ਬੰਬੇ ਹਾਈ ਕੋਰਟ ਨੇ 14 ਸਾਲਾ ਬੱਚੀ ਦੇ ਵਿਆਹ ਨੂੰ ਦਿੱਤਾ ਜਾਇਜ਼ ਕਰਾਰ, 56 ਸਾਲਾ ਪਤੀ ਨਾਲ ਰਹਿਣ ਦੀ ਦਿੱਤੀ ਇਜਾਜ਼ਤ

TeamGlobalPunjab
2 Min Read

ਚਾਰ ਸਾਲ ਪਹਿਲਾਂ ਇੱਕ ਵਕੀਲ ਨੇ ਆਪਣੇ ਤੋਂ 40 ਸਾਲ ਛੋਟੀ ਨਬਾਲਿਗ ਕੁੜੀ ਨਾਲ ਵਿਆਹ ਕਰਾ ਲਿਆ। ਇਸ ਮਾਮਲੇ ਵਿੱਚ ਬੰਬੇ ਹਾਈਕੋਰਟ ਨੇ ਹੈਰਾਨ ਕਰਨ ਵਾਲਾ ਫੈਸਲਾ ਦਿੱਤਾ ਹੈ। ਬੰਬੇ ਹਾਈਕੋਰਟ ਨੇ 59 ਸਾਲਾ ਵਕੀਲ ਦੇ ਇਕ ਨਾਬਾਲਿਗ ਲੜਕੀ ਨਾਲ ਹੋਏ ਵਿਆਹ ਨੂੰ ਜਾਇਜ਼ ਕਰਾਰ ਦਿੱਤਾ ਹੈ। ਕਾਰਨ ਇਹ ਹੈ ਕਿ ਨਾਬਾਲਿਗ ਪਤਨੀ ਨੇ 18 ਸਾਲ ਦੀ ਹੋ ਜਾਣ ਮਗਰੋਂ ਵਕੀਲ ਪਤੀ ਨਾਲ ਰਹਿਣ ਦੀ ਇੱਛਾ ਪ੍ਰਗਟਾਈ ਜਿਸ ਤੋਂ ਬਾਅਦ ਇਹ ਫੈਸਲਾ ਦਿੱਤਾ ਗਿਆ।

ਅਦਾਲਤ ਨੇ ਵਕੀਲ ਦੀ ਹੀ ਅਪੀਲ ਤੇ ਸੁਣਵਾਈ ਕਰਦਿਆਂ ਇਹ ਹੁਕਮ ਦਿੱਤੇ। ਵਕੀਲ ਨੇ ਅਪੀਲ ਚ 14 ਸਾਲ ਦੀ ਲੜਕੀ ਨਾਲ ਵਿਆਹ ਕਰਨ ਲਈ ਉਸ ਦੇ ਖਿਲਾਫ਼ ਦਰਜ ਬਲਾਤਕਾਰ ਦੇ ਇਕ ਮਾਮਲੇ ਨੂੰ ਰੱਦ ਕਰਨ ਦੀ ਅਪੀਲ ਕੀਤੀ ਸੀ।

ਦਰਅਸਲ, ਸ਼ਿਕਾਇਤਕਰਤਾ ਹੁਣ ਜਿਹੜੀ 18 ਸਾਲ ਦੀ ਵਕੀਲ ਦੀ ਪਤਨੀ ਹੈ, ਸਾਲ 2014 ਚ ਦੋਨਾਂ ਦਾ ਵਿਆਹ ਹੋਇਆ ਸੀ। ਉਸ ਵੇਲੇ ਲੜਕੀ ਦੀ ਉਮਰ 14 ਸਾਲ ਸੀ ਤੇ ਵਕੀਲ ਦੀ ਉਮਰ 52 ਸਾਲ ਸੀ। ਸ਼ਿਕਾਇਤ ਚ ਲੜਕੀ ਨੇ ਦੋਸ਼ ਲਗਾਇਆ ਸੀ ਕਿ ਉਸ ਦੇ ਦਾਦਾ-ਦਾਦੀ ਨੇ ਉਸ ਨੂੰ ਵਿਆਹ ਕਰਨ ਲਈ ਮਜਬੂਰ ਕੀਤਾ। ਇਸ ਤੋਂ ਬਾਅਦ ਵਕੀਲ 10 ਮਹੀਨਿਆਂ ਤਕ ਨਿਆਇਕ ਹਿਰਾਸਤ ‘ਚ ਰਿਹਾ ਤੇ ਫਿਰ ਉਸ ਨੂੰ ਜ਼ਮਾਨਤ ਮਿਲ ਗਈ।

ਲੜਕੀ ਲੰਘੀ 17 ਸਤੰਬਰ 2018 ਨੂੰ 18 ਸਾਲ ਦੀ ਹੋ ਗਈ ਜਿਸ ਤੋਂ ਬਾਅਦ ਵਕੀਲ ਨੇ ਹਾਈਕੋਰਟ ਚ ਉਸ ਦੇ ਖਿਲਾਫ ਮਾਮਲਾ ਰੱਦ ਕਰਨ ਦੀ ਅਪੀਲ ਕੀਤੀ ਸੀ। ਹੁਣ ਲੜਕੀ ਨੇ ਆਪਣੇ ਹਲਫਨਾਮੇ ‘ਚ ਕਿਹਾ ਹੈ ਕਿ ਉਸ ਨੇ ਵਿਵਾਦ ਦਾ ਹੱਲ ਕਰ ਲਿਆ ਹੈ ਤੇ ਹੁਣ ਉਹ ਆਪਣੇ ਪਤੀ ਨਾਲ ਰਹਿਣਾ ਚਾਹੁੰਦੀ ਹੈ। ਇਸ ਲਈ ਇਸ ਮਾਮਲੇ ਨੂੰ ਰੱਦ ਕੀਤੇ ਜਾਣ ਤੇ ਉਸ ਨੂੰ ਕੋਈ ਇਤਰਾਜ਼ ਨਹੀਂ ਹੈ। ਸਰਕਾਰੀ ਵਕੀਲ ਨੇ ਇਸ ਤੇ ਇਤਰਾਜ਼ ਚੁੱਕਦਿਆਂ ਸਮਾਜ ‘ਚ ਗਲਤ ਮਿਸਾਲ ਅਤੇ ਸੰਦੇਸ਼ ਹੋਣ ਦੀ ਚਿੰਤਾ ਪ੍ਰਗਟਾਈ ਪਰ ਅਦਾਲਤੀ ਬੈਂਚ ਨੇ ਕਿਹਾ ਕਿ ਉਸ ਨੂੰ ਲੜਕੀ ਦੇ ਚੰਗੇ ਮਾੜੇ ਦਾ ਫਿਕਰ ਹੈ। ਜਿਸ ਲਈ ਹੁਣ ਦੋਨਾਂ ਦਾ ਵਿਆਹ ਜਾਇਜ਼ ਹੈ।

- Advertisement -

Share this Article
Leave a comment