ਚੰਡੀਗੜ੍ਹ: ਚੰਡੀਗੜ੍ਹ ‘ਚ ਬੀਤੇ ਦਿਨੀਂ ਪਾਣੀ ਦੀਆਂ ਕੀਮਤਾਂ ‘ਚ 5 ਫੀਸਦੀ ਵਾਧੇ ਦਾ ਐਲਾਨ ਕੀਤਾ ਗਿਆ। ਇਸ ਨੂੰ ਲੈ ਕੇ ਲੋਕਾਂ ‘ਚ ਰੋਸ ਪਾਇਆ ਜੲ ਰਿਹਾ ਹੈ ਤੇ ਹੰਗਾਮਾ ਹੋਇਆ। ਹੁਣ ਪ੍ਰਸ਼ਾਸਨ ਦੇ ਇਸ ਫੈਸਲੇ ਨੂੰ ਚੁਣੌਤੀ ਦੇਣ ਲਈ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਨਿਗਮ ਦੀ ਮੀਟਿੰਗ ਬੁਲਾਉਣ ਦਾ ਫੈਸਲਾ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲਿਆ ਗਿਆ ਇਹ ਫੈਸਲਾ ਗਲਤ ਹੈ। ਗਠਜੋੜ ਦੀ ਲੋਕਾਂ ਨੂੰ 20 ਹਜ਼ਾਰ ਲੀਟਰ ਮੁਫ਼ਤ ਪਾਣੀ ਦੇਣ ਦੀ ਯੋਜਨਾ ਹੈ। ਇਸ ਨਾਲ ਨਿਗਮ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਪਰ ਇਸ ਤਰ੍ਹਾਂ ਪਾਣੀ ਦੇ ਰੇਟ ਵਧਾਉਣਾ ਠੀਕ ਨਹੀਂ ਹੈ।
ਮੇਅਰ ਕੁਲਦੀਪ ਕੁਮਾਰ ਦਾ ਕਹਿਣਾ ਹੈ ਕਿ ਪਾਣੀ ਦਾ ਮੁੱਦਾ ਇਕ ਵਾਰ ਫਿਰ ਹਾਊਸ ਦੀ ਮੀਟਿੰਗ ਵਿੱਚ ਉਠਾਇਆ ਜਾਵੇਗਾ, ਤਾਂ ਜੋ ਇਸ ‘ਤੇ ਹੋਰ ਚਰਚਾ ਜਾਂ ਸੁਝਾਅ ਲਏ ਜਾ ਸਕਣ। ਜਨਤਾ ਨੂੰ ਵੱਧ ਤੋਂ ਵੱਧ ਲਾਭ ਦਿੱਤਾ ਜਾਵੇਗਾ। ਪਰ ਜੇਕਰ ਪ੍ਰਸ਼ਾਸਨ ਹਰ ਕੰਮ ਵਿੱਚ ਅੜਚਨ ਪੈਦਾ ਕਰਦਾ ਰਿਹਾ ਤਾਂ ਅਜਿਹਾ ਕਰਨਾ ਔਖਾ ਹੋ ਸਕਦਾ ਹੈ। ਪ੍ਰਸ਼ਾਸਨ ਨੂੰ ਤਿੰਨ-ਚਾਰ ਮਹੀਨੇ ਪਾਣੀ ਦੇ ਰੇਟ ਨਹੀਂ ਵਧਾਉਣੇ ਚਾਹੀਦੇ। ਇਸ ਯੋਜਨਾ ‘ਤੇ ਵਿਸਥਾਰ ਨਾਲ ਚਰਚਾ ਕਰਨ ਤੋਂ ਬਾਅਦ, ਫਿਰ ਆਪਣਾ ਫੈਸਲਾ ਲਓ।
ਕੂੜਾ ਇਕੱਠਾ ਕਰਨ ਦੀਆਂ ਦਰਾਂ ਵਿੱਚ ਵੀ 5% ਦਾ ਵਾਧਾ
ਸਾਲਾਨਾ ਵਾਧੇ ਦੇ ਨਿਯਮ ਕਾਰਨ ਕੂੜਾ ਇਕੱਠਾ ਕਰਨ ਦੇ ਖਰਚੇ ਵੀ 1 ਅਪ੍ਰੈਲ ਤੋਂ 5% ਵਧ ਗਏ ਹਨ। ਦੋ ਮਰਲੇ ਤੱਕ ਦੇ ਘਰਾਂ ਲਈ ਕੂੜਾ ਇਕੱਠਾ ਕਰਨ ਦਾ ਖਰਚਾ 52.5 ਰੁਪਏ ਤੋਂ ਵਧਾ ਕੇ 55.12 ਰੁਪਏ ਕਰ ਦਿੱਤਾ ਗਿਆ ਹੈ। 2 ਮਰਲੇ ਤੋਂ 10 ਮਰਲੇ ਤੱਕ ਦੇ ਮਕਾਨਾਂ ਦਾ ਚਾਰਜ 105 ਰੁਪਏ ਤੋਂ ਵਧਾ ਕੇ 110.25 ਰੁਪਏ ਹੋ ਗਿਆ ਹੈ। 10 ਮਰਲੇ ਤੋਂ ਇੱਕ ਕਨਾਲ ਤੱਕ ਦੇ ਮਕਾਨਾਂ ਨੂੰ ਹੁਣ 210 ਰੁਪਏ ਦੀ ਬਜਾਏ 220.5 ਰੁਪਏ ਦੇਣੇ ਪੈਣਗੇ।
- Advertisement -
ਇਸੇ ਤਰ੍ਹਾਂ 1 ਕਨਾਲ ਤੋਂ 2 ਕਨਾਲ ਤੱਕ ਦੇ ਮਕਾਨਾਂ ਨੂੰ 262.5 ਰੁਪਏ ਦੀ ਬਜਾਏ 275.6 ਰੁਪਏ ਦੇਣੇ ਪੈਣਗੇ। ਇਸੇ ਤਰ੍ਹਾਂ ਦੋ ਕਨਾਲਾਂ ਤੋਂ ਵੱਧ ਰਕਬੇ ਵਾਲੇ ਮਕਾਨਾਂ ਨੂੰ ਹੁਣ 367.5 ਰੁਪਏ ਦੀ ਬਜਾਏ 385.8 ਰੁਪਏ ਦੇਣੇ ਪੈਣਗੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।