ਨਵੀਂ ਦਿੱਲੀ : ਦੀਵਾਲੀ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਪੈਨਸ਼ਨਰਾਂ ਲਈ ਤੋਹਫੇ ਦਾ ਐਲਾਨ ਕੀਤਾ ਹੈ। ਸਰਕਾਰ ਵਲੋਂ 80 ਸਾਲ ਤੋਂ ਵੱਧ ਉਮਰ ਦੇ ਪੈਨਸ਼ਨਰਾਂ ਨੂੰ 20 ਫ਼ੀਸਦੀ ਵਾਧੂ ਪੈਨਸ਼ਨ ਦਾ ਲਾਭ ਦਿੱਤਾ ਜਾਵੇਗਾ। ਅਮਲਾ, ਲੋਕ ਸ਼ਿਕਾਇਤ ਤੇ ਪੈਨਸ਼ਨ ਮੰਤਰਾਲੇ ਤਹਿਤ ਆਉਣ ਵਾਲੇ ਪੈਨਸ਼ਨ ਤੇ ਪੈਨਸ਼ਨਰ ਭਲਾਈ ਵਿਭਾਗ ਨੇ ਹਾਲ ਹੀ ਵਿਚ ਇਸ ਸਬੰਧ ‘ਚ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਵਿਭਾਗ ਨੇ ਨਵੇਂ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ ਤਾਂ ਜੋ ਕੇਂਦਰ ਸਰਕਾਰ ਦੀ ਸਿਵਲ ਸੇਵਾ ਤੋਂ ਰਿਟਾਇਰ 80 ਸਾਲ ਦੇ ਮੁਲਾਜ਼ਮਾਂ ਨੂੰ ਹੋਰ ਫ਼ਾਇਦਾ ਮਿਲ ਸਕੇ। ਦਿਸ਼ਾ-ਨਿਰਦੇਸ਼ਾਂ ਦਾ ਮਕਸਦ ਇਨ੍ਹਾਂ ਵਾਧੂ ਭੱਤਿਆਂ ਦੇ ਵੇਰਵੇ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣਾ ਹੈ।
ਸੀਸੀਐੱਸ (ਪੈਨਸ਼ਨ) ਰੂਲਜ਼, 2021 ਦੇ ਨਿਯਮ-44 ਦੇ ਉਪ-ਨਿਯਮ-6 ਦੀਆਂ ਮਦਾਂ ਮੁਤਾਬਕ, ਰਿਟਾਇਰਡ ਸਰਕਾਰੀ ਮੁਲਾਜ਼ਮ ਤੇ 80-85 ਸਾਲ ਵਾਲਿਆਂ ਨੂੰ 30 ਤੇ 85-90 ਨੂੰ 40 ਫ਼ੀਸਦੀ ਵੱਧ ਪੈਨਸ਼ਨ, 100 ਤੋਂ ਉੱਪਰ ਵਾਲਿਆਂ ਨੂੰ 100 ਫ਼ੀਸਦੀ ਹੋਰ ਪੈਨਸ਼ਨ ਮਿਲੇਗੀ
80 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਹੋਰ ਪੈਨਸ਼ਨ ਜਾਂ ਤਰਸ ਦੇ ਆਧਾਰ ‘ਤੇ ਭੱਤਾ ਲੈਣ ਦੇ ਅਧਿਕਾਰੀ ਹਨ। ਇਸੇ ਦੇ ਮੁਤਾਬਕ, 80 ਤੋਂ 85 ਸਾਲ ਦੇ ਸੀਨੀਅਰ ਨਾਗਰਿਕ ਬੇਸਿਕ ਪੈਨਸ਼ਨ ਦੀ 20 ਫ਼ੀਸਦੀ, 85 ਤੋਂ 90 ਸਾਲ ਦੇ ਸੀਨੀਅਰ ਨਾਗਰਿਕ 30 ਫ਼ੀਸਦੀ, 90 ਤੋਂ 95 ਸਾਲ ਦੇ ਸੀਨੀਅਰ ਨਾਗਰਿਕ 40 ਫ਼ੀਸਦੀ, 95 ਤੋਂ 100 ਸਾਲ ਦੇ ਸੀਨੀਅਰ ਨਾਗਰਿਕ 50 ਫ਼ੀਸਦੀ ਤੇ 100 ਸਾਲ ਤੋਂ ਉੱਪਰ ਦੇ ਸੁਪਰ ਸੀਨੀਅਰਸ 100 ਫ਼ੀਸਦੀ ਵਾਧੂ ਪੈਨਸ਼ਨ ਲੈਣ ਦੇ ਅਧਿਕਾਰੀ ਹੋਣਗੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।