ਸ਼ਿਕਾਗੋ– ਅਮਰੀਕਾ ਦੇ ਸ਼ਿਕਾਗੋ ‘ਚ ਇਕ ਵਾਹਨ ਨੂੰ ਰੋਕੇ ਜਾਣ ਦੌਰਾਨ ਗੋਲੀਬਾਰੀ ‘ਚ 29 ਸਾਲਾ ਇਕ ਮਹਿਲਾ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਜਦਕਿ ਇਕ ਹੋਰ ਅਧਿਕਾਰੀ ਜ਼ਖਮੀ ਹੋ ਗਿਆ। ਪੁਲਿਸ ਅਨੁਸਾਰ ਇਨ੍ਹਾਂ ਅਧਿਕਾਰੀਆਂ ਨੂੰ ਸ਼ਿਕਾਗੋ ਯੂਨੀਵਰਸਿਟੀ ਦੇ ਮੈਡੀਕਲ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਜਿਥੇ ਮਹਿਲਾ ਪੁਲਿਸ ਅਧਿਕਾਰੀ ਨੇ ਦਮ ਤੋੜ ਦਿੱਤਾ। ਬਾਕੀ ਅਧਿਕਾਰੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈੇ। ਸ਼ਿਕਾਗੋ ਫਾਇਰ ਵਿਭਾਗ ਦੇ ਅਧਿਕਾਰੀ ਲੈਰੀ ਲੈਂਗਫੋਰਡ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਗੋਲੀਬਾਰੀ ਦੀ ਇਸ ਘਟਨਾ ਦੀ ਜਾਂਚ ਕਰ ਰਹੀ ਹੈ।
Police Officer Ella French
End of Watch: August 7, 2021
We will #NeverForget the true bravery she exemplified as she laid her life down to protect others.
Please hold her family, loved ones and fellow Chicago Police officers in your thoughts as we grieve the loss of this hero. pic.twitter.com/kEUlNTv0Z4
— Chicago Police (@Chicago_Police) August 8, 2021
ਪੁਲਿਸ ਮੁਤਾਬਕ ਵੈਸਟ ਈਂਗਲਵੁੱਡ ਦੇ ਸਾਊਥ ਸਾਈਡ ‘ਚ ਦੋਵਾਂ ਅਧਿਕਾਰੀਆਂ ‘ਤੇ ਉਸ ਵੇਲੇ ਗੋਲੀਬਾਰੀ ਕੀਤੀ ਗਈ ਜਦ ਉਨ੍ਹਾਂ ਨੇ ਇਕ ਵਾਹਨ ਨੂੰ ਹੌਲੀ ਕਰ ਕੇ ਉਸ ਨੂੰ ਸਾਈਡ ‘ਤੇ ਰੁਕਣ ਲਈ ਕਿਹਾ ਗਿਆ। ਵਾਹਨ ‘ਚ ਦੋ ਪੁਰਸ਼ ਅਤੇ ਇਕ ਮਹਿਲਾ ਸਵਾਰ ਸੀ। ਸ਼ਿਕਾਗੋ ਪੁਲਿਸ ਦੇ ਪਹਿਲੇ ਡਿਪਟੀ ਸੁਪਰਡੈਂਟ ਏਰਿਕ ਕਾਰਟਰ ਨੇ ਐਤਵਾਰ ਸਵੇਰੇ ਪੱਤਰਕਾਰਾਂ ਨੂੰ ਦੱਸਿਆ ਕਿ ਅਧਿਕਾਰੀਆਂ ਨੇ ਵੀ ਜਵਾਬੀ ਗੋਲੀਬਾਰੀ ਕੀਤੀ ਅਤੇ ਵਾਹਨ ‘ਚ ਸਵਾਰ ਇਕ ਵਿਅਕਤੀ ਜ਼ਖਮੀ ਹੋ ਗਿਆ। ਹਾਲਾਂਕਿ ਉਸ ਦੀ ਹਾਲਤ ਦੇ ਬਾਰੇ ‘ਚ ਨਹੀਂ ਦੱਸਿਆ।