ਚੰਡੀਗੜ੍ਹ: ਸਿੱਖਿਆ ਵਿਭਾਗ ਦੀ ਬਿਲਡਿੰਗ ਵਿੱਚ ਕਈ ਕਰਮਚਾਰੀਆਂ ਦੇ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਪੁਲਿਸ ਹੈਡਕੁਆਟਰ ਨੂੰ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਪੂਰੀ ਬਿਲਡਿੰਗ ਸੈਨਿਟਾਇਜ਼ ਕਰਨ ਦੇ ਆਦੇਸ਼ ਦਿੱਤੇ ਹਨ, ਜਿਸਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਤੇ ਚੰਡੀਗੜ੍ਹ ਪੁਲਿਸ ਡਿਪਾਰਟਮੈਂਟ ਇੱਕ ਹੀ ਇਮਾਰਤ ਵਿੱਚ ਹਨ। ਪੁਲਿਸ ਵਿਭਾਗ ਦੀ ਕੰਟੀਨ ਵਿੱਚ ਹੀ ਸਿੱਖਿਆ ਵਿਭਾਗ ਦੇ ਕਰਮਚਾਰੀ ਖਾਣਾ ਖਾਣ ਆਉਂਦੇ ਹਨ। ਇਸ ਵਜ੍ਹਾ ਕਾਰਨ ਪੁਲਿਸ ਵਿਭਾਗ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।
ਦੱਸ ਦਈਏ ਕਿ ਹੁਣ ਤੱਕ ਸਿੱਖਿਆ ਵਿਭਾਗ ਦੇ 9 ਕਰਮਚਾਰੀ ਕੋਰੋਨਾ ਪਾਜ਼ਿਟਿਵ ਆ ਚੁੱਕੇ ਹਨ। ਇਸ ਤੋਂ ਬਾਅਦ ਵਿਭਾਗ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਡਾਇਰੈਕਟਰ ਸਕੂਲ ਐਜੁਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਪਹਿਲੇ ਫਲੋਰ ਨੂੰ ਸੋਮਵਾਰ ਨੂੰ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਸਨ ਇਸ ਤੋਂ ਬਾਅਦ ਉਹ ਖੁਦ ਅਤੇ ਰਜਿਸਟਰਾਰ ਅਰਜੁਨ ਦੇਵ ਵੀ ਘਰ ‘ਚ ਹੋਮ ਕੁਆਰੰਟੀਨ ਹੋ ਗਏ ਹਨ।