ਅਮਰੀਕਾ ‘ਚ ਮੁੜ ਸਾਹਮਣੇ ਆਉਣ ਲੱਗੇ ਕੋਰੋਨਾ ਦੇ ਮਾਮਲੇ, ਬੀਤੇ ਹਫ਼ਤੇ 94000 ਬੱਚੇ ਹੋਏ ਇਨਫੈਕਟਿਡ

TeamGlobalPunjab
2 Min Read

ਨਿਊਯਾਰਕ : ਅਮਰੀਕਾ ‘ਚ ਬੇਸ਼ੱਕ ਵੈਕਸੀਨੇਸ਼ਨ ਪ੍ਰਕਿਰਿਆ ਪੂਰੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ, ਪਰ ਤਾਜ਼ਾ ਹਾਲਾਤਾਂ ਤੋਂ ਬਾਅਦ ਸਰਕਾਰ ਦੀ ਨੀਂਦ ਉੱਡ ਚੁੱਕੀ ਹੈ । ਅਮਰੀਕਾ ਵਿੱਚ  ਬੱਚਿਆਂ ’ਚ ਕੋਵਿਡ-19 ਦੇ ਵਧਦੇ ਮਾਮਲਿਆਂ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਇੱਥੇ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ। ਚਿੰਤਾ ਦੀ ਗੱਲ ਇਹ ਵੀ ਹੈ ਕਿ ਅਮਰੀਕਾ ’ਚ ਰੋਜ਼ਾਨਾ ਆਉਣ ਵਾਲੇ ਨਵੇਂ ਮਾਮਲਿਆਂ ’ਚ ਕਰੀਬ 15 ਫ਼ੀਸਦੀ ਮਾਮਲੇ ਬੱਚਿਆਂ ਦੇ ਅੰਦਰ ਪਾਏ ਜਾ ਰਹੇ ਹਨ। ਇਸ ਦਾ ਖੁਲਾਸਾ ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ (AAP) ਦੀ ਰਿਸਰਚ ’ਚ ਹੋਇਆ ਹੈ। ਹਾਲਾਂਕਿ ਇਸ ਦੌਰਾਨ ਕੋਵਿਡ-19 ਦੀ ਵਜ੍ਹਾ ਨਾਲ ਬੱਚਿਆਂ ਦੀਆਂ ਮੌਤਾਂ ਦੇ ਮਾਮਲੇ ਬੇਹੱਦ ਘੱਟ ਹੀ ਸਾਹਮਣੇ ਆਏ ਹਨ।

ਅੰਕੜਿਆਂ ਮੁਤਾਬਕ ਕਰੀਬ ਦੋ ਫ਼ੀਸਦੀ ਤੋਂ ਵੀ ਘੱਟ ਲੋਕ ਕੋਵਿਡ-19 ਦੀ ਵਜ੍ਹਾ ਨਾਲ ਹਸਪਤਾਲ ’ਚ ਦਾਖਲ ਹੋਏ। ਇੱਥੇ ਪਿਛਲੇ ਇਕ ਹਫ਼ਤੇ ਦੌਰਾਨ 94 ਹਜ਼ਾਰ ਬੱਚਿਆਂ ਦਾ ਇਲਾਜ਼ ਕੀਤਾ ਗਿਆ ਹੈ। ਇਹ ਅੰਕੜੇ ਆਪਣੇ ਆਪ ’ਚ ਬੇਹੱਦ ਹੈਰਾਨ ਕਰਨ ਵਾਲੇ ਹਨ।

 

 

- Advertisement -

 

ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਦੇ ਉਪਲਬਧ ਅੰਕੜਿਆਂ ਮੁਤਾਬਕ ਦੇਸ਼ ’ਚ ਕੋਰੋਨਾ ਦੀ ਵਜ੍ਹਾ ਨਾਲ ਕਰੀਬ 0.3 ਤਕ ਰਹੀ ਹੈ। ਮਹਾਮਾਰੀ ਦੀ ਸ਼ੁਰੂਆਤ ਨਾਲ ਪੰਜ ਅਗਸਤ 2021 ਤਕ ਦੇਸ਼ ’ਚ ਕਰੀਬ 43 ਲੱਖ ਬੱਚੇ ਕੋਵਿਡ-19 ਪਾਜ਼ੋਟਿਵ ਪਾਏ ਗਏ।

 

 

- Advertisement -

 

 

‘ਆਪ’ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਜੁਲਾਈ ਤੋਂ ਬਾਅਦ ਬੱਚਿਆਂ ’ਚ ਇਸ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਮੌਜੂਦਾ ਸਮੇਂ ’ਚ 12 ਸਾਲ ਦੇ ਕਰੀਬ 60 ਫ਼ੀਸਦੀ ਬੱਚਿਆਂ ਨੂੰ ਪੂਰੀ ਤਰ੍ਹਾਂ ਨਾਲ ਵੈਕਸੀਨੇਟ ਕਰ ਦਿੱਤਾ ਗਿਆ ਹੈ ਉੱਥੇ ਹੀ ਕਰੀਬ 70 ਫ਼ੀਸਦੀ ਬੱਚਿਆਂ ਨੂੰ ਘੱਟ ਤੋਂ ਘੱਟ ਵੈਕਸੀਨ ਦੀ ਇਕ ਖੁਰਾਕ ਦੇ ਦਿੱਤੀ ਗਈ ਹੈ।

 

Share this Article
Leave a comment