ਰਾਹਤ ਵਾਲੀ ਖ਼ਬਰ : ਭਵਿੱਖ ‘ਚ ਬੱਚਿਆਂ ‘ਚ ਨਹੀਂ ਹੋਵੇਗਾ ਗੰਭੀਰ ਇਨਫੈਕਸ਼ਨ : AIIMS ਨੂੰ ਯਕੀਨ

TeamGlobalPunjab
3 Min Read

           ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਦੀ ਮੌਜੂਦਾ ਸਥਿਤੀ ਅਤੇ ਟੀਕਾਕਰਨ ਬਾਰੇ ਹੋਈ ਪ੍ਰੈੱਸ ਕਾਨਫਰੰਸ ਦਰਮਿਆਨ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ, ਜਿਹੜੀ ਬੱਚਿਆਂ ਨਾਲ ਸਬੰਧਤ ਹੈ।

         ਪ੍ਰੈੱਸ ਕਾਨਫਰੰਸ ‘ਚ ਏਮਜ਼ ਦਿੱਲੀ (AIIMS) ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਨੇ ਕਿਹਾ ਕਿ ਭਾਰਤ ਦਾ ਜਾਂ ਵਿਸ਼ਵ ਦਾ ਡਾਟਾ ਦੇਖੋ ਤਾਂ ਹੁਣ ਤੱਕ ਅਜਿਹਾ ਕੋਈ ਡਾਟਾ ਨਹੀਂ ਆਇਆ ਜਿਸ ‘ਚ ਦਿਖਾਇਆ ਗਿਆ ਹੋਵੇ ਕਿ ਬੱਚਿਆਂ ‘ਚ ਹੁਣ ਜ਼ਿਆਦਾ ਗੰਭੀਰ ਇਨਫੈਕਸ਼ਨ ਹੈ। ਬੱਚਿਆ ‘ਚ ਅਜੇ ਹਲਕਾ ਇਨਫੈਕਸ਼ਨ ਰਿਹਾ ਹੈ। ਹੁਣ ਤੱਕ ਕੋਈ ਸਬੂਤ ਨਹੀਂ ਹੈ ਕਿ ਜੇ ਕੋਵਿਡ ਦੀ ਅਗਲੀ ਲਹਿਰ ਆਵੇਗੀ ਤਾਂ ਬੱਚਿਆ ‘ਚ ਜ਼ਿਆਦਾ ਗੰਭੀਰ ਇਨਫੈਕਸ਼ਨ ਹੋਵੇਗਾ।

 

 

          ਨੀਤੀ ਆਯੋਗ ਦੇ ਮੈਂਬਰ ਡਾ. ਵੀ.ਕੇ. ਪਾਲ ਨੇ ਕਿਹਾ ਕਿ ਨਿੱਜੀ ਖੇਤਰਾਂ (ਹਸਪਤਾਲਾਂ) ਲਈ ਟੀਕੇ ਦੀ ਕੀਮਤ ਵੈਕਸੀਨ ਨਿਰਮਾਤਾਵਾਂ ਦੁਆਰਾ ਤੈਅ ਕੀਤੀ ਜਾਵੇਗੀ। ਸੂਬਾ ਨਿੱਜੀ ਖੇਤਰ ਦੀ ਕੁੱਲ ਮੰਗ ਕਰੇਗਾ, ਜਿਸ ਦਾ ਅਰਥ ਹੈ ਕਿ ਉਹ ਦੇਖਣਗੇ ਕਿ ਉਸ ਕੋਲ ਸਹੂਲਤਾਂ ਦਾ ਕਿੰਨਾ ਨੈੱਟਵਰਕ ਹੈ ਤੇ ਕਿੰਨੀ ਖੁਰਾਕ ਦੀ ਜ਼ਰੂਰਤ ਹੈ।

- Advertisement -

 

ਸਿਹਤ ਮੰਤਰਾਲੇ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਦਿੱਤੀ ਇਹ ਜਾਣਕਾਰੀ

      ਦੇਸ਼ ’ਚ ਕੋਰੋਨਾ ਤੇ ਟੀਕਾਕਰਨ ਦੀ ਸਥਿਤੀ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਜਿੱਥੇ 7 ਮਈ ਨੂੰ ਦੇਸ਼ ’ਚ ਰੋਜ਼ਾਨਾ ਦੇ ਹਿਸਾਬ ਨਾਲ 4,14,000 ਮਾਮਲੇ ਦਰਜ ਕੀਤੇ ਗਏ ਸਨ, ਉਹ ਹੁਣ ਇਕ ਲੱਖ ਤੋਂ ਵੀ ਘੱਟ ਹੋ ਗਏ ਹਨ।

          ਬੀਤੇ 24 ਘੰਟਿਆਂ ’ਚ 86,498 ਮਾਮਲੇ ਦੇਸ਼ ’ਚ ਦਰਜ ਕੀਤੇ ਗਏ। ਇਹ 3 ਅਪ੍ਰੈਲ ਤੋਂ ਬਾਅਦ ਹੁਣ ਤਕ ਇਕ ਦਿਨ ਦੇ ਸਭ ਤੋਂ ਘੱਟ ਮਾਮਲੇ ਹਨ। ਹੋਮ ਆਈਸੋਲੈਸ਼ਨ ‘ਤੇ ਮੈਡੀਕਲ ਬੁਨਿਆਦੀ ਢਾਂਚਾ ਦੋਵਾਂ ਨੂੰ ਲੈ ਮਿਲਾ ਕੇ ਰਿਕਵਰੀ ਰੇਟ ਵਧ ਕੇ 94.3 ਫ਼ੀਸਦੀ ਹੋ ਗਈ ਹੈ।

 

             1-7 ਜੂਨ ਦੇ ਵਿਚਕਾਰ ਪਾਜ਼ਿਟਿਵਿਟੀ ਦਰ ਕੁੱਲ ਮਿਲਾ ਕੇ 6.3 ਫ਼ੀਸਦੀ ਦਰਜ ਕੀਤੀ ਗਈ ਹੈ। 4 ਮਈ ਨੂੰ ਦੇਸ਼ ‘ਚ 531 ਅਜਿਹੇ ਜ਼ਿਲ੍ਹੇ ਸਨ, ਜਿੱਥੇ ਰੋਜ਼ਾਨਾ 100 ਤੋਂ ਵਧ ਮਾਮਲੇ ਦਰਜ ਕੀਤੇ ਜਾ ਰਹੇ ਸਨ, ਅਜਿਹੇ ਜ਼ਿਲ੍ਹੇ ਹੁਣ 209 ਰਹਿ ਗਏ ਹਨ।

Share this Article
Leave a comment