ਚੰਡੀਗੜ੍ਹ: ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਜ ਪੰਜਾਬੀਆਂ ਲਈ ਕੀਤੇ ਗਏ ਨਵੇਂ ਐਲਾਨ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਨੇ ਹੁਣ ਸਖਤ ਰੁਖ ਅਖਤਿਆਰ ਕਰ ਲਿਆ ਹੈ । ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ਕ ਨਹੀਂ ਹੈ ਕਿ ਕੇਂਦਰ ਵਿੱਚ ਭਾਵੇਂ ਕੋਈ ਵੀ ਸਰਕਾਰ ਹੋਵੇ ਉਹ ਪੰਜਾਬੀਆਂ ਨਾਲ ਧੱਕਾ ਕਰਦੀ ਹੈ ਪਰ ਹੁਣ ਪੰਜਾਬ ਸਰਕਾਰ ਵੀ ਧੱਕਾ ਕਰ ਰਹੀ ਹੈ ।
ਦਸ ਦੇਈਏ ਕਿ ਅਮਨ ਅਰੋੜਾ ਦਾ ਇਹ ਬਿਆਨ ਮੁੱਖ ਮੰਤਰੀ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਾ ਸੀ ਕਿ ਇਕ ਮਈ ਮਜਦੂਰ ਦਿਵਸ ਵਾਲੇ ਦਿਨ ਸਾਰੇ ਪੰਜਾਬੀ ਆਪੋ ਆਪਣੇ ਘਰਾਂ ਉਪਰ ਭਾਰਤ ਦਾ ਝੰਡਾ ਠਹਿਰਾਉਣ ਜਿਸ ਦਾ ਉਦੇਸ਼ ਕੇਂਦਰ ਵਲੋ ਪੰਜਾਬ ਨਾਲ ਕੀਤਾ ਜਾ ਰਿਹਾ ਧੱਕਾ ਬਿਆਨ ਕਰਨਾ ਹੋਵੇਗਾ ।
ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾ ਕਿਹਾ ਕਿ ਨਾਦੇੜ ਸਾਹਿਬ ਤੋਂ ਸ਼ਰਧਾਲੂਆਂ ਨੂੰ ਲੈਣ ਗਏ ਡਰਾਈਵਰ ਮਨਜੀਤ ਸਿੰਘ ਦੀ ਮੌਤ ਹੋ ਗਈ ਹੈ ਅਤੇ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਜੇਕਰ ਕਿਸੇ ਅਧਿਕਾਰੀ ਦੀ ਕੋਰੋਨਾ ਨਾਲ ਲੜਦਿਆਂ ਆਨ ਡਿਉਟੀ ਮੌਤ ਹੋ ਜਾਂਦੀ ਹੈ ਤਾ ਉਸ ਦੇ ਪਰਿਵਾਰ ਨੂੰ 50 ਲਖ ਰੁਪਏ ਦਿੱਤੇ ਜਾਣਗੇ ਪਰ ਹੁਣ ਮਨਜੀਤ ਸਿੰਘ ਦੇ ਪਰਿਵਾਰ ਨੂੰ 10 ਲਖ ਰੁਪਏ ਦੇਣ ਦੀ ਗਲ ਕਹੀ ਜਾ ਰਹੀ ਹੈ ।