Home / News / 1976 ‘ਚ ਕੈਲੀਫੋਰਨੀਆ ਦਾ ਕਤਲ ਕੇਸ ਆਖਿਕਾਰ ਹੋਇਆ ਹਲ, ਕੁੜੀ ਦੀ ਹੱਤਿਆ ਕਰਨ ਵਾਲੇ ਦਾ ਨਾਂ ਆਇਆ ਸਾਹਮਣੇ, DNA ‘ਚ ਹੋਇਆ ਖ਼ੁਲਾਸਾ

1976 ‘ਚ ਕੈਲੀਫੋਰਨੀਆ ਦਾ ਕਤਲ ਕੇਸ ਆਖਿਕਾਰ ਹੋਇਆ ਹਲ, ਕੁੜੀ ਦੀ ਹੱਤਿਆ ਕਰਨ ਵਾਲੇ ਦਾ ਨਾਂ ਆਇਆ ਸਾਹਮਣੇ, DNA ‘ਚ ਹੋਇਆ ਖ਼ੁਲਾਸਾ

ਅਮਰੀਕਾ ਵਿਚ 44 ਸਾਲਾਂ ਤੋਂ ਅਣਸੁਲਝੇ ਕਤਲ ਦਾ ਭੇਤ ਆਖਰਕਾਰ ਹੱਲ ਹੋ ਗਿਆ। ਇਹ ਕਾਰਨਾਮਾ ਅਪਰਾਧ ਵਾਲੀ ਥਾਂ ‘ਤੇ ਮਿਲੇ ਮੁਲਜ਼ਮਾਂ ਦੇ ਡੀਐਨਏ ਨਮੂਨੇ ਦੁਆਰਾ ਕੀਤਾ ਗਿਆ ਹੈ। ਜਿਸਦੇ ਜ਼ਰੀਏ ਪੁਲਿਸ ਆਖਰਕਾਰ ਮੁਲਜ਼ਮ ਤੱਕ ਪਹੁੰਚ ਗਈ। 19 ਸਾਲਾਂ ਦੀ ਜੈਨੇਟ ਸਟਾਲਕੱਪ ਇਕ ਨਰਸਿੰਗ ਵਿਦਿਆਰਥੀ ਸੀ। ਜਦੋਂ ਉਸ ਨੂੰ 1976 ‘ਚ ਟੈਰੀ ਡੀਨ ਹਾਕਿੰਸ ਨੇ ਮਾਰਿਆ ਸੀ। DNA ਟੈਕਨੋਲੋਜੀ ‘ਚ ਹੋਈ ਤਰੱਕੀ ਤੋਂ ਬਾਅਦ ਇਕ ਵਿਅਕਤੀ ਦੀ ਪਛਾਣ ਸਾਹਮਣੇ ਆਈ ਜਿਸ ਤੋਂ ਪਤਾ ਲੱਗਿਆ ਕਿ 1976 ‘ਚ ਇਕ ਲੜਕੀ ਨਾਲ ਬਲਾਤਕਾਰ ਕੀਤਾ ਅਤੇ ਉਸ ਦੀ ਹੱਤਿਆ ਕਰ ਦਿੱਤੀ ਸੀ।

ਸੀਬੀਐਸ ਲੋਕਲ ਡਾਟ ਕਾਮ ਦੇ ਅਨੁਸਾਰ, 19 ਦਸੰਬਰ, 1976 ਨੂੰ, ਕੈਲੀਫੋਰਨੀਆ, ਅਮਰੀਕਾ ਵਿੱਚ ਜੈਨੇਟ ਸਟਾਲਕੱਪ ਦੀ ਹੱਤਿਆ ਕਰ ਦਿੱਤੀ ਗਈ ਸੀ। ਉਸ ਦਿਨ ਉਹ ਇਕ ਦੋਸਤ ਦੀ ਪਾਰਟੀ ‘ਚ ਗਈ ਸੀ ਪਰ ਕਾਰ ਸਮੇਤ ਲਾਪਤਾ ਹੋ ਗਈ। ਤਕਰੀਬਨ ਇਕ ਹਫ਼ਤੇ ਬਾਅਦ ਉਸ ਦੀ ਲਾਸ਼ ਕਾਰ ਦੀ ਅਗਲੀ ਸੀਟ ਤੋਂ ਮਿਲੀ। ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ।

ਪੋਸਟ ਮਾਰਟਮ ਤੋਂ ਪਤਾ ਚੱਲਿਆ ਕਿ ਕਤਲ ਤੋਂ ਪਹਿਲਾਂ ਜੈਨੇਟ ਸਟਾਲਕੱਪ ਨਾਲ ਬਲਾਤਕਾਰ ਹੋਇਆ ਸੀ। ਪੁਲਿਸ ਨੂੰ ਕਾਰ ਦੀ ਸੀਟ ਤੋਂ ਸ਼ੱਕੀ ਮੁਲਜ਼ਮਾਂ ਦੇ ਵਾਲਾਂ ਅਤੇ ਚਮੜੀ ਦਾ ਕੁਝ ਹਿੱਸਾ ਮਿਲਿਆ। ਜਿਸ ਨੂੰ ਉਸਨੇ ਫੌਰੈਂਸਿਕ ਜਾਂਚ ਲਈ ਸੁਰੱਖਿਅਤ ਰੱਖਿਆ। ਓਰੇਂਜ ਕਾਉਂਟੀ ਲਾਅ ਫਰਮ ਕੈਲੀਫੋਰਨੀਆ ਦੇ ਅਧਿਕਾਰੀਆਂ ਨੇ ਇਕ ਖ਼ਬਰ ਜਾਰੀ ਕਰਦਿਆਂ ਕਿਹਾ ਕਿ ਟੇਰੀ ਡੀਨ ਹਾਕਿੰਸ ਨੂੰ 19 ਸਾਲਾ ਜੇਨੇਟ ਸਟਾਲਕੱਪ ਦੀ ਹੱਤਿਆ ਲਈ ਨਾਮਜ਼ਦ ਕੀਤਾ ਗਿਆ ।  ਪੜਤਾਲ ਦੇ ਨਤੀਜੇ ਵਜੋਂ ਟੈਰੀ ਡੀਨ ਹਾਕਿੰਸ, ਜਿਸ ਦੀ 1977 ‘ਚ ਓਰੇਂਜ ਕਾਉਂਟੀ ਜੇਲ੍ਹ ਵਿਚ ਮੌਤ ਹੋ ਗਈ ਸੀ, ਦੀ ਪਛਾਣ ਸਟਾਲਕੱਪ ਨਾਲ ਹੋਏ ਬਲਾਤਕਾਰ ਅਤੇ ਕਤਲ ਲਈ ਜ਼ਿੰਮੇਵਾਰ ਵਿਅਕਤੀ ਵਜੋਂ ਹੋਈ।

ਸਟਾਲਕੱਪ ਦੀ ਭੈਣ ਨੇ ਕਿਹਾ ਕਿ “ ਕਦੇ ਵੀ ਸਾਰੇ ਜਵਾਬ ਨਹੀਂ ਮਿਲਣਗੇ, ਪਰ ਇਹ ਜਾਣ ਕੇ ਸਾਨੂੰ ਬਹੁਤ ਤਸੱਲੀ ਹੋਈ ਕਿ ਅੰਤ ਵਿੱਚ ਕਿਸਨੇ ਅਜਿਹਾ ਕੀਤਾ।

Check Also

ਪੰਜਾਬ ‘ਚ ਫੁੱਟ ਪਾਊ ਸਾਜ਼ਿਸ਼ਾਂ ਨੂੰ ਹੱਲਾਸ਼ੇਰੀ ਦੇਣ ਲਈ ਭਾਜਪਾ ਨੇ ਅਮਰਿੰਦਰ ਅਤੇ ਢੀਂਡਸਾ ਵਰਗੇ ਨਵੇਂ ਸਹਿਯੋਗੀ ਲੱਭੇ : ਚੰਨੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪੰਜਾਬ ਵਿੱਚ …

Leave a Reply

Your email address will not be published. Required fields are marked *