ਚੰਡੀਗੜ੍ਹ: ਸੁਮੀਤ ਦੱਤ ਅਤੇ ਡ੍ਰੀਮ ਬੁੱਕ ਪ੍ਰੋਡਕਸ਼ਨ ਨੇ ਲਿਓਸਟ੍ਰਾਇਡ ਇੰਟਰਟੇਨਮੈਂਟ ਨਾਲ ਮਿਲ ਕੇ ਅੱਜ ਆਪਣੀ ਆਉਣ ਵਾਲੀ ਫਿਲਮ ‘ਚੰਡੀਗੜ੍ਹ-ਅੰਮ੍ਰਿਤਸਰ -ਚੰਡੀਗੜ੍ਹ‘ ਦਾ ਟ੍ਰੇਲਰ ਰਿਲੀਜ਼ ਕਰਿਆ। ਸੁਮੀਤ ਦੱਤ ਅਤੇ ਡ੍ਰੀਮ ਬੁੱਕ ਪ੍ਰੋਡਕਸ਼ਨ ਦੀ ਪੇਸ਼ਕਸ਼ ਵਾਲੀ ਇਸ ਫਿਲਮ ਵਿੱਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਮੁੱਖ ਕਿਰਦਾਰ ਨਿਭਾ ਰਹੇ । ਇਸ ਫ਼ਿਲਮ ਨੂੰ ਕਰਨ. ਆਰ. ਗੁਲਿਆਣੀ ਦੁਆਰਾ ਡਾਇਰੈਕਟ ਕੀਤਾ ਗਿਆ ਹੈ। ਚੰਡੀਗੜ੍ਹ-ਅੰਮ੍ਰਿਤਸਰ -ਚੰਡੀਗੜ੍ਹ ਇਕ ਰੋਮਾਂਟਿਕ ਕਾਮੇਡੀ ਫਿਲਮ ਹੈ। ਸਰਗੁਣ ਮਹਿਤਾ ਅਤੇ ਗਿੱਪੀ ਗਰੇਵਾਲ ਪਹਿਲੀ ਵਾਰ ਇਕੱਠੇ ਪਰਦੇ ਤੇ ਇਸ ਫਿਮਲ ਵਿੱਚ ਨਜ਼ਰ ਆਉਣਗੇ।
ਲਿਓਸਟ੍ਰਾਇਡ ਤੋਂ ਸੁਮੀਤ ਦੱਤ ਨੇ ਬੋਲਦਿਆਂ ਕਿਹਾ ਕਿ “ ਅਸੀਂ ਬਾਲੀਵੁੱਡ ਦੇ ਕਈ ਪ੍ਰੋਜੈਕਟਾਂ ਤੇ ਕੰਮ ਕਰਿਆ ਹੈ। ਪਰ ਇਹ ਪਹਿਲੀ ਵਾਰ ਹੈ ਕਿ ਅਸੀਂ ਆਪਣੇ ਕੰਫਟ ਜ਼ੋਨ ਵਿੱਚੋਂ ਬਾਹਰ ਜਾਕੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਨਾਂ ਹੀ ਅਸੀਂ ਘਬਰਾਏ ਹੋਏ ਹਾਂ ਅਤੇ ਉਨਾਂ ਹੀ ਉਤਸ਼ਾਹਿਤ ਵੀ ਹਾਂ ਇਹ ਦੇਖਣ ਲਈ ਕਿ ਦਰਸ਼ਕ ਆਮ ਵਿਸ਼ਿਆਂ ਤੋਂ ਹਟਕੇ ਇਸ ਫ਼ਿਲਮ ਨੂੰ ਕਿੰਨਾ ਪਿਆਰ ਦੇਣਗੇ।“ ਸਰਗੁਣ ਮਹਿਤਾ ਨੇ ਬੋਲਦਿਆਂ ਕਿਹਾ ਕਿ “ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਇਸ ਫ਼ਿਲਮ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਫ਼ਿਲਮ ਦਾ ਵਿਸ਼ਾ ਬਿਲਕੁਲ ਨਵਾਂ ਹੈ ਅਤੇ ਦਰਸ਼ਕਾਂ ਨੇ ਪਹਿਲਾ ਨਹੀਂ ਦੇਖਿਆ ਹੋਵੇਗਾ। ਅਸੀਂ ਦੋਹਾਂ ਨੇ ਪਹਿਲੀ ਵਾਰ ਸਕਰੀਨ ਸਾਂਝੀ ਅਤੇ ਮੈਨੂੰ ਇਸ ਗੱਲ ਦੀ ਪੂਰੀ ਪੂਰੀ ਉਮੀਦ ਹੈ ਕਿ ਦਰਸ਼ਕ ਸਾਡੀ ਮਿਹਨਤ ਨੂੰ ਜਰੂਰ ਪਸੰਦ ਕਰਨਗੇ।
ਗਿੱਪੀ ਗਰੇਵਾਲ ਨੇ ਬੋਲਦਿਆਂ ਕਿਹਾ ਕਿ “ ਪੰਜਾਬੀ ਸਿਨੇਮਾ ਹੁਣ ਵਿਸ਼ਿਆਂ ਨਾਲ ਪ੍ਰਯੋਗ ਕਰ ਰਿਹਾ ਹੈ। ਸਾਨੂੰ ਇਸ ਗੱਲ ‘ਤੇ ਮਾਣ ਹੈ ਕਿ ਅਸੀਂ ਲੋਕਾਂ ਨੂੰ ਹਸਾਉਂਦੇ ਅਤੇ ਉਹਨਾਂ ਦਾ ਪੂਰਾ ਮਨੋਰੰਜਨ ਕਰਾਉਂਦੇ ਹਾਂ। ਅਸੀਂ ਇਸ ਫਿਲਮ ਲਈ ਦਿਨ-ਰਾਤ ਜ਼ੋਰ-ਸ਼ੋਰ ਨਾਲ ਕੰਮ ਕੀਤਾ ਹੈ। ਅਤੇ ਮੈਨੂੰ ਪੂਰੀ ਉਮੀਦ ਹੈ ਕਿ ਲੋਕ ਸਾਡੀ ਪੂਰੀ ਟੀਮ ਵਲੋਂ ਕੀਤੇ ਕੰਮ ਨੂੰ ਬਹੁਤ ਪਸੰਦ ਕਰਨਗੇ।
ਫ਼ਿਲਮ ਦੇ ਡਾਇਰੈਕਟਰ ਕਰਨ. ਆਰ. ਗੁਲਿਆਣੀ ਨੇ ਕਿਹਾ ਕਿ “ ਇੰਡਸਟਰੀ ਦੇ ਦੋ ਸਭ ਤੋਂ ਵਧੀਆ ਅਭਿਨੇਤਾ ਦਾ ਇਕ ਫ਼ਿਲਮ ਵਿੱਚ ਇਕੱਠੇ ਕੰਮ ਕਰਨਾ ਆਪਣੇ ਆਪ ਵਿੱਚ ਵੱਡੀ ਗੱਲ ਹੈ। ਸਰਗੁਣ ਮਹਿਤਾ ਅਤੇ ਗਿੱਪੀ ਗਰੇਵਾਲ ਦੋਵਾਂ ਨੇ ਆਪਣੀ ਰਚਨਾਤਮਕਤਾ ਨਾਲ ਟੀਮ ਨੂੰ ਕਈ ਵਾਰ ਹੈਰਾਨ ਕਰਿਆ ਹੈ। ਪਰ ਦਰਸ਼ਕਾਂ ਨੂੰ ਦੋਨਾਂ ਦੀ ਕੈਮਿਸਟਰੀ ਫਿਲਮ ਦੇ ਰਿਲੀਜ਼ ਤੋਂ ਬਾਅਦ ਖੂਬ ਦੇਖਣ ਨੂੰ ਮਿਲੇਗੀ। ਫਿਲਮ ਦਾ ਵਿਸ਼ਵ ਵਿਤਰਣ ਮੁਨੀਸ਼ ਸਾਹਨੀ ਦੇ ਓਮ ਜੀ ਗਰੁੱਪ ਦੁਆਰਾ ਕੀਤਾ ਜਾ ਰਿਹਾ ਹੈ । ‘ਚੰਡੀਗੜ੍ਹ-ਅੰਮ੍ਰਿਤਸਰ -ਚੰਡੀਗੜ੍ਹ’ ‘24 ਮਈ 2019 ਨੂੰ ਰਿਲੀਜ਼ ਹੋਵੇਗੀ ।
ਦੇਖੋ ਸਰਗੁਣ ਤੇ ਗਿੱਪੀ ਨੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਕਿੰਝ ਪਾਈਆਂ ਧੂਮਾਂ, VIDEO

Leave a Comment
Leave a Comment