ਬਰਨਾਲਾ – ਜ਼ਿਲ੍ਹਾ ਬਰਨਾਲਾ ਦੇ ਭਦੌੜ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਤੇ ਮੌਜੂਦਾ ਮੁੱਖਮੰਤਰੀ ਚਰਨਜੀਤ ਚੰਨੀ ਨੁੂੰ ਚਿਹਰਾ ਐਲਾਨੇ ਜਾਣ ਤੋਂ ਬਾਅਦ ਆਪਣੇ ਨਵੇੰ ਹਲਕੇ ਚ ਵੀ ਲੋਕਾਂ ਨਾਲ ਤਾਲਮੇਲ ਬਣਾਉਣ ਲਈ ਨਵੇਂ ਤਰੀਕੇ ਅਪਣਾ ਰਹੇ ਹਨ। ਉਨ੍ਹਾਂ ਨੇ ਅਸਪਾਲ ਖੁਰਦ ਵਿੱਚ ਚੱਲ ਰਹੇ ਇੱਕ ਬੱਚਿਆਂ ਦੇ ਕ੍ਰਿਕਟ ਟੂਰਨਾਮੈਂਟ ‘ਚ ਕ੍ਰਿਕਟ ਖੇਡਿਆ ਤੇ ਬੈਟਿੰਗ ਕੀਤੀ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਹ ਐਲਾਨ ਵੀ ਕਰ ਦਿੱਤਾ ਕਿ ਅਗਲੇ ਪੰਜ ਸਾਲਾਂ ‘ਚ ਜੋ ਵੀ ਕੋਈ ਟੂਰਨਾਮੈਂਟ ਭਦੌੜ ਚ ਹੋਵੇਗਾ ਉਸ ਵਿੱਚ ਆਏ ‘ਪਹਿਲਾ ਇਨਾਮ’ ਦੀ ਰਾਸ਼ੀ ਉਹ ਆਪ ਦੇਣਗੇ।
ਇਸ ਦੇ ਨਾਲ ਹੀ ਬੱਚਿਆਂ ਦੇ ਨਾਲ ਕ੍ਰਿਕਟ ਖੇਡਦਿਆਂ ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ 6 ਗੇਂਦਾਂ ਤੇ ਆਊਟ ਕਰਨਗੇ ਤੇ ਉਹ ਉਨ੍ਹਾਂ ਬੱਚਿਆਂ ਨੂੰ ਪੰਜ ਹਜ਼ਾਰ ਇਨਾਮ ਵਜੋਂ ਦੇਣਗੇ। ਕਿਹਾ ਜਾ ਸਕਦਾ ਹੈ ਕਿ ਰੇੈਲੀਆਂ ਘੱਟ ਹੋਣ ਦੇ ਕਾਰਨ ਚੋਣ ਮੈਦਾਨ ਚ ਉਤਰੇ ਉਮੀਦਵਾਰ ਇਸ ਵਾਰ ਚੋਣ ਪ੍ਰਚਾਰ ਦੇ ਵੱਖ ਵੱਖ ਤਜਰਬੇ ਕਰ ਰਹੇ ਹਨ। ਜਿੱਥੇ ਇੱਕ ਪਾਸੇ ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਵੱਲੋਂ ‘ਥੀਮ ਸਾਂਗ’ ਕੱਢੇ ਜਾ ਰਹੇ ਹਨ ਤੇ ਚੰਨੀ ਆਪਣੇ ਅੰਦਾਜ਼ ਵਿੱਚ ਵੋਟਰਾਂ ਚ ਵਿੱਚਰ ਰਹੇ ਹਨ।