ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿੱਚ ਇਜ਼ਾਫਾ; ਕੈਬਨਿਟ ਨੇ ਦਿੱਤੀ ਮਨਜ਼ੂਰੀ!

Global Team
2 Min Read

ਨਵੀ ਦਿੱਲੀ : ਕੇਂਦਰ ਸਰਕਾਰ ਨੇ ਆਪਣੇ ਲੱਖਾਂ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਮਹਿੰਗਾਈ ਭੱਤੇ ਵਿੱਚ 2 ਫੀਸਦੀ ਦੇ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਫੈਸਲੇ ਤੋਂ ਬਾਅਦ ਹੁਣ ਕੇਂਦਰੀ ਕਰਮਚਾਰੀਆਂ ਦਾ ਡੀਏ 58 ਫੀਸਦੀ ਤੋਂ ਵਧ ਕੇ 60 ਫੀਸਦੀ ਹੋ ਗਿਆ ਹੈ।

ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਲਏ ਗਏ ਇਸ ਫੈਸਲੇ ਦਾ ਫਾਇਦਾ ਦੇਸ਼ ਦੇ ਲਗਭਗ 50 ਲੱਖ ਕਰਮਚਾਰੀਆਂ ਅਤੇ 65 ਲੱਖ ਪੈਨਸ਼ਨਰਾਂ ਨੂੰ ਮਿਲੇਗਾ। ਜੇਕਰ ਕਿਸੇ ਕਰਮਚਾਰੀ ਦੀ ਬੇਸਿਕ ਸੈਲਰੀ 36,500 ਰੁਪਏ ਹੈ, ਤਾਂ 58% ਦੇ ਹਿਸਾਬ ਨਾਲ ਉਸਨੂੰ 21,170 ਰੁਪਏ ਡੀਏ (DA) ਮਿਲਦਾ ਸੀ। ਹੁਣ 60% ਹੋਣ ‘ਤੇ ਇਹ 21,900 ਰੁਪਏ ਹੋ ਜਾਵੇਗਾ। ਯਾਨੀ ਹਰ ਮਹੀਨੇ ਤਨਖਾਹ ਵਿੱਚ 730 ਰੁਪਏ ਦਾ ਸਿੱਧਾ ਵਾਧਾ ਹੋਵੇਗਾ। ਇਸ ਦੇ ਨਾਲ ਹੀ, ਜਨਵਰੀ 2026 ਤੋਂ ਹੁਣ ਤੱਕ ਦਾ ਏਰੀਅਰ (ਬਕਾਇਆ) ਵੀ ਮਿਲੇਗਾ।ਜੇਕਰ ਅਤੇ ਕਿਸੇ ਦੀ ਬੇਸਿਕ ਪੈਨਸ਼ਨ 9,000 ਰੁਪਏ ਹੈ, ਤਾਂ ਪਹਿਲਾਂ ਉਨ੍ਹਾਂ ਨੂੰ 5,220 ਰੁਪਏ ਮਿਲਦੇ ਸਨ। ਹੁਣ 60% ਦੇ ਹਿਸਾਬ ਨਾਲ ਇਹ 5,400 ਰੁਪਏ ਹੋ ਜਾਵੇਗਾ।

ਦੱਸ ਦਈਏ ਕਿ ਆਮ ਤੌਰ ‘ਤੇ ਸਰਕਾਰ ਹੋਲੀ ਦੇ ਆਸ-ਪਾਸ ਡੀਏ ਵਾਧੇ ਦਾ ਐਲਾਨ ਕਰ ਦਿੰਦੀ ਹੈ, ਪਰ ਇਸ ਵਾਰ ਐਲਾਨ ਵਿੱਚ ਹੋਈ ਦੇਰੀ ਨੇ ਕਰਮਚਾਰੀਆਂ ਵਿੱਚ ਕਾਫ਼ੀ ਬੇਚੈਨੀ ਪੈਦਾ ਕਰ ਦਿੱਤੀ ਸੀ। ਸਾਲ 2016 ਵਿੱਚ ਸੱਤਵਾਂ ਤਨਖਾਹ ਕਮਿਸ਼ਨ ਲਾਗੂ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਡੀਏ ਦੇ ਐਲਾਨ ਵਿੱਚ ਇੰਨਾ ਸਮਾਂ ਲੱਗਾ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦੇਰੀ ਪਿੱਛੇ ਦੋ ਮੁੱਖ ਕਾਰਨ ਹੋ ਸਕਦੇ ਹਨ, ਪਹਿਲਾ, ਸਰਕਾਰ ਵੱਲੋਂ 8ਵੇਂ ਤਨਖਾਹ ਕਮਿਸ਼ਨਦੇ ਗਠਨ ਦੀ ਤਿਆਰੀ ਅਤੇ ਟ੍ਰਾਂਜ਼ੀਸ਼ਨ ਪ੍ਰਕਿਰਿਆ। ਦੂਜਾ, ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਕਾਰਨ ਵਿਸ਼ਵ ਅਰਥਵਿਵਸਥਾ ‘ਤੇ ਵਧਦਾ ਵਿੱਤੀ ਦਬਾਅ। ਹਾਲਾਂਕਿ, ਹੁਣ ਇਸ ਫੈਸਲੇ ਨਾਲ ਕਰਮਚਾਰੀਆਂ ਦੀਆਂ ਸਾਰੀਆਂ ਸ਼ੰਕਾਵਾਂ ਦੂਰ ਹੋ ਗਈਆਂ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment