ਚੰਡੀਗੜ੍ਹ : ਨਗਰ ਨਿਗਮ ਚੋਣਾਂ ਦੇ ਨਤੀਜਿਆਂ ‘ਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਚੰਡੀਗੜ੍ਹ ਦੇ 35 ਨਵੇਂ ਮਿਉਂਸਪਲ ਕੌਂਸਲਰ ਚੁਣਨ ਲਈ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਆਮ ਆਦਮੀ ਪਾਰਟੀ ਤੇਜ਼ੀ ਨਾਲ ਲੀਡ ਲੈ ਰਹੀ ਹੈ, ਜਦਕਿ ਭਾਜਪਾ ਅਤੇ ਕਾਂਗਰਸ ਨੂੰ ਵੱਡਾ ਝਟਕਾ ਲਗਦਾ ਨਜ਼ਰ ਆ ਰਿਹਾ ਹੈ।
ਮੇਅਰ ਰਵੀਕਾਂਤ ਨੂੰ ਲੈ ਕੇ ਪਹਿਲੀ ਵੱਡੀ ਖਬਰ ਆਈ ਹੈ। ਉਹ ਵਾਰਡ ਨੰਬਰ 17 ਤੋਂ ਚੋਣ ਹਾਰ ਗਏ ਸਨ।
ਮੇਅਰ ਰਵਿਕਾਂਤ ਸ਼ਰਮਾ ਦੇ ਨਾਲ-ਨਾਲ ਸਾਬਕਾ ਮੇਅਰ ਅਤੇ ਮੌਜੂਦਾ ਸੂਬਾ ਪ੍ਰਧਾਨ ਅਰੁਣ ਸੂਦ ਦੇ ਵਾਰਡ ਤੋਂ ਭਾਜਪਾ ਦੇ ਉਮੀਦਵਾਰ ਤੇ ਸਾਬਕਾ ਮੇਅਰ ਦੇਵੇਸ਼ ਮੌਦਗਿਲ ਵੀ ਚੋਣ ਹਾਰ ਗਏ ਹਨ।