120 ਦੇ ਲਗਭਗ ਲੋਕਾਂ ਦੇ ਸੰਪਰਕ ‘ਚ ਆਈ ਸੀ ਇੰਗਲੈਂਡ ਤੋਂ ਪਰਤੀ ਚੰਡੀਗੜ੍ਹ ਦੀ ਕੋਰੋਨਾ ਪਾਜ਼ਿਟਿਵ ਲੜਕੀ

TeamGlobalPunjab
2 Min Read

ਚੰਡੀਗੜ੍ਹ : ਸੈਕਟਰ 21 ਦੀ ਰਹਿਣ ਵਾਲੀ ਲੜਕੀ ਨੂੰ ਕਰਨਾ ਵਾਇਰਸ ਕਨਫਰਮ ਹੋਣ ਤੋਂ ਬਾਅਦ ਪ੍ਰਸ਼ਾਸਨ ਚੌਕਸ ਹੋ ਗਿਆ। ਸੈਕਟਰ 32 ਹਸਪਤਾਲ ਵਿਚ ਦਾਖ਼ਲ ਪੀੜਤ ਦਾ ਇਲਾਜ ਚਲ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਇਗਲੈਂਡ ਤੋਂ ਚੰਡੀਗੜ੍ਹ ਆਉਣ ਤੋਂ ਬਾਅਦ ਲੜਕੀ ਇੱਥੇ 119 ਲੋਕਾਂ ਦੇ ਸੰਪਰਕ ਵਿਚ ਆਈ।

ਹੈਲਥ ਡਿਪਾਰਟਮੈਂਟ ਨੇ ਇਸ ਲੜਕੀ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਆਈਡੈਂਟੀਫਾਈ ਕਰ ਲਿਆ ਹੈ। ਇਨ੍ਹਾਂ ਵਿਚ 12 ਲੋਕ ਮਰੀਜ਼ ਦੇ ਸਿੱਧੇ ਸੰਪਰਕ ਵਿਚ ਆਏ। 70 ਸੈਕੰਡਰੀ ਸੰਪਰਕ ਵਿਚ ਆਏ। ਹੈਲਥ ਡਿਪਾਰਟਮੈਂਟ ਦੀ ਟੀਮ ਨੇ ਪੀੜਤ ਪਰਵਾਰ ਦੇ ਘਰ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕਰਨ ਦੇ ਨਾਲ ਆਸ ਪਾਸ ਦੇ ਖੇਤਰ ਨੂੰ ਵੀ ਵੀਰਵਾਰ ਸਵੇਰੇ ਸੈਨੇਟਾਈਜ਼ ਕੀਤਾ। ਲੜਕੀ ਦੇ ਸੰਪਰਕ ਵਿਚ ਆਏ 119 ਲੋਕਾਂ ਨੂੰ 14 ਦਿਨ ਦੇ ਲਈ ਘਰਾਂ ਵਿਚ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਜਿੱਥੇ ਲੜਕੀ ਦਾ ਘਰ ਹੈ, ਉਥੇ ਪੁਲਿਸ ਨੇ ਸਖ਼ਤ ਪਹਿਰਾ ਲਗਾ ਦਿੱਤਾ ਹੈ। ਪਾਜ਼ੀਟਿਵ ਲੜਕੀ ਦੇ ਪਿਤਾ,ਮਾਤਾ, ਡਰਾਈਵਰ ਅਤੇ ਭਰਾ ਤੋਂ ਇਲਾਵਾ ਨੌਕਰ ਨੂੰ ਵੀਰਵਾਰ ਨੂੰ ਹੈਲਥ ਦੀ ਟੀਮ ਸੈਂਪਲ ਲੈਣ ਲਈ ਹਸਪਤਾਲ ਲੈ ਗਈ ਤੇ ਟੈਸਟ ਵਿਚ ਲੜਕੀ ਦੀ ਮਾਂ ਤੇ ਭਰਾ ਸਣੇ ਨੌਕਰ ਦੀ ਰਿਪੋਰਟ ਵੀ ਪਾਜ਼ਿਟਿਵ ਆਈ ਹੈ।

ਮੁਹਾਲੀ ਅਤੇ ਪੰਚਕੂਲਾ ਦੇ ਰਿਸ਼ਤੇਦਾਰਾਂ ਨੂੰ ਘਰ ਵਿਚ 14 ਦਿਨ ਲਈ ਰਹਿਣ ਲਈ ਕਿਹਾ। ਪੀੜਤ ਲੜਕੀ ਨਾ ਸਿਰਫ਼ ਇੱਕ ਪਾਰਟੀ ਵਿਚ ਹਿੱਸਾ ਲਿਆ, ਬਲਕਿ ਏਲਾਂਤੇ ਮੌਲ ਵੀ ਗਈ।

ਪੀਜੀਆਈ ਦੇ ਈਐਨਟੀ ਡਿਪਾਰਟਮੈਂਟ ਵਿਚ ਵੀ ਗਈ। ਅੰਮ੍ਰਿਤਸਰ ਏਅਰਪੋਰਟ ਦੇ ਇਮੀਗਰੇਸ਼ਨ ਸਟਾਫ਼, ਘਰ ਵਾਲਿਆਂ, ਕਾਰ ਡਰਾਈਵਰ, ਰਿਸੀਵ ਕਰਨ ਗਏ ਪਰਵਾਰ ਦੇ ਮੈਂਬਰਾਂ ਨੂੰ ਵੀ ਮਿਲੀ। ਇਸ ਤੋਂ ਬਾਅਦ ਮੋਬਾਈਲ ਦੀ ਦੁਕਾਨ ਤੇ ਵੀ ਗਈ ਤੇ ਅਪਣੇ ਫਰੈਂਡਸ ਨੂੰ ਵੀ ਮਿਲੀ। ਮੋਹਾਲੀ ਵਿਚ ਰਹਿਣ ਵਾਲੀ ਅਪਣੀ ਫਰੈਂਡ ਦੇ ਘਰ ਵੀ ਗਈ।

- Advertisement -

Share this Article
Leave a comment