ਮੁੱਖ ਮੰਤਰੀ ਭਗਵੰਤ ਮਾਨ ਅੱਜ ਹੁਸ਼ਿਆਰਪੁਰ ਦੇ ਦੌਰੇ ‘ਤੇ, ਗੁਰਦੁਆਰਾ ਭਿੱਖੋਵਾਲ ਸਾਹਿਬ ਵਿਖੇ ਹੋਏ ਨਤਮਸਤਕ

Global Team
3 Min Read

ਹੁਸ਼ਿਆਰਪੁਰ: ਮੁੱਖ ਮੰਤਰੀ ਭਗਵੰਤ ਮਾਨ ਅੱਜ ਹੁਸ਼ਿਆਰਪੁਰ ਦੇ ਦੌਰੇ ‘ਤੇ ਹਨ।  ਉਹ ਪਾਵਨ ਧਰਤੀ ਹੁਸ਼ਿਆਰਪੁਰ ਦੇ ਗੁਰਦੁਆਰਾ ਭਿੱਖੋਵਾਲ ਸਾਹਿਬ ਵਿਖੇ ਨਤਮਸਤਕ ਹੋਏ ਹਨ। ਗੁਰੂ ਚਰਨਾਂ ‘ਚ ਮੱਥਾ ਟੇਕਿਆ ਹੈ। ਉਨ੍ਹਾਂ ਕਿਹਾ ਕਿ ਪਵਿੱਤਰ ਅਸਥਾਨ ਦੇ ਦਰਸ਼ਨ ਦੀਦਾਰ ਕਰਕੇ ਅਤੇ ਗੁਰੂ ਚਰਨਾਂ ‘ਚ ਹਾਜ਼ਰੀ ਭਰਕੇ ਮਨ ਨੂੰ ਬਹੁਤ ਸਕੂਨ ਮਿਲਿਆ। ਸੂਬੇ ‘ਚ ਅਮਨ-ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਬਣੇ ਰਹਿਣ ਲਈ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ ਹੈ।

ਉਨ੍ਹਾਂ ਨੇ ਸ਼ਾਮ ਚੁਰਾਸੀ ਤੋਂ 385 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਉਦਘਾਟਨ ਦੀ ਰਸਮ ਕੀਤੀ। ਇਸ ਦੌਰਾਨ ਪੰਜਾਬ ਜੇਲ੍ਹ ਤੇ ਐਨਆਰਆਈ ਵਿਭਾਗ ਦੇ ਮੰਤਰੀ ਡਾ. ਰਵਜੋਤ ਸਿੰਘ ਵੀ ਉਨ੍ਹਾਂ ਨਾਲ ਮੌਜੂਦ ਸਨ। ਸੀਐਮ ਮਾਨ ਨੇ ਕਿਹਾ ਪੰਜਾਬ ‘ਚ ਵਿਕਾਸ ਦੀ ਗੱਡੀ ਲੀਹ ‘ਤੇ ਚੜ੍ਹ ਗਈ ਹੈ ਤੇ ਦਿਨੋਂ-ਦਿਨ ਇਸ ਦੀ ਸਪੀਡ ਵੀ ਵੱਧ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਹੁਣ ਇਸ ਦੀ ਸਪੀਡ ਹੋਰ ਤੇਜ਼ ਕਰਨੀ ਹੈ ਤਾਂ ਜੋ ਪਿਛਲੇ 70-75 ਸਾਲਾਂ ਦੇ ਘਾਟੇ ਨੂੰ ਪੂਰਾ ਕੀਤਾ ਜਾ ਸਕੇ। ਸੀਐਮ ਮਾਨ ਨੇ ਦਾਅਵਾ ਕੀਤਾ ਅਸੀਂ ਲੋਕਾਂ ਦੇ ਸਾਰੇ ਵਾਅਦੇ 4 ਸਾਲਾਂ ‘ਚ ਪੂਰੇ ਕਰ ਦਿੱਤੇ ਹਨ, ਜਦਕਿ ਲੋਕਾਂ ਦੀ ਹੋਰ ਮੰਗਾਂ ਹਨ, ਜਿਵੇਂ ਉਹ ਸਾਹਮਣੇ ਆ ਰਹੀਆਂ ਹਨ, ਉਹ ਵੀ ਪੂਰੀਆਂ ਕਰਦੇ ਜਾ ਰਹੇ ਹਾਂ।

ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਚਾਹ ਰਹੀਆਂ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਕੁਰਸੀ ਨੂੰ ਹੱਥ ਪੈ ਜਾਵੇ, ਕਿਉਂਕਿ ਉਨ੍ਹਾਂ ਦੀ ਲੁੱਟਣ ਦਾ ਵਾਰੀਆਂ ਖ਼ਤਮ ਹੋ ਗਈਆਂ ਹਨ। ਸੀਐਮ ਨੇ ਕਿਹਾ ਬਾਜਵਾ, ਵੜਿੰਗ, ਚੰਨੀ ਤੇ ਸੁਖਬੀਰ ਬਾਦਲ ਵਰਗੇ ਕਹੀ ਜਾ ਰਹੇ ਹਨ ਕਿ ਸਾਡੀ ਵਾਰੀ ਆਵੇਗੀ। ਸੀਐਮ ਮਾਨ ਨੇ ਕਿਹਾ ਕਿ ਹੁਣ ਲੁੱਟਣ ਦੀ ਵਾਰੀ ਨਹੀਂ, ਲੋਕਾਂ ਦੀ ਵਾਰੀ ਆਵੇਗੀ।

ਮੁੱਖ ਮੰਤਰੀ ਨੇ ਸ਼ਾਮ ਚੁਰਾਸੀ ‘ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਵਿਰੋਧੀਆਂ ‘ਤੇ ਹਮਲਾਵਰ ਰੁਖ਼ ਅਪਣਾਇਆ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਚਾਹ ਰਹੀਆਂ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਕੁਰਸੀ ਨੂੰ ਹੱਥ ਪੈ ਜਾਵੇ, ਕਿਉਂਕਿ ਉਨ੍ਹਾਂ ਦੀ ਲੁੱਟਣ ਦਾ ਵਾਰੀਆਂ ਖ਼ਤਮ ਹੋ ਗਈਆਂ ਹਨ। ਸੀਐਮ ਨੇ ਕਿਹਾ ਬਾਜਵਾ, ਵੜਿੰਗ, ਚੰਨੀ ਤੇ ਸੁਖਬੀਰ ਬਾਦਲ ਵਰਗੇ ਕਹੀ ਜਾ ਰਹੇ ਹਨ ਕਿ ਸਾਡੀ ਵਾਰੀ ਆਵੇਗੀ। ਸੀਐਮ ਮਾਨ ਨੇ ਕਿਹਾ ਕਿ ਹੁਣ ਲੁੱਟਣ ਦੀ ਵਾਰੀ ਨਹੀਂ, ਲੋਕਾਂ ਦੀ ਵਾਰੀ ਆਵੇਗੀ।

Share This Article
Leave a Comment