ਨਵੀਂ ਦਿੱਲੀ : ਮੋਦੀ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਕੇ. ਵੀ. ਸੁਬਰਾਮਨੀਅਮ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੁਬਰਾਮਨੀਅਮ ਨੇ ਕਿਹਾ ਕਿ ‘ਮੈਂ ਸੀ.ਈ.ਏ. (ਭਾਰਤ ਸਰਕਾਰ) ਵਜੋਂ ਆਪਣਾ 3 ਸਾਲ ਦਾ ਕਾਰਜਕਾਲ ਪੂਰਾ ਕਰ ਲਿਆ ਹੈ ਅਤੇ ਹੁਣ ਮੈਂ ਅਕਾਦਮਿਕ ਖੇਤਰ ਵਿੱਚ ਵਾਪਸ ਪਰਤ ਰਿਹਾ ਹਾਂ।’
I have decided to return back to academia following the completion of my 3-year fulfilling tenure. Serving The Nation has been an absolute privilege 🙏and I have wonderful support and encouragement🙏. My statement: @PMOIndia @narendramodi @FinMinIndia @nsitharamanoffc @PIB_India pic.twitter.com/NW5Y64kxJ6
— Prof. Krishnamurthy V Subramanian (@SubramanianKri) October 8, 2021
ਸੁਬਰਾਮਨੀਅਮ ਨੇ ਕਿਹਾ ਕਿ ‘ਰਾਸ਼ਟਰ ਦੀ ਸੇਵਾ ਕਰਨਾ ਇੱਕ ਪੂਰਨ ਸਨਮਾਨ ਸੀ। ਮੈਨੂੰ ਸ਼ਾਨਦਾਰ ਸਮਰਥਨ ਅਤੇ ਉਤਸ਼ਾਹ ਮਿਲਿਆ। ਹਰ ਰੋਜ਼ ਜਦੋਂ ਮੈਂ ਨਾਰਥ ਬਲਾਕ ਜਾਂਦਾ ਸੀ, ਮੈਂ ਆਪਣੇ ਆਪ ਨੂੰ ਇਸ ਵਿਸ਼ੇਸ਼ ਅਧਿਕਾਰ ਦੀ ਯਾਦ ਦਿਵਾਉਂਦਾ ਸੀ। ਮੈਂ ਇਸ ਨਾਲ ਆਉਣ ਵਾਲੀਆਂ ਜ਼ਿੰਮੇਵਾਰੀਆਂ ਨਾਲ ਨਿਆਂ ਕਰਨ ਲਈ ਆਪਣੀ ਬਹਿਤਰੀਨ ਕੋਸ਼ਿਸ਼ ਕੀਤੀ।’