ਚੰਡੀਗੜ੍ਹ : ਪੰਜਾਬ ਅਤੇ ਚੰਡੀਗੜ੍ਹ ‘ਚ ਮੌਸਮ ਬਦਲ ਗਿਆ ਹੈ। ਇਹ ਸਥਿਤੀ ਪੰਜਾਬ ਅਤੇ ਪਾਕਿਸਤਾਨ ਵਿੱਚ ਵੈਸਟਰਨ ਡਿਸਟਰਬੈਂਸ ਸਰਕੂਲੇਸ਼ਨ ਦੇ ਸਰਗਰਮ ਹੋਣ ਕਾਰਨ ਪੈਦਾ ਹੋਈ ਹੈ। ਇਸ ਕਾਰਨ ਰਾਤ ਸਮੇਂ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਮੌਸਮ ਠੰਡਾ ਹੋ ਗਿਆ ਹੈ।
ਲੁਧਿਆਣਾ ‘ਚ ਸ਼ਨੀਵਾਰ ਦੇਰ ਰਾਤ ਆਈ ਹਨੇਰੀ ਕਾਰਨ ਦੇਵੀ ਜਾਗਰਣ ਲਈ ਲਾਇਆ ਗਿਆ ਪੰਡਾਲ ਡਿੱਗ ਗਿਆ। . ਹੋ ਗਈ, ਜਦੋਂ ਕਿ ਕਰੀਬ 15 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਜ਼ਿਆਦਾਤਰ ਬੱਚੇ ਦੱਸੇ ਜਾ ਰਹੇ ਹਨ। ਪੰਡਾਲ ਡਿੱਗਣ ਕਾਰਨ ਮੰਦਰ ‘ਚ ਮੌਜੂਦ ਭਗਵਾਨ ਭੋਲੇਨਾਥ ਦੀ ਮੂਰਤੀ ਵੀ ਡਿੱਗ ਕੇ ਟੁੱਟ ਗਈ।
ਇਸ ਦੌਰਾਨ ਤੇਜ਼ ਹਨੇਰੀ ਆਉਣ ਕਾਰਨ ਕਿਸਾਨਾਂ ਦੀ ਪੱਕੀ ਝੋਨੇ ਦੀ ਫਸਲ ਤੋਂ ਇਲਾਵਾ ਕਮਾਦ , ਪਸ਼ੂਆਂ ਦਾ ਚਾਰਾ ਖੇਤਾਂ ਵਿੱਚ ਲੰਮੇ ਪੈ ਗਏ। ਇਸ ਤੋਂ ਇਲਾਵਾ ਤੇਜ਼ ਹਨੇਰੀ ਝੱਖੜ ਕਾਰਨ ਰਾਮਲੀਲ੍ਹਾ ਦੇ ਲਗਾਏ ਗਏ ਪੰਡਾਲ ਵੀ ਉੱਡ ਗਏ। ਮਿਲੀ ਜਾਣਕਾਰੀ ਅਨੁਸਾਰ ਤੇਜ਼ ਹਨੇਰੀ ਅਤੇ ਬਾਰਿਸ਼ ਕਾਰਨ ਕਿਸਾਨਾਂ ਵੱਲੋਂ ਬਿਜਾਈ ਕੀਤੀ ਗਈ ਬਾਸਮਤੀ ਅਤੇ ਹੋਰ ਅਗੇਤੀਆਂ ਕਿਸਮਾਂ ਜੋ ਪੱਕ ਕੇ ਤਿਆਰ ਹੋ ਗਈਆਂ ਸਨ ਨੁਕਸਾਨੀਆਂ ਗਈਆਂ ਹਨ। ਮੁੰਜਰਾਂ ਦੇ ਦਾਣੇ ਝੜ ਗਏ ਹਨ। ਹਨੇਰੀ ਕਾਰਨ ਕਲਾਨੌਰ ਵਿਖੇ ਰਾਮਲੀਲਾ ਦੇ ਪੰਡਾਲ ਵੀ ਨੁਕਸਾਨੇ ਗਏ ਹਨ। ਮੌਸਮ ਨੂੰ ਦੇਖਦਿਆਂ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ।
ਅੱਜ ਵੀ ਕਈ ਇਲਾਕਿਆਂ ‘ਚ ਬੱਦਲ ਛਾਏ ਰਹਿਣਗੇ। ਜਦੋਂ ਕਿ ਮੌਸਮ ਵਿਭਾਗ ਨੇ ਅਜੇ ਤੱਕ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ। ਪਿਛਲੇ 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।