ਚਿਲੀ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ 13 ਦੀ ਮੌਤ, 35 ਹਜ਼ਾਰ ਏਕੜ ਜੰਗਲ ਤਬਾਹ

Global Team
2 Min Read

ਨਿਊਜ਼ ਡੈਸਕ : ਦੱਖਣੀ ਅਮਰੀਕੀ ਦੇਸ਼ ਚਿਲੀ ਦੇ ਜੰਗਲਾਂ ‘ਚ ਭਿਆਨਕ ਅੱਗ ਲੱਗੀ ਹੈ। ਇਸ ਅੱਗ ਕਾਰਨ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਚਿੱਲੀ ਦਾ 35 ਹਜ਼ਾਰ ਏਕੜ ਜੰਗਲ ਸੜ ਕੇ ਸੁਆਹ ਹੋ ਗਿਆ ਹੈ। ਸਥਿਤੀ ਨੂੰ ਦੇਖਦੇ ਹੋਏ ਚਿਲੀ ਸਰਕਾਰ ਨੇ ਇਸ ਨੂੰ ਰਾਸ਼ਟਰੀ ਆਫਤ ਐਲਾਨ ਦਿੱਤਾ ਹੈ। ਜੰਗਲਾਂ ਵਿੱਚ ਲੱਗੀ ਇਸ ਭਿਆਨਕ ਅੱਗ ਕਾਰਨ ਪੂਰੇ ਦੇਸ਼ ਵਿੱਚ ਗਰਮ ਹਵਾਵਾਂ ਚੱਲ ਰਹੀਆਂ ਹਨ। ਰਾਜਧਾਨੀ ਸੈਂਟੀਆਗੋ ਤੋਂ ਲਗਭਗ 500 ਕਿਲੋਮੀਟਰ ਦੱਖਣ ਵਿੱਚ, ਬਾਇਓਬੀਓ ਖੇਤਰ ਦੇ ਇੱਕ ਸ਼ਹਿਰ ਸਾਂਤਾ ਜੁਆਨਾ ਵਿੱਚ ਇੱਕ ਫਾਇਰਫਾਈਟਰ ਸਮੇਤ ਗਿਆਰਾਂ ਲੋਕਾਂ ਦੀ ਮੌਤ ਹੋ ਗਈ।

ਚਿਲੀ ਦੇ ਦੱਖਣੀ ਖੇਤਰ ‘ਚ ਰਾਹਤ ਅਤੇ ਬਚਾਅ ਕਾਰਜ ‘ਚ ਲੱਗੇ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ‘ਚ ਪਾਇਲਟ ਅਤੇ ਇਕ ਮਕੈਨਿਕ ਦੀ ਮੌਤ ਹੋਣ ਦੀ ਵੀ ਖਬਰ ਹੈ। ਸਰਕਾਰ ਨੇ ਬਾਇਓਬਿਓ ਅਤੇ ਨੂਬਲ ਖੇਤਰਾਂ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ, ਜਿਸ ਤੋਂ ਬਾਅਦ ਖੇਤਰ ਵਿੱਚ ਫੌਜ ਅਤੇ ਹੋਰ ਸਾਧਨਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਚਿੱਲੀ ਦੇ ਕਰੀਬ 12 ਇਲਾਕਿਆਂ ‘ਚ ਜੰਗਲ ‘ਚ ਅੱਗ ਲੱਗੀ ਹੋਈ ਹੈ ਅਤੇ ਇਸ ‘ਚ ਹੁਣ ਤੱਕ ਸੈਂਕੜੇ ਘਰ ਤਬਾਹ ਹੋ ਚੁੱਕੇ ਹਨ। ਚਿਲੀ ਦੀ ਗ੍ਰਹਿ ਮੰਤਰੀ ਕੈਰੋਲੀਨਾ ਟੋਹਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਸਥਿਤੀ ਹੋਰ ਵਿਗੜ ਸਕਦੀ ਹੈ।

ਇਸ ਦੇ ਨਾਲ ਹੀ ਰਾਸ਼ਟਰਪਤੀ ਗੈਬਰੀਅਲ ਬੋਰਿਕ ਵੀ ਬਾਇਓਬਿਓ ਅਤੇ ਨੂਬਲ ਪਹੁੰਚ ਗਏ ਹਨ, ਆਪਣੀਆਂ ਛੁੱਟੀਆਂ ਸਮੇਂ ਤੋਂ ਪਹਿਲਾਂ ਖਤਮ ਕਰਕੇ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ। ਦੱਸ ਦਈਏ ਕਿ ਇਨ੍ਹਾਂ ਦੋਵਾਂ ਇਲਾਕਿਆਂ ‘ਚ ਕਰੀਬ 20 ਲੋਕਾਂ ਦੀ ਆਬਾਦੀ ਹੈ। ਪ੍ਰਭਾਵਿਤ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਭੇਜਿਆ ਗਿਆ ਹੈ।

ਰਾਸ਼ਟਰਪਤੀ ਨੇ ਖਦਸ਼ਾ ਪ੍ਰਗਟਾਇਆ ਕਿ ਕਈ ਥਾਵਾਂ ‘ਤੇ ਜਾਣ ਬੁੱਝ ਕੇ ਅੱਗ ਲਗਾਈ ਗਈ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਚਿੱਲੀ ਦੇ ਇਸ ਖੇਤਰ ‘ਚ ਤੇਜ਼ ਹਵਾਵਾਂ ਚੱਲ ਸਕਦੀਆਂ ਹਨ, ਜਿਸ ਕਾਰਨ ਆਉਣ ਵਾਲੇ ਦਿਨਾਂ ‘ਚ ਸਥਿਤੀ ਹੋਰ ਵਿਗੜ ਸਕਦੀ ਹੈ।

- Advertisement -

Share this Article
Leave a comment