ਖਜਾਨਾ ਮੰਤਰੀ ਤੇ ਭੜਕੇ ਚੀਮਾ , ਕਿਹਾ ਮੁਖ ਸਕੱਤਰ ਦੀਆਂ ਕਿੰਨੀਆਂ ਮਾਫੀਆ ਨਾਲ ਭਰੇਗਾ ਪੰਜਾਬ ਦਾ ਖਜਾਨਾ!

TeamGlobalPunjab
2 Min Read

ਚੰਡੀਗੜ੍ਹ : ਇਨੀ ਦਿਨੀ ਸੂਬੇ ਅੰਦਰ ਆਬਕਾਰੀ ਵਿਭਾਗ ਨੂੰ ਲੈ ਕੇ ਸਿਆਸਤ ਅੰਦਰ ਪੂਰੀ ਗਹਿਮਾ ਗਹਿਮੀ ਚੱਲ ਰਹੀ ਹੈ। ਬੀਤੀ ਕੱਲ੍ਹ ਇਸ ਨੂੰ ਲੈ ਕੇ ਭਾਵੇਂ ਪੰਜਾਬ ਦੇ ਮੁਖ ਸਕੱਤਰ ਕਾਰਨ ਅਵਤਾਰ ਸਿੰਘ ਨੇ ਮਾਫੀ ਮੰਗ ਲਈ ਹੈ ਪਰ ਫਿਰ ਵੀ ਇਹ ਮੁੱਦਾ ਸ਼ਾਂਤ ਹੋਣ ਦੀ ਬਜਾਏ ਹੋਰ ਗਰਮਾ ਗਿਆ ਹੈ । ਦਰਅਸਲ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਅਤੇ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਵਲੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਪੂਰੀ ਵਜ਼ਾਰਤ ਤੇ ਗੰਭੀਰ ਦੋਸ਼ ਲਗਾਏ ਗਏ ਹਨ ।ਉਨ੍ਹਾਂ ਦਾ ਦੋਸ਼ ਹੈ ਕਿ ਮੁਖ ਮੰਤਰੀ ਸਮੇਤ ਸਮੁੱਚੀ ਵਜਾਰਤ ਸ਼ਰਾਬ ਮਾਫ਼ੀਆ ਨਾਲ ਰਲੀ ਹੋਈ ਹੈ।

ਆਪ ਆਗੂਆਂ ਦਾ ਕਹਿਣਾ ਹੈ ਕਿ ਜੋ ਪਿਛਲੇ 2 ਹਫ਼ਤਿਆਂ ਤੋਂ ਆਬਕਾਰੀ ਵਿਭਾਗ ਅੰਦਰ ਘਾਟੇ ਦਾ ਵਿਵਾਦ ਚੱਲ ਰਿਹਾ ਹੈ ਉਹ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਮਾਫੀ ਮੰਗ ਲੈਣ ਨਾਲ ਕਿਸ ਤਰ੍ਹਾਂ ਹੱਲ ਹੋ ਗਿਆ ਹੈ? ਉਨ੍ਹਾਂ ਕਿਹਾ ਕਿ ਇਸ ਮਾਫੀ ਨਾਲ ਕਿੰਨਾ ਕੁ ਖਜਾਨਾ ਭਰ ਗਿਆ ਹੈ ਪੰਜਾਬ ਦੇ ਲੋਕ ਇਹ ਜਾਨਣਾ ਚਾਹੁੰਦੇ ਹਨ ਅਤੇ ਹੋਰ ਕਿੰਨੀਆਂ ਕੁ ਮਾਫੀਆਂ ਮੰਗ ਲੈਣ ਨਾਲ ਇਹ ਖਜਾਨਾ ਭਰ ਜਾਵੇਗਾ ।

ਚੀਮਾ ਅਤੇ ਮਾਣੂਕੇ ਨੇ ਦੋਸ਼ ਲਾਇਆ ਕਿ ਬੀਤੇ ਦਿਨੀ ਜੋ ਆਬਕਾਰੀ ਘਾਟੇ ਅਤੇ ਨਵੀਂ ਆਬਕਾਰੀ ਨੀਤੀ ਸਮੇਤ ਖੰਨਾ ਅਤੇ ਘਨੌਰ ਦੀਆਂ ਨਕਲੀ ਸ਼ਰਾਬ ਫ਼ੈਕਟਰੀਆਂ ਦੇ ਘਟਨਾਕ੍ਰਮ ਸਾਹਮਣੇ ਆਏ ਉਸ ਨੇ ਇਹ ਸਾਫ ਕਰ ਦਿੱਤਾ ਹੈ ਕਿ ਪੰਜਾਬ ਦੀ ਸਰਕਾਰ ਖ਼ਜ਼ਾਨੇ ਜਾਂ ਲੋਕਾਂ ਦੇ ਲਈ ਚਿੰਤਤ ਨਹੀਂ ਬਲਕਿ ਸ਼ਰਾਬ ਮਾਫ਼ੀਆ ਦੀ ਕਾਲੀ ਕਮਾਈ ਦਾ ਫ਼ਿਕਰ ਕਰਦੀ ਹੈ। ਪਿਛਲੀ ਬਾਦਲ ਸਰਕਾਰ ਵਾਂਗ ਹੁਣ ਵੀ ਸ਼ਰਾਬ ਮਾਫ਼ੀਆ ਮੁੱਖ ਮੰਤਰੀ ਦੀ ਕਮਾਨ ਹੇਠ ਚੱਲ ਰਿਹਾ ਹੈ। ਮੰਤਰੀਆਂ ਦਾ ਮੁੱਖ ਸਕੱਤਰ ਨਾਲ ਪੇਚਾ ਵੀ ‘ਹਿੱਸਾ-ਪੱਤੀ’ ਆਪਣਾ-ਆਪਣਾ ਹਿੱਸਾ ਵਧਾਉਣਾ ਜਾ ਬਚਾਉਣਾ ਹੀ ਸੀ। ਇਸ ਸਾਰੀ ‘ਡੀਲ’ ਨੂੰ ਮੁੱਖ ਸਕੱਤਰ ਦੀਆਂ ਮਾਫ਼ੀਆ ਨਾਲ ਸਿਰੇ ਚੜ੍ਹਾ ਲਿਆ ਗਿਆ।

Share This Article
Leave a Comment