ਚੰਡੀਗੜ੍ਹ: ਪੰਜਾਬ ਦੇ ਸਕੂਲੀ ਵਿਦਿਆਰਥੀਆਂ ਲਈ ਵੱਡੀ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਹੁਣ ਸਕੂਲਾਂ ‘ਚ ਹੁਣ ਮੈਡੀਕਲ ਤੇ ਨੌਨ ਮੈਡੀਕਲ ਤੋਂ ਇਲਾਵਾ ਕੁੱਝ ਵੱਖਰੀ ਪੜ੍ਹਾਈ ਕਰਵਾਈ ਜਾਵੇਗੀ ਤੇ ਬੱਚੇ ਆਣੀ ਰੂਚੀ ਮੁਤਾਬਕ ਕੋਈ ਵੀ ਵਿਸ਼ਾ ਚੁਣ ਸਕਣਗੇ। ਪੰਜਾਬ ਦੇ ਸਕੂਲਾਂ ‘ਚ ਹੁਣ ਵੋਕੇਸ਼ਨਲ ਵਿਸ਼ੇ ਦੇ ਕੋਰਸਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ। ਜਿਸ ਵਿੱਚ ਸਮੇਂ ਦੀ ਲੋੜ ਅਨੁਸਾਰ ਵਿਦਿਆਰਥੀਆਂ ਨੂੰ ਵਿਸ਼ਾ ਚੁਣਨ ਦਾ ਮੌਕਾ ਮਿਲੇਗਾ।
ਨਵੇਂ ਜਾਰੀ ਵਿਸ਼ਿਆਂ ਵਿੱਚ ਹੁਣ ਵੋਕੇਸ਼ਨਲ ਦੇ ਕੋਰਸਾਂ ਵਿੱਚ ਬੱਚਿਆਂ ਨੂੰ ਬੈਂਕਿੰਗ ਅਤੇ ਇਨਸ਼ੋਰੈਂਸ, ਬਿਊਟੀ ਅਤੇ ਵੈੱਲਨੈਸ ਰੀਟੇਲ, ਟੂਰਿਜ਼ਮ, ਐਗਰੀਕਲਚਰ, ਫੂਡ ਪ੍ਰੋਸੈਸਿੰਗ, ਆਈ.ਟੀ, ਫਿਜ਼ੀਕਲ ਐਜੂਕੇਸ਼ਨ ਸ਼ਾਮਲ ਹਨ। ਇਨ੍ਹਾਂ ਵਿਸ਼ਿਆਂ ਨੂੰ ਸਿਖਾਉਣ ਲਈ, ਪੰਜਾਬ ਦੇ 74 ਸਕੂਲਾਂ ਵਿੱਚ ਸਥਾਪਤ ਕਰਨ ਲਈ 82 NSQF ਲੈਬਾਂ ਦੀ ਚੋਣ ਕੀਤੀ ਗਈ ਹੈ।
ਇਹ ਲੈਬਾਂ ਕੇਂਦਰ ਸਰਕਾਰ ਤੋਂ ਮਨਜ਼ੂਰਸ਼ੁਦਾ ਸਕੂਲਾਂ ਵਿੱਚ ਸਥਾਪਿਤ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਲੈਬ ਲਈ ਸਾਮਾਨ ਖਰੀਦਣ ਲਈ ਸਕੂਲ ਪ੍ਰਬੰਧਕ ਕਮੇਟੀ ਦੀ ਛੇ ਮੈਂਬਰੀ ਕਮੇਟੀ ਬਣਾਈ ਜਾਵੇਗੀ। ਇਸ ਵਿੱਚ ਸਕੂਲ ਪ੍ਰਿੰਸੀਪਲ ਚੇਅਰਮੈਨ, ਇੱਕ ਮਹਿਲਾ ਅਧਿਆਪਕ, ਵੋਕੇਸ਼ਨਲ ਟ੍ਰੇਨਰ ਅਤੇ ਇੱਕ ਸੀਨੀਅਰ ਅਧਿਕਾਰੀ ਮੈਂਬਰ ਹੋਣਗੇ।
ਜਿਨ੍ਹਾਂ ਸਕੂਲਾਂ ਨੂੰ ਲੈਬ ਬਣਾਉਣ ਲਈ ਚੁਣਿਆ ਗਿਆ ਹੈ। ਇਹ ਲੈਬ ਇੱਕ ਕਮਰੇ ਵਿੱਚ ਸਥਾਪਿਤ ਕੀਤੀ ਜਾਵੇਗੀ। ਲੈਬ ਲਈ ਜੋ ਵੀ ਸਮੱਗਰੀ ਖਰੀਦੀ ਜਾਵੇਗੀ, ਉਸ ਦੀ ਜਾਣਕਾਰੀ ਡੀ.ਈ.ਓ. ਨੂੰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਖਰੀਦੇ ਗਏ ਸਾਰੇ ਸਾਮਾਨ ਦੀ ਜਾਂਚ ਡੀਈਓ ਵੱਲੋਂ ਕੀਤੀ ਜਾਵੇਗੀ।
ਪੰਜਾਬ ਵਿੱਚ ਸਕੂਲਾਂ ਨੂੰ ਅਪਗ੍ਰੇਡ ਕਰਨ ਅਤੇ ਸਕੂਲਾਂ ਦੀ ਸਥਿਤੀ ਨੂੰ ਸੁਧਾਰਨ ਦੇ ਲਈ ਸਰਕਾਰ ਹਰ ਉਪਰਾਲੇ ਕਰ ਰਹੀ ਹੈ। ਪੰਜਾਬ ਵਿੱਚ 117 ਸਕੂਲ ਆਫ਼ ਐਮੀਨੈਂਸ ਬਣਾਏ ਗਏ ਹਨ। ਇਸ ਤੋਂ ਇਲਾਵਾ ਸਾਰੇ ਸਕੂਲਾਂ ਵਿੱਚ ਇੰਟਰਨੈੱਟ ਦੀ ਸਹੂਲਤ 31 ਮਾਰਚ ਤੱਕ ਪੂਰੀ ਕਰ ਲਈ ਜਾਵੇਗੀ। ਸਾਰੇ ਸਕੂਲਾਂ ਵਿੱਚ ਸੁਰੱਖਿਆ ਵਜੋਂ ਸੀਸੀਟੀਵੀ ਕੈਮਰੇ ਲਗਾਏ ਜਾਣਗੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।