15 ਜੁਲਾਈ ਨੂੰ ਐਲਾਨੇ ਜਾਣਗੇ ਸੀਬੀਐੱਸਈ ਦਸਵੀਂ ਦੇ ਨਤੀਜੇ

TeamGlobalPunjab
2 Min Read

ਨਵੀਂ ਦਿੱਲੀ: ਸੈਂਟਰਲ ਬੋਰਡ ਆਫ ਸੈਕੇਂਡਰੀ ਐਜੁਕੇਸ਼ਨ ਦੀ 10ਵੀਂ ਕਲਾਸ ਦੇ ਨਤੀਜੇ ਅੱਜ ਨਹੀਂ ਕੱਲ ਯਾਨੀ 15 ਜੁਲਾਈ ਨੂੰ ਐਲਾਨੇ ਜਾਣਗੇ। ਐਚਆਰਡੀ ਮੰਤਰੀ ਡਾ.ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਟਵੀਟ ਕਰ ਇਹ ਜਾਣਕਾਰੀ ਦਿੱਤੀ ਹੈ ਕਿ ਸੀਬੀਐਸਈ ਦਸਵੀਂ ਦੇ ਨਤੀਜੇ ਕੱਲ 15 ਜੁਲਾਈ ਨੂੰ ਜਾਰੀ ਹੋਣਗੇ।

- Advertisement -

ਦਸਵੀਂ ਦੇ 18 ਲੱਖ ਬੱਚੇ ਬੇਸਬਰੀ ਨਾਲ ਆਪਣੇ ਨਤੀਜਿਆਂ ਦਾ ਇੰਤਜਾਰ ਕਰ ਰਹੇ ਹਨ। ਇਸ ਵਾਰ 12ਵੀਂ ਵਿੱਚ 88.78 % ਬੱਚੇ ਪਾਸ ਹੋਏ ਹਨ। ਸੀਬੀਐਸਈ 10ਵੀਂ ਦਾ ਰਿਜ਼ਲਟ ਬੋਰਡ ਦੀ ਆਧਿਕਾਰਿਤ ਵੈਬਸਾਈਟ cbseresults.nic.in ‘ਤੇ ਜਾਰੀ ਕੀਤਾ ਜਾਵੇਗਾ। ਇਸ ਦੇ ਨਾਲ ਵਿਦਿਆਰਥੀ ਆਪਣੇ ਸਕੂਲ ਅਤੇ ਡਿਜਿਲਾਕਰ ਤੋਂ ਵੀ ਆਪਣੀ ਮਾਰਕਸ਼ੀਟ ਪ੍ਰਾਪਤ ਕਰ ਸਕਣਗੇ।

ਤੁਹਾਨੂੰ ਦੱਸ ਦਈਏ ਸੁਪਰੀਮ ਕੋਰਟ ਦੇ ਆਦੇਸ਼ਾਂ ‘ਤੇ ਸੀਬੀਐਸਈ ਵਲੋਂ ਜਾਰੀ ਕੀਤੀ ਗਈ ਅਸੈਸਮੈਂਟ ਦੇ ਤਹਿਤ ਵਿਦਿਆਰਥੀਆਂ ਨੂੰ ਤਿੰਨ ਵਿਸ਼ਿਆਂ ਜਿਨ੍ਹਾਂ ਦੀ ਪ੍ਰੀਖਿਆਵਾਂ ਹੋ ਚੁੱਕੀਆਂ ਹਨ ਉਨ੍ਹਾਂ ਦੇ ਔਸਤ ਅੰਕਾਂ ਦੇ ਆਧਾਰ ‘ਤੇ ਬਾਕੀ ਪੇਪਰਾਂ ਦੇ ਅੰਕ ਦਿੱਤੇ ਜਾਣਗੇ। ਨਾਲ ਹੀ ਜਿਨ੍ਹਾਂ ਦੇ ਤਿੰਨ ਤੋਂ ਜਿਆਦਾ ਵਿਸ਼ਿਆਂ ਦੀਆਂ ਪ੍ਰੂੀਖਿਆਵਾਂ ਹੋ ਚੁੱਕੀਆਂ ਹਨ ਉਨ੍ਹਾਂ ਨੂੰ ਬੈਸਟ ਆਫ 2 ਵਿਸ਼ਿਆਂ ਦੇ ਔਸਤ ਅੰਕ ਦਿੱਤੇ ਜਾਣਗੇ। ਉੱਥੇ ਹੀ ਜਿਨ੍ਹਾਂ ਦੇ ਤਿੰਨ ਤੋਂ ਘੱਟ ਵਿਸ਼ਿਆਂ ਦੇ ਪੇਪਰ ਹੋਏ ਹਨ ਉਨ੍ਹਾਂ ਨੂੰ ਬਾਕੀ ਪੇਪਰਾਂ ਦੇ ਮਾਰਕ ਪ੍ਰੋਜੈਕਟ ਰਿਪੋਰਟ ਅਤੇ ਇੰਟਰਨਲ ਅਸੈਮੈਂਟ ਦੇ ਆਧਾਰ ‘ਤੇ ਦਿੱਤੇ ਜਾਣਗੇ।

Share this Article
Leave a comment