ਨਵੀਂ ਦਿੱਲੀ : ਬੱਚਿਆਂ ਨੂੰ ਦੁੱਧ ਪਿਲਾਉਣ ਲਈ ਮਾਪਿਆਂ ਨੂੰ ਕੀ ਕੁਝ ਨਹੀਂ ਕਰਨਾ ਪੈਂਦਾ, ਕਿਉਂਕਿ ਜ਼ਿਆਦਾਤਰ ਬੱਚਿਆ ਨੂੰ ਚਿੱਟਾ ਦੁੱਧ ਪੀਣਾ ਪਸੰਦ ਨਹੀਂ ਹੁੰਦਾ। ਇਸ ਲਈ ਮਾਪੇ ਬਜ਼ਾਰ ‘ਚ ਉਪਲਬਧ ਚਾਕਲੇਟ ਜਾ ਹੋਰ ਫਲੇਵਰਡ ਪਾਉਡਰ ਮਿਲਾ ਕੇ ਪਿਲਾਉਂਦੇ ਹਨ, ਇਹ ਸੋਚ ਕੇ ਕਿ ਇਹ ਹੈਲਥ ਡਰਿੰਕ ਬੱਚਿਆ ਦੀ ਸਿਹਤ ਲਈ ਗੁਣਕਾਰੀ ਹੈ, ਜਿਨ੍ਹਾਂ ‘ਚੋ ਇੱਕ Bournvita ਦੀ ਵਰਤੋਂ ਕਈ ਸਾਲਾਂ ਤੋਂ ਕੀਤੀ ਜਾ ਰਹੀ ਹੈ।
ਹੁਣ ਇਸ ਨੂੰ ਲੈ ਕੇ ਉਦਯੋਗ ਮੰਤਰਾਲੇ ਨੇ ਹੈਲਥ ਡਰਿੰਕਸ ‘ਤੇ ਈ-ਕਾਮਰਸ ਕੰਪਨੀਆਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ। ਮੰਤਰਾਲੇ ਨੇ ਕੰਪਨੀਆਂ ਨੂੰ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਬੋਰਨਵੀਟਾ ਅਤੇ ਹੋਰ ਪੀਣ ਵਾਲੇ ਪਦਾਰਥਾਂ ਨੂੰ ਹੈਲਥ ਡਰਿੰਕ ਸ਼੍ਰੇਣੀ ਵਿੱਚ ਸ਼ਾਮਲ ਨਾਂ ਕਰਨ। ਮੰਤਰਾਲੇ ਨੇ ਐਡਵਾਈਜ਼ਰੀ ‘ਚ ਕਿਹਾ ਹੈ ਕਿ ਸਾਰੀਆਂ ਈ-ਕਾਮਰਸ ਕੰਪਨੀਆਂ ਨੂੰ ਆਪਣੇ ਪਲੇਟਫਾਰਮ ‘ਤੇ ਬੋਰਨਵੀਟਾ ਸਮੇਤ ਆਪਣੀਆਂ ਵੈੱਬਸਾਈਟਾਂ ਤੋਂ ਸਿਹਤਮੰਦ ਪੀਣ ਵਾਲੇ ਪਦਾਰਥਾਂ ਦੀ ਸ਼੍ਰੇਣੀ ਨੂੰ ਹਟਾ ਦਿੱਤਾ ਜਾਵੇ।
ਮੰਤਰਾਲੇ ਨੇ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ (ਐਨਸੀਪੀਸੀਆਰ) ਦੀ ਜਾਂਚ ਤੋਂ ਬਾਅਦ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ। ਦਰਅਸਲ, NCPCR ਨੇ ਜਾਂਚ ਵਿੱਚ ਪਾਇਆ ਕਿ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੇ ਤਹਿਤ ਕੋਈ ਵੀ ਹੈਲਥ ਡਰਿੰਕ ਨਹੀਂ ਹੈ। ਅਜਿਹੀ ਸਥਿਤੀ ਵਿੱਚ, ਸਾਰੀਆਂ ਈ-ਕਾਮਰਸ ਕੰਪਨੀਆਂ ਜਾਂ ਪੋਰਟਲਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਪਲੇਟਫਾਰਮਾਂ ਤੋਂ ਬੋਰਨਵੀਟਾ ਸਮੇਤ ਪੀਣ ਵਾਲੇ ਪਦਾਰਥਾਂ ਨੂੰ ਸਿਹਤਮੰਦ ਪੀਣ ਵਾਲੇ ਪਦਾਰਥਾਂ ਦੀ ਸ਼੍ਰੇਣੀ ਤੋਂ ਹਟਾ ਦੇਣ।
ਇਸ ਤੋਂ ਪਹਿਲਾਂ ਅਪ੍ਰੈਲ ਦੇ ਸ਼ੁਰੂ ਵਿੱਚ, ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ (FSSAI) ਨੇ ਸਾਰੇ ਈ-ਕਾਮਰਸ ਫੂਡ ਬਿਜ਼ਨਸ ਆਪਰੇਟਰਾਂ (FBOs) ਨੂੰ ਆਪਣੀਆਂ ਵੈੱਬਸਾਈਟਾਂ ‘ਤੇ ਵੇਚੇ ਗਏ ਸਾਰੇ ਉਤਪਾਦਾਂ ਦੀ ਸਹੀ ਵੰਡ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਸਨ। FSSAI ਦੇ ਅਨੁਸਾਰ, ‘ਪ੍ਰੋਪਰਾਈਟਰ ਫੂਡ’ ਦੇ ਅਧੀਨ ਲਾਇਸੰਸਸ਼ੁਦਾ ਭੋਜਨ ਉਤਪਾਦਾਂ ਨੂੰ ‘ਹੈਲਥ ਡਰਿੰਕਸ’, ‘ਐਨਰਜੀ ਡ੍ਰਿੰਕਸ’ ਆਦਿ ਦੀ ਸ਼੍ਰੇਣੀ ਦੇ ਤਹਿਤ ਈ-ਕਾਮਰਸ ਵੈੱਬਸਾਈਟਾਂ ‘ਤੇ ਡੇਅਰੀ-ਅਧਾਰਤ ਡਰਿੰਕ ਮਿਕਸ ਜਾਂ ਅਨਾਜ-ਅਧਾਰਤ ਡਰਿੰਕ ਮਿਕਸ ਦੀ ਸ਼੍ਰੇਣੀ ਦੇ ਤਹਿਤ ਵੇਚਿਆ ਜਾ ਰਿਹਾ ਹੈ।
‘ਹੈਲਥ ਡਰਿੰਕ ਦੀ ਕੋਈ ਅਧਿਕਾਰਤ ਪਰਿਭਾਸ਼ਾ ਨਹੀਂ ਹੈ’
FSSAI ਐਕਟ 2006, ਨਿਯਮਾਂ ਦੇ ਤਹਿਤ ਹੈਲਥ ਡਰਿੰਕ ਦੀ ਕੋਈ ਅਧਿਕਾਰਤ ਪਰਿਭਾਸ਼ਾ ਨਹੀਂ ਹੈ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਨੂੰ ਹੈਲਦੀ ਡਰਿੰਕਸ ਜਾਂ ਐਨਰਜੀ ਡ੍ਰਿੰਕਸ ਦਾ ਲੇਬਲ ਨਹੀਂ ਲਗਾਉਣਾ ਚਾਹੀਦਾ। FSSAI ਨੇ ਕੰਪਨੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਗਲਤ ਸ਼ਬਦਾਂ ਦੀ ਵਰਤੋਂ ਉਪਭੋਗਤਾਵਾਂ ਨੂੰ ਗੁੰਮਰਾਹ ਕਰ ਸਕਦੀ ਹੈ। ਅਜਿਹੇ ‘ਚ ਇਨ੍ਹਾਂ ਡਰਿੰਕਸ ਨੂੰ ਹੈਲਦੀ ਡਰਿੰਕਸ ਜਾਂ ਐਨਰਜੀ ਡ੍ਰਿੰਕਸ ‘ਚ ਸ਼ਾਮਲ ਨਾਂ ਕਰੋ। ਇਸ ਨੂੰ ਇਸ ਸ਼੍ਰੇਣੀ ਤੋਂ ਹਟਾ ਦੇਣਾ ਚਾਹੀਦਾ ਹੈ।