ਟੋਰਾਂਟੋ: ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ CCTV ਫੁਟੇਜ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਹਥਿਆਰਬੰਦ ਵਿਅਕਤੀਆਂ ਵੱਲੋਂ ਨਿੱਝਰ ਨੂੰ ਗੋਲੀ ਮਾਰਦੇ ਹੋਏ ਦੇਖਿਆ ਜਾ ਸਕਦਾ ਹੈ।
ਕੈਨੇਡਾ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਇਸ ਨੂੰ ‘ਕਾਂਟਰੈਕਟ ਕਿਲਿੰਗ’ ਦੱਸਿਆ ਜਾ ਰਿਹਾ ਹੈ। ਕੈਨੇਡੀਅਨ ਮੀਡੀਆ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਵੀਡੀਓ ਦਿ ਫਿਫਥ ਅਸਟੇਟ ਤੋਂ ਮਿਲੀ ਹੈ ਅਤੇ ਕਈ ਸਰੋਤਾਂ ਨੇ ਇਸ ਦੀ ਪੁਸ਼ਟੀ ਵੀ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਹਮਲੇ ਨੂੰ ਪੂਰੇ ਤਾਲਮੇਲ ਨਾਲ ਅੰਜਾਮ ਦਿੱਤਾ ਗਿਆ, ਵੀਡੀਓ ‘ਚ ਸਾਹਮਣੇ ਆਇਆ ਹੈ ਕਿ ਇਸ ਵਾਰਦਾਤ ‘ਚ 6 ਵਿਅਕਤੀ ਅਤੇ 2 ਵਾਹਨ ਸ਼ਾਮਲ ਸਨ।
ਵੀਡੀਓ ਵਿੱਚ ਸਾਹਮਣੇ ਆਇਆ ਹੈ ਕਿ ਨਿੱਝਰ ਗੁਰਦੁਆਰੇ ਸਾਹਿਬ ਦੀ ਪਾਰਕਿੰਗ ਤੋਂ ਜਿਵੇਂ ਹੀ ਬਾਹਰ ਜਾਂਦੇ ਨਜ਼ਰ ਆ ਰਹੇ ਹਨ, ਉਦੋਂ ਹੀ ਇੱਕ ਸਫੈਦ ਰੰਗ ਦੀ ਸੇਡਾਨ ਉਹਨਾ ਦੀ ਕਾਰ ਦੇ ਸਾਹਮਣੇ ਆ ਜਾਂਦੀ ਹੈ, ਜਿਸ ਨਾਲ ਉਹ ਗੱਡੀ ਰੋਕ ਲੈਂਦੇ ਹਨ। ਸੇਡਾਨ ‘ਚੋਂ ਦੋ ਵਿਅਕਤੀ ਬਾਹਰ ਆਉਂਦੇ ਹਨ ਤੇ ਨਿੱਝਰ ‘ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੰਦੇ ਹਨ। ਮੁਲਜ਼ਮਾਂ ਨੇ ਆਟੋਮੈਟਿਕ ਹਥਿਆਰਾਂ ਨਾਲ 50 ਤੋਂ ਵੱਧ ਗੋਲੀਆਂ ਚਲਾਈਆਂ ਤੇ ਕੈਨੇਡੀਅਨ ਪੁਲਿਸ ਨੇ ਇਹ ਬਿਆਨ ਜਾਰੀ ਕਰਕੇ ਦੱਸਿਆ ਸੀ ਕਿ ਨਿੱਝਰ ਦੇ ਸਰੀਰ ‘ਤੇ ਲਗਭਗ 34 ਗੋਲੀਆਂ ਲੱਗੀਆਂ ਸਨ।
ਰਿਪੋਰਟਾਂ ਮੁਤਾਬਕ ਇਹ ਵੀਡੀਓ ਲਗਭਗ 90 ਸੈਕਿੰਡ ਦੀ ਹੈ। ਫਾਇਰਿੰਗ ਕਰਨ ਆਏ ਦੋਵੇਂ ਮੁਲਜ਼ਮਾਂ ਨੇ ਮੂੰਹ ਢਕੇ ਹੋਏ ਸਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਹਾਈਵੇਅ ਰਾਹੀਂ ਫਰਾਰ ਹੋ ਗਏ। ਇਸ ਦੇ ਨਾਲ ਹੀ ਇਹ ਬਿਆਨ ਪੁਲੀਸ ਨੂੰ ਦੋ ਨੌਜਵਾਨਾਂ ਨੇ ਦਿੱਤਾ, ਜੋ ਘਟਨਾ ਸਮੇਂ ਨੇੜਲੇ ਗਰਾਊਂਡ ਵਿੱਚ ਖੇਡ ਰਹੇ ਸਨ।
#WATCH : CCTV Footage Of Khalistani Terrorist Hardeep Singh Nijjar’s Killing.#Khalistani #HardeepSinghNijjar #Khalistaniterrorist #Nijjar #HardeepNijjar #murder #Canada #CanadaNews pic.twitter.com/IhcyGDqD9O
— upuknews (@upuknews1) March 9, 2024
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।