ਭਾਰਤੀ ਸਟੇਟ ਬੈਂਕ ਦੇ ਨਵੇਂ ਜਨਰਲ ਮੈਨੇਜਰ

TeamGlobalPunjab
1 Min Read

ਚੰਡੀਗੜ੍ਹ: ਭਾਰਤੀ ਸਟੇਟ ਬੈਂਕ ਦੇ ਨਵੇਂ ਜਨਰਲ ਮੈਨੇਜਰ (FI&MM), ਚੰਡੀਗੜ੍ਹ, ਚੰਦਰ ਸ਼ੇਖਰ ਸ਼ਰਮਾ ਨੇ ਆਪਣਾ ਨਵਾਂ ਅਹੁਦਾ ਸੰਭਾਲ ਲਿਆ ਹੈ।  52 ਸਾਲਾ  ਸ਼ਰਮਾ ਨੇ ਭਾਰਤੀ ਸਟੇਟ ਬੈਂਕ ਵਿੱਚ ਆਪਣਾ ਕਰੀਅਰ 1994 ਵਿੱਚ ਪ੍ਰੋਬੇਸ਼ਨਰੀ ਅਫਸਰ ਵਜੋਂ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਆਪਣੇ 26 ਸਾਲ ਦੇ ਸੇਵਾਕਾਲ ਵਿੱਚ ਰਿਟੇਲ ਬੈਕਿੰਗ, ਕਰਜ਼ਾ ਪ੍ਰਬੰਧਨ, ਅੰਤਰਰਾਸ਼ਟਰੀ ਬੈਕਿੰਗ ਵਰਗੇ ਮਹੱਤਵਪੂਰਨ ਅਹੁਦਿਆਂ ਉਪਰ ਕੰਮ ਕੀਤਾ।


ਸ਼ਰਮਾ ਜੈਪੁਰ ਮੰਡਲ ਤੋਂ ਪਦਉਨਤ ਹੋਣ ਤੋਂ ਬਾਅਦ ਚੰਡੀਗੜ੍ਹ ਮੰਡਲ ਵਿੱਚ ਆਏ ਹਨ। ਉਹ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ (FI&MM) ਦੇ ਪ੍ਰਮੁੱਖ ਹੋਣਗੇ।

Share this Article
Leave a comment