ਚੰਨੀ, ਹਨੀ, ਮਨੀ ਦੀ ਖੇਡ, ਇਹ ਜਨਤਾ ਸਭ ਦੇਖ ਰਹੀ ਹੈ – ਗੜ੍ਹੀ

TeamGlobalPunjab
1 Min Read

ਚੰਡੀਗੜ੍ਹ: ਬੀਤੀ ਦੇਰ ਰਾਤ ਸੀ.ਐਮ ਚੰਨੀ ਦੇ ਭਤੀਜੇ ਭੁਪਿੰਦਰ ਹਨੀ ਦੀ ਗ੍ਰਿਫਤਾਰੀ ‘ਤੇ ਟਿੱਪਣੀ ਕਰਦਿਆਂ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਚੰਨੀ ਹਨੀ ਮਨੀ ਦੀ ਖੇਡ ਸਾਰਾ ਪੰਜਾਬ ਦੇਖ ਰਿਹਾ ਹੈ ਅਤੇ ਜਨਤਾ ਮੂਰਖ ਨਹੀਂ ਹੈ, ਜਨਤਾ ਹੁਣ ਸਿਆਨੀ ਹੋ ਗਈ ਹੈ, ਉਹ ਚੰਗੀ ਤਰ੍ਹਾਂ ਜਾਣਦੀ ਹੈ ਕਿ  ਸੂਬੇ ਦੀ ਰਾਖੀ ਕੌਣ ਕਰ ਸਕਦਾ ਹੈ, ਦੂਜੇ ਪਾਸੇ ਸਿੱਧੂ ਚੰਨੀ ਨੂੰ ਕਮਜ਼ੋਰ ਤੇ ਕਠਪੁਤਲੀ ਮੁੱਖ ਮੰਤਰੀ ਕਹਿ ਰਿਹਾ ਹੈ। ਇਸ ਲਈ ਇਸ ਵਾਰ ਸਾਡਾ ਸਮਾਜ ਸਾਡੇ ਨਾਲ ਖੜ੍ਹਾ ਹੈ। ਪੰਜਾਬ ਵਿੱਚ ਇਸ ਵਾਰ ਬਸਪਾ-ਅਕਾਲੀ ਗਠਜੋੜ ਦੀ ਹੀ ਜਿੱਤ ਹੋਵੇਗੀ।

ਦਸ ਦਈਏ ਕਿ ਈਡੀ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਅੱਧੀ ਰਾਤ ਨੂੰ ਫੜੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਜਿਥੇ ਉਸ ਨੂੰ  8 ਫਰਵਰੀ ਤੱਕ ਰਿਮਾਂਡ `ਤੇ ਭੇਜ ਦਿੱਤਾ ਗਿਆ ਹੈ। ਈਡੀ ਦੇ ਅਧਿਕਾਰੀ ਹੁਣ ਹਨੀ ਕੋਲੋਂ ਹੋਰ ਵੀ ਪੁੱਛ-ਪੜਛਾਲ ਕਰ ਸਕਣਗੇ।ਇਸ ਤੋਂ ਪਹਿਲਾਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਨੂੰ ਰੇਤ ਦੀ ਕਥਿਤ ਨਾਜਾਇਜ਼ ਮਾਈਨਿੰਗ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।

Share this Article
Leave a comment