ਹੁਸ਼ਿਆਰਪੁਰ ਦੇ ਚਮਨ ਲਾਲ ਨੇ ਬਰਮਿੰਘਮ ‘ਚ ਪਹਿਲੇ ਭਾਰਤਵੰਸ਼ੀ ਲਾਰਡ ਮੇਅਰ ਬਣ ਕੇ ਰੱਚਿਆ ਇਤਿਹਾਸ

Rajneet Kaur
2 Min Read

ਲੰਡਨ: ਭਾਰਤ ਤੋਂ  ਬ੍ਰਿਟੇਨ ਗਏ  ਇੱਕ ਹੋਰ ਪੰਜਾਬੀ ਨੇ ਇਤਿਹਾਸ ਰਚ ਦਿੱਤਾ ਹੈ।  ਕੌਂਸਲਰ ਚਮਨ ਲਾਲ ਬਰਮਿੰਘਮ ਦੇ ਲਾਰਡ ਮੇਅਰ ਵਜੋਂ ਸਹੁੰ ਚੁੱਕਣ ਵਾਲੇ ਪਹਿਲੇ ਬ੍ਰਿਟਿਸ਼-ਭਾਰਤੀ ਸਿੱਖ ਬਣ ਗਏ ਹਨ। ਦਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਭਾਰਤੀ ਮੂਲ ਦੇ ਸਿੱਖ ਕੌਂਸਲਰ ਜਸਵੰਤ ਸਿੰਘ ਬਿਰਦੀ ਨੇ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਸ਼ਹਿਰ ਕੋਵੈਂਟਰੀ ਦੇ ਨਵੇਂ ਲਾਰਡ ਮੇਅਰ ਵਜੋਂ ਅਹੁਦਾ ਸੰਭਾਲਲਿਆ ਹੈ।  ਬ੍ਰਿਟਿਸ਼ ਸਿੱਖਾਂ ਦੇ ਰਵਿਦਾਸੀਆ ਭਾਈਚਾਰੇ ਤੋਂ ਆਉਣ ਵਾਲੇ, ਚਮਨ ਲਾਲ ਦਾ ਜਨਮ ਬਰਤਾਨੀਆ ਜਾਣ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਪਿੰਡ ਪੱਖੋਵਾਲ ਵਿੱਚ ਹੋਇਆ ਸੀ। ਉਹ 1964 ’ਚ ਆਪਣੇ ਪਰਿਵਾਰ ਨਾਲ ਪੰਜਾਬ ਤੋਂ ਇੰਗਲੈਂਡ ਆ ਗਏ ਸਨ। ਜਿਥੇ ਉਨ੍ਹਾਂ ਕਈ ਸਾਲਾਂ ਤੱਕ ਸਥਾਨਕ ਕੌਂਸਲਰ ਵਜੋਂ ਸੇਵਾ ਕੀਤੀ।  ਚਮਨ ਲਾਲ ਦੇ ਪਿਤਾ ਸਰਦਾਰ ਹਰਨਾਮ ਸਿੰਘ ਨੇ ਬ੍ਰਿਟਿਸ਼-ਭਾਰਤੀ ਆਰਮੀ ਵੱਲੋਂ ਦੂਜੀ ਸੰਸਾਰ ਜੰਗ ’ਚ ਹਿਸਾ ਲਿਆ ਸੀ।

ਲਾਲ ਬਰਮਿੰਘਮ 1989 ‘ਚ ਲੇਬਰ ਪਾਰਟੀ ਵਿਚ ਸ਼ਾਮਿਲ ਹੋਏ ਸਨ। ਅਸਮਾਨਤਾ ਅਤੇ ਵਿਤਕਰੇ ਦੇ ਸਾਰੇ ਰੂਪਾਂ ਨੂੰ ਚੁਣੌਤੀ ਦੇਣ ਲਈ ਕਈ ਸਮਾਜਿਕ ਨਿਆਂ ਮੁਹਿੰਮਾਂ ਵਿਚ ਹਿੱਸਾ ਲਿਆ। 1994 ਵਿਚ ਸੋਹੋ ਐਂਡ ਜਿਊਲਰੀ ਕੁਆਟਰ ਵਾਰਡ ਲਈ ਪਹਿਲੀ ਵਾਰ ਚੁਣੇ ਗਏ, ਉਹ ਪਿਛਲੇ 30 ਸਾਲਾਂ ਤੋਂ ਨਗਰ ਕੌਂਸਲ ਵਿਚ ਸੇਵਾ ਨਿਭਾ ਰਹੇ ਸਨ। ਪਿਛਲੇ ਹਫ਼ਤੇ ਲਾਰਡ ਮੇਅਰ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਇਸ ਮਹਾਨ ਸ਼ਹਿਰ ਦੇ ਲਾਰਡ ਮੇਅਰ ਦਾ ਸਨਮਾਨ ਹਾਸਿਲ ਕਰ ਕੇ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਂ ਜਦੋਂ 30 ਸਾਲ ਪਹਿਲਾਂ ਸਿਟੀ ਕੌਂਸਲ ਚੁਣਿਆ ਗਿਆ ਸੀ ਤਾਂ ਮੈਂ ਕਦੀ ਨਹੀਂ ਸੋਚਿਆ ਸੀ ਕਿ ਮੈਂ ਇਕ ਦਿਨ ਇੱਥੋਂ ਦਾ ਲਾਰਡ ਮੇਅਰ ਬਣ ਜਾਵਾਂਗਾ।ਉਹਨਾਂ ਨੇ ਕਿਹਾ ਕਿ “ਇਸ ਸ਼ਹਿਰ ਨੂੰ ਪਹਿਲੇ ਨਾਗਰਿਕ ਵਜੋਂ ਸੇਵਾ ਕਰਨਾ ਇੱਕ ਬਹੁਤ ਵੱਡਾ ਸਨਮਾਨ ਹੋਵੇਗਾ, ਅਤੇ ਮੈਂ ਅਗਲੇ ਸਾਲ ‘ਚ ਸਥਾਨਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਬਰਮਿੰਘਮ ਦੀ ਨੁਮਾਇੰਦਗੀ ਕਰਨ ਦੀ ਉਮੀਦ ਕਰਦਾ ਹਾਂ”।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -

Share this Article
Leave a comment