗ 40 ਤੋਂ ਜ਼ਿਆਦਾ ਫ਼ੌਜੀ ਗਲਵਾਨ ਘਾਟੀ ‘ਚ ਮਾਰੇ ਗਏ ਸਨ। ਇੰਨਾ ਹੀ ਨਹੀਂ ਹਾਲ ਹੀ ਵਿੱਚ ਰੂਸੀ ਸਮਾਚਾਰ ਏਜੰਸੀ ਨੇ ਦਾਅਵਾ ਕੀਤਾ ਕਿ 15 ਜੂਨ ਨੂੰ ਗਲਵਾਨ ਘਾਟੀ ਦੀ ਝੜਪ ਵਿੱਚ ਘੱਟੋ-ਘੱਟ 45 ਚੀਨੀ ਫੌਜੀ ਵੀ ਮਾਰੇ ਗਏ ਸਨ। ਇਸ ਤੋਂ ਪਹਿਲਾਂ ਵੀ ਕਈ ਰਿਪੋਰਟਾਂ ‘ਚ ਅਜਿਹੇ ਖੁਲਾਸੇ ਹੋਏ ਸਨ, ਪਰ ਚੀਨ ਨੇ ਉਦੋਂ ਤੱਕ ਅਧਿਕਾਰਤ ਤੌਰ ਤੇ ਆਪਣੇ ਫੌਜੀਆਂ ਦੇ ਮਾਰੇ ਜਾਣ ਦੀ ਗੱਲ ਨਹੀਂ ਕਬੂਲੀ ਸੀ।

Share this Article
Leave a comment