ਸ਼ਿਵ ਸੈਨਾ ਦੇ ਸਾਂਸਦ ਨੂੰ ਚੈਲੇਂਜ ਕਰਨ ਵਾਲੀ ਕੰਗਨਾ ਨੂੰ ਹਿਮਾਚਲ ਸਰਕਾਰ ਨੇ ਦਿੱਤੀ ਸੁਰੱਖਿਆ

TeamGlobalPunjab
1 Min Read

ਸ਼ਿਮਲਾ: ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ਵਿੱਚ ਬਾਲੀਵੁੱਡ ਅਦਾਕਾਰ ਕੰਗਣਾ ਰਣੌਤ ਅਤੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੂ ਰਾਉਤ ਆਹਮੋ ਸਾਹਮਣੇ ਹਨ। ਦੋਵਾਂ ਵਿਚਾਲੇ ਮਾਮਲਾ ਭੱਖਦਾ ਦੇਖਦੇ ਹੋਏ ਹਿਮਾਚਲ ਸਰਕਾਰ ਨੇ ਕੰਗਨਾ ਰਣੌਤ ਨੂੰ ਸੁਰੱਖਿਆ ਦੇਣ ਦਾ ਫੈਸਲਾ ਕੀਤਾ ਹੈ। ਕੰਗਨਾ ਰਣੌਤ ਦੀ ਭੈਣ ਨੇ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਅਪੀਲ ਕੀਤੀ ਸੀ ਕਿ ਕੰਗਨਾ ਨੂੰ ਸਕਿਓਰਿਟੀ ਮੁਹੱਈਆ ਕਰਵਾਈ ਜਾਵੇ।

ਕਿਉਂਕਿ ਕੰਗਨਾ ਨੇ ਸੰਜੇ ਰਾਉਤ ਨੂੰ ਖੁੱਲ੍ਹਾ ਚੈਲੇਂਜ ਕਰਦੇ ਹੋਏ ਕਿਹਾ ਸੀ ਕਿ ਉਹ 9 ਸਤੰਬਰ ਨੂੰ ਮੁੰਬਈ ਆ ਰਹੀ ਹੈ। ਜੇਕਰ ਕਿਸੇ ਦੇ ਬਾਪ ਵਿੱਚ ਦਮ ਹੈ ਤਾਂ ਆ ਕੇ ਰੋਕ ਲਵੇ।

ਜਿਸ ਤੇ ਸੰਜੈ ਰਾਉਤ ਨੇ ਕਿਹਾ ਸੀ ਕਿ ਆਉਣ ਦਿਓ ਅਸੀਂ ਵੀ ਦੇਖ ਲਵਾਂਗੇ ਇੰਨਾ ਹੀ ਨਹੀਂ ਉਨ੍ਹਾਂ ਨੇ ਕੰਗਨਾ ਨੂੰ ਮੈਂਟਲ ਵੀ ਦੱਸਿਆ। ਇਸ ਦੇ ਨਾਲ ਹੀ ਸੰਜੈ ਰਾਉਤ ਨੇ ਕਿਹਾ ਕਿ ਕੰਗਨਾ ਪੀਓਕੇ ਚਲੀ ਜਾਵੇ ਅਸੀਂ ਆਪਣੇ ਖ਼ਰਚ ‘ਤੇ ਭੇਜ ਦਵਾਂਗੇ।

Share this Article
Leave a comment