ਆਉਂਦੇ ਦਿਨੀਂ ਬੈਂਕਾਂ ‘ਚ ਲੱਗੇ ਰਹਿਣਗੇ ਤਾਲੇ! ਵਜ੍ਹਾ ਜਾਣਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ!

TeamGlobalPunjab
1 Min Read

ਨਵੀਂ ਦਿੱਲੀ : ਬੈਂਕ ਵਿੱਚ ਹਰ ਦਿਨ ਹਰ ਕਿਸੇ ਨੂੰ ਕੋਈ ਨਾ ਕੋਈ ਕੰਮ ਪੈਂਦਾ ਹੀ ਰਹਿੰਦਾ ਹੈ ਪਰ ਜੇਕਰ ਤੁਸੀਂ ਆਉਂਦੇ ਦਿਨਾਂ ਵਿੱਚ ਬੈਂਕ ਅੰਦਰਲੇ ਆਪਣੇ ਕੰਮ ਕਰਨਾ ਚਾਹੁੰਦੇ ਹੋਂ ਤਾਂ ਇਹ ਥੋੜਾ ਮੁਸ਼ਕਲ ਹੈ ਕਿਉਂਕਿ ਆਉਂਣ ਵਾਲੇ ਦਿਨਾਂ ਵਿੱਚ ਬੈਂਕਾਂ ਬੰਦ ਰਹਿਣਗੀਆਂ। ਜਾਣਕਾਰੀ ਮੁਤਾਬਿਕ ਆਉਣ ਵਾਲੇ ਦਿਨਾਂ ਵਿੱਚ ਕਾਫੀ ਤਿਉਹਾਰ ਹਨ ਜਿਸ ਕਾਰਨ ਬੈਂਕਾਂ ਵਿੱਚ ਛੁੱਟੀ ਰਹੇਗੀ।

ਮੀਡੀਆ ਰਿਪੋਰਟਾਂ ਮੁਤਾਬਿਕ ਬੀਤੇ ਦਿਨੀਂ 10 ਬੈਂਕਾਂ ਦੇ ਹੋਏ ਰਲੇਵੇਂ ਨੂੰ ਲੈ ਕੇ 22 ਅਕਤੂਬਰ ਵਾਲੇ ਦਿਨ ਬੈਂਕ ਯੂਨੀਅਨ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਅਜਿਹੇ ਵਿੱਚ ਜੇਕਰ ਇਹ ਹੜਤਾਲ ਹੁੰਦੀ ਹੈ ਤਾਂ ਬੈਂਕ ਬੰਦ ਰਹੇਗੀ।

ਦੱਸ ਦਈਏ ਕਿ ਆਉਂਦੇ ਦਿਨਾਂ ਵਿੱਚ 20 ਅਕਤੂਬਰ ਨੂੰ ਐਤਵਾਰ ਦੀ ਛੁੱਟੀ ਕਾਰਨ ਬੈਂਕ ਬੰਦ ਰਹਿਣਗੇ ਜਦੋਂ ਕਿ ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਅਤੇ 22 ਅਕਤੂਬਰ ਨੂੰ ਹੜਤਾਲ ਹੁੰਦੀ ਹੈ ਤਾਂ ਫਿਰ ਛੁੱਟੀ ਰਹੇਗੀ ਇਸ ਤੋਂ ਬਾਅਦ 26 ਅਕਤੂਬਰ ਨੂੰ ਸ਼ਨੀਵਾਰ ਅਤੇ 27 ਅਕਤੂਬਰ ਨੂੰ ਐਤਵਾਰ ਅਤੇ ਦਿਵਾਲੀ ਕਾਰਨ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ 28 ਨੂੰ ਗੋਵਰਧਨ ਪੂਜਾ ਅਤੇ 29 ਅਕਤੂਬਰ ਨੂੰ ਭਾਈ ਦੂਜ ਦੀ ਛੁੱਟੀ ਰਹੇਗੀ।

Share this Article
Leave a comment