ਚੰਡੀਗੜ੍ਹ ਦੇ ਪੰਜ ਤਾਰਾ ਹੋਟਲਾਂ ਸਣੇ ਇਹਨਾਂ ਕਲੱਬਾਂ ‘ਚ ਸ਼ਰਾਬ ‘ਤੇ ਪਾਬੰਦੀ

Prabhjot Kaur
2 Min Read

ਚੰਡੀਗੜ੍ਹ: ਚੰਡੀਗੜ੍ਹ ਦੇ ਕੁਝ ਪੰਜ ਤਾਰਾ ਹੋਟਲਾਂ ਵਿੱਚ ਹੁਣ ਸ਼ਰਾਬ ਨਹੀਂ ਮਿਲੇਗੀ। ਇਹ ਹੋਟਲ ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟੇਡ (CITCO) ਵਲੋਂ ਚਲਾਏ ਜਾਂਦੇ ਹਨ। ਆਬਕਾਰੀ ਵਿਭਾਗ ਨੇ ਵਿੱਤੀ ਸਾਲ 2024-25 ਲਈ ਲਾਇਸੈਂਸ ਜਾਰੀ ਨਹੀਂ ਕੀਤਾ ਹੈ। ਵਿਭਾਗ ਦਾ ਦੋਸ਼ ਹੈ ਕਿ ਸ਼ਹਿਰ ਦੇ ਨਾਮੀ ਹੋਟਲਾਂ ਜਿਵੇਂ ਮਾਊਂਟ ਵਿਊ ਸੈਕਟਰ 10, ਸ਼ਿਵਾਲਿਕ ਵਿਊ ਸੈਕਟਰ 17 ਅਤੇ ਪਾਰਕ ਵਿਊ ਸੈਕਟਰ 24 ਨੇ 2017 ਤੋਂ ਫਾਇਰ ਸੇਫਟੀ ਲਈ ਐਨਓਸੀ ਨਹੀਂ ਲਈ ਹੈ।

ਨੈਸ਼ਨਲ ਬਿਲਡਿੰਗ ਕੋਡ 2016 ਦੇ ਮੁਤਾਬਕ ਫਾਇਰ ਡਿਪਾਰਟਮੈਂਟ ਤੋਂ ਐਨਓਸੀ ਲੈਣਾ ਲਾਜ਼ਮੀ ਹੈ। ਇਨ੍ਹਾਂ ਹੋਟਲਾਂ ਵਲੋਂ ਨਗਰ ਨਿਗਮ ਦੇ ਫਾਇਰ ਸੇਫਟੀ ਵਿਭਾਗ ਨੂੰ ਦਰਖਾਸਤਾਂ ਦਿੱਤੀਆਂ ਗਈਆਂ ਸਨ ਪਰ ਉਠਾਏ ਗਏ ਇਤਰਾਜ਼ਾਂ ਦੀ ਪਾਲਣਾ ਨਹੀਂ ਕੀਤੀ ਗਈ। ਇਸ ਕਾਰਨ ਉਹ ਫਾਇਰ ਸੇਫਟੀ ਸਰਟੀਫਿਕੇਟ ਹਾਸਲ ਨਹੀਂ ਕਰ ਸਕੇ ਹਨ ਪਰ ਇਸ ਵਾਰ ਆਬਕਾਰੀ ਵਿਭਾਗ ਨੇ ਤਾਕਤ ਦਿਖਾਉਂਦੇ ਹੋਏ ਉਨ੍ਹਾਂ ਦਾ ਬਾਰ ਲਾਇਸੈਂਸ ਰੋਕ ਦਿੱਤਾ ਹੈ।

ਸਿਟਕੋ ਹੋਟਲ ਤੋਂ ਇਲਾਵਾ ਪੰਜ ਕਲੱਬਾਂ ਦੇ ਲਾਇਸੈਂਸ ਵੀ ਆਬਕਾਰੀ ਵਿਭਾਗ ਵੱਲੋਂ ਰੀਨਿਊ ਨਹੀਂ ਕੀਤੇ ਗਏ। ਇਸ ਵਿੱਚ ਸਾਰੇ ਵੀਆਈਪੀ ਕਲੱਬ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚ ਚੰਡੀਗੜ੍ਹ ਕਲੱਬ, ਚੰਡੀਗੜ੍ਹ ਗੋਲਫ ਕਲੱਬ, ਸੀਜੀਏ ਗੋਲਫ ਰੇਂਜ, ਸੁਖਨਾ ਝੀਲ ’ਤੇ ਸਥਿਤ ਲੇਕ ਕਲੱਬ ਅਤੇ ਸੈਕਟਰ 9 ਵਿੱਚ ਸਥਿਤ ਸੈਂਟਰਲ ਕਲੱਬ ਸ਼ਾਮਲ ਹਨ।

ਉਨ੍ਹਾਂ ਕੋਲ ਫਾਇਰ ਸੇਫਟੀ ਸਰਟੀਫਿਕੇਟ ਵੀ ਨਾ ਹੋਣ ਕਾਰਨ ਇਹ ਫੈਸਲਾ ਲਿਆ ਗਿਆ ਹੈ। ਸ਼ਹਿਰ ਵਿੱਚ ਪਿਛਲੇ ਦਿਨੀਂ ਵਾਪਰੀਆਂ ਅੱਗ ਦੀਆਂ ਵੱਡੀਆਂ ਘਟਨਾਵਾਂ ਤੋਂ ਬਾਅਦ ਆਬਕਾਰੀ ਵਿਭਾਗ ਹੁਣ ਚੌਕਸ ਹੋ ਗਿਆ ਹੈ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment