ਚੰਡੀਗੜ੍ਹ : ਬਿਉਟੀਫੁਲ ਸਿਟੀ ਦੇ ਨਾਮ ਨਾਲ ਜਾਣੇ ਜਾਂਦੇ ਚੰਡੀਗੜ੍ਹ ਵਿੱਚ ਕੋਰੋਨਾ ਵਾਇਰਸ ਨੇ ਹਾਹਾਕਾਰ ਮਚਾ ਦਿੱਤੀ ਹੈ । ਇਥੇ ਹਰ ਦਿਨ ਨਵੇ ਮਾਮਲੇ ਸਾਹਮਣੇ ਆ ਰਹੇ ਹਨ । ਦਸਣਯੋਗ ਹੈ ਕਿ ਇਥੇ ਕੋਰੋਨਾ ਪਾਜਿਟਿਵ ਮਰੀਜ਼ਾਂ ਦੀ ਗਿਣਤੀ 79 ਹੋ ਗਈ ਹੈ ।
ਇਥੇ ਅਜ ਛੇ ਨਵੇਂ ਮਾਮਲੇ ਪਾਜਿਟਿਵ ਆਏ ਹਨ । ਜਾਣਕਾਰੀ ਮੁਤਾਬਕ ਇਹ ਮਰੀਜ਼ ਇਥੋਂ ਦੇ 26 ਸੈਕਟਰ ਨਾਲ ਸਬੰਧਤ ਹਨ । ਸਾਹਿਲ, ਸੁਮਿਤ, ਦੀਪਕ, ਰਾਹੁਲ, ਅਜੇ, ਜੋਤੀ ਦੀ ਕੋਰੋਨਾ ਰਿਪੋਰਟ ਪਾਜਿਟਿਵ ਆਈ ਦਸੀ ਜਾ ਰਹੀ ਹੈ ।