ਨਵੀਂ ਦਿੱਲੀ: ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਏਸ਼ੀਆ ਕੱਪ ਦੇ ਸੁਪਰ 4 ਮੈਚ ‘ਚ ਭਾਰਤ ਦੀ ਹਾਰ ਤੋਂ ਬਾਅਦ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਕਾਫੀ ਚਰਚਾ ‘ਚ ਹੈ। ਮੈਚ ਦੌਰਾਨ ਅਰਸ਼ਦੀਪ ਸਿੰਘ ਤੋਂ ਇੱਕ ਕੈਚ ਛੁੱਟ ਗਿਆ, ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।
ਖਬਰਾਂ ਮੁਤਾਬਕ ਕੁਝ ਫਰਜ਼ੀ ਪਾਕਿਸਤਾਨੀ ਸੋਸ਼ਲ ਮੀਡੀਆ ਹੈਂਡਲਸ ਨੇ ਅਰਸ਼ਦੀਪ ਸਿੰਘ ਖਿਲਾਫ ਬਿਆਨਬਾਜ਼ੀ ਕੀਤੀ। ਹੁਣ ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਨੇ ਇਸ ਮਾਮਲੇ ‘ਚ ਵਿਕੀਪੀਡੀਆ ਨੂੰ ਤਲਬ ਕੀਤਾ ਹੈ।
ਭਾਰਤ ਵਿੱਚ, ਇੱਕ ਵਿਕੀਪੀਡੀਆ ਦੇ ਐਗਜ਼ੀਕਿਊਟਿਵ ਨੂੰ ਤਲਬ ਕਰਦਿਆਂ ਇਹ ਪੁੱਛਿਆ ਗਿਆ ਹੈ ਕਿ ਆਖਿਰ ਉਸ ਦੀ ਸਾਈਟ ‘ਤੇ ਅਰਸ਼ਦੀਪ ਸਿੰਘ ਦੀ ਪ੍ਰੋਫਾਈਲ ਨੂੰ ਵੱਖਵਾਦੀ ਸੰਗਠਨ ਨਾਲ ਕਿਵੇਂ ਜੋੜ ਦਿੱਤਾ। ਭਾਰਤ ਸਰਕਾਰ ਨੇ ਆਨਲਾਈਨ ਐਨਸਾਈਕਲੋਪੀਡੀਆ ਪਲੇਟਫਾਰਮ ਤੋਂ ਪੁੱਛਿਆ ਹੈ ਕਿ ਕਿਵੇਂ ਅਰਸ਼ਦੀਪ ਸਿੰਘ ਦੇ ਪੇਜ ਨਾਲ ਛੇੜਛਾੜ ਕੀਤੀ ਗਈ ਅਤੇ ਉਸਦੇ ਪੇਜ ਦੀ ਐਂਟਰੀ ਨੂੰ ਇਸ ਤਰੀਕੇ ਨਾਲ ਐਡਿਟ ਕੀਤਾ ਗਿਆ ਕਿ ਜਿਸ ਨਾਲ ਉਨ੍ਹਾਂ ਦੇ ਵੱਖਵਾਦੀ ਸੰਗਠਨ ਨਾਲ ਸਬੰਧਾਂ ਦੇ ਦਾਅਵੇ ਕੀਤੇ ਜਾਣ ਲੱਗੇ।
No intermerdiary operatng in India can permit this type of misinformation n deliberate efforts to incitement n #userharm – violates our govts expectation of Safe & Trusted Internet #wikipedia @GoI_MeitY #SafeTrustedInternet pic.twitter.com/Qm6HdppM1k
— Rajeev Chandrasekhar 🇮🇳 (@Rajeev_GoI) September 5, 2022
ਦੱਸ ਦਈਏ ਪਾਕਿਸਤਾਨ ਨੇ ਬੀਤੇ ਦਿਨੀਂ ਏਸ਼ੀਆ ਕੱਪ ਦੇ ਮੈਚ ਵਿੱਚ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਦੀ ਇਸ ਹਾਰ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕ੍ਰਿਕਟ ਦੇਖਣ ਵਾਲੇ ਪ੍ਰਸ਼ੰਸਕਾਂ ਦਾ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਖਿਡਾਰੀ ਅਰਸ਼ਦੀਪ ਸਿੰਘ ਨੂੰ ਸਭ ਤੋਂ ਜ਼ਿਆਦਾ ਟ੍ਰੋਲ ਕੀਤਾ ਜਾ ਰਿਹਾ ਹੈ। 18ਵੇਂ ਓਵਰ ‘ਚ ਅਰਸ਼ਦੀਪ ਸਿੰਘ ਤੋਂ ਰਵੀ ਬਿਸ਼ਨੋਈ ਦੀ ਗੇਂਦ ‘ਤੇ ਪਾਕਿਸਤਾਨੀ ਬੱਲੇਬਾਜ਼ ਆਸਿਫ ਅਲੀ ਦਾ ਆਸਾਨ ਕੈਚ ਛੁੱਟ ਗਿਆ।
ਕ੍ਰਿਕਟ ਦੇ ਫੈਨਜ਼ ਇਸ ਕੈਚ ਡਰਾਪ ਨੂੰ ਮੈਚ ਹਾਰਨ ਦਾ ਕਾਰਨ ਮੰਨ ਰਹੇ ਹਨ ਅਤੇ ਅਰਸ਼ਦੀਪ ਸਿੰਘ ਨੂੰ ਬੁਰਾ ਭਲਾ ਕਹਿ ਰਹੇ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.