ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁੱਖ ਸਲਾਹਕਾਰ ਨੇ ਦਿੱਤਾ ਅਸਤੀਫ਼ਾ

TeamGlobalPunjab
1 Min Read

ਨਵੀਂ ਦਿੱਲੀ :ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁੱਖ ਸਲਾਹਕਾਰ ਪ੍ਰਦੀਪ ਕੁਮਾਰ ਸਿਨ੍ਹਾ ਨੇ ਬੀਤੇ ਮੰਗਲਵਾਰ ਨੂੰ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਆਪਣੇ ਅਸਤੀਫ਼ਾ ਪੱਤਰ ’ਚ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁੱਖ ਸਲਾਹਕਾਰ ਦੇ ਤੌਰ ’ਤੇ ਉਨ੍ਹਾਂ ਨੂੰ 2019 ’ਚ ਨਿਯੁਕਤ ਕੀਤਾ ਗਿਆ ਸੀ।

PMO ਤੋਂ ਨਿਕਲਣ ਵਾਲੇ ਉਹ ਦੂਸਰੇ ਉੱਚ ਅਧਿਕਾਰੀ ਹਨ। ਇਸਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸੈਕਰੇਟਰੀ ਨਿਰਪੇਂਦਰ ਮਿਸ਼ਰਾ ਨੇ ਅਸਤੀਫ਼ਾ ਦਿੱਤਾ ਸੀ। ਪੀਕੇ ਸਿਨਹਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਲਾਹਾਬਾਦ ’ਚ ਅਸਿਸਟੈਂਟ ਕਲੈਕਟਰ ਦੇ ਤੌਰ ’ਤੇ ਕੀਤੀ ਸੀ।

ਇਸਤੋਂ ਇਲਾਵਾ ਸਿਨਹਾ ਨੇ ਪਾਵਰ ਤੇ ਜਹਾਜਰਾਨੀ ਮੰਤਰਾਲੇ ’ਚ ਸਕੱਤਰ ਦਾ ਅਹੁਦਾ ਵੀ ਸੰਭਾਲਿਆ ਹੈ। ਸਿਨਹਾ ਨੇ ਪੈਟਰੋਲੀਅਮ ਤੇ ਪ੍ਰਕਿਰਤੀ ਗੈਸ ਮੰਤਰਾਲੇ ’ਚ ਵਿਸ਼ੇਸ਼ ਸਕੱਤਰ ਦੇ ਰੂਪ ’ਚ ਵੀ ਕੰਮ ਕੀਤਾ ਹੈ।

TAGGED: ,
Share this Article
Leave a comment