ਸੀਬੀਐੱਸਈ ਵੱਲੋਂ10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦਾ ਐਲਾਨ, ਡੇਟਸ਼ੀਟ ਜਾਰੀ

TeamGlobalPunjab
1 Min Read

ਨਵੀਂ ਦਿੱਲੀ:- ਸੈਕੰਡਰੀ ਸਿੱਖਿਆ ਸਬੰਧੀ ਕੇਂਦਰੀ ਬੋਰਡ 10ਵੀਂ ਤੇ 12ਵੀਂ ਦੀਆਂ 4 ਮਈ ਤੋਂ ਸ਼ੁਰੂ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਲਈ ਸਮਾਂ-ਸੂਚੀ ਦਾ ਐਲਾਨ ਕਰ ਦਿੱਤਾ ਹੈ। ਸੀਬੀਐੱਸਈ ਵੱਲੋਂ ਜਾਰੀ ਡੇਟਸ਼ੀਟ ਮੁਤਾਬਕ ਦਸਵੀਂ ਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਕ੍ਰਮਵਾਰ 7 ਜੂਨ ਤੇ 10 ਜੂਨ ਨੂੰ ਖ਼ਤਮ ਹੋਣਗੀਆਂ। ਆਮ ਕਰਕੇ ਇਨ੍ਹਾਂ ਜਮਾਤਾਂ ਲਈ ਪ੍ਰੈਕਟੀਕਲ ਪ੍ਰੀਖਿਆਵਾਂ ਜਨਵਰੀ ਜਦਕਿ ਲਿਖਤੀ ਪ੍ਰੀਖਿਆਵਾਂ ਫਰਵਰੀ ‘ਚ ਸ਼ੁਰੂ ਹੋ ਕੇ ਮਾਰਚ ’ਚ ਨਿੱਬੜ ਜਾਂਦੀਆਂ ਹਨ, ਪਰ ਐਤਕੀਂ ਕੋਵਿਡ-19 ਮਹਾਮਾਰੀ ਕਰਕੇ ਮੌਜੂਦਾ ਸੈਸ਼ਨ ਦੀਆਂ ਪ੍ਰੀਖਿਆਵਾਂ ਨੂੰ ਅੱਗੇ ਪਾਉਣਾ ਪਿਆ ਹੈ।

ਦੱਸ ਦਈਏ ਪਿਛਲੇ ਸਾਲ ਕੋਵਿਡ-19 ਦੇ ਫੈਲਾਅ ਕਰਕੇ ਮਾਰਚ ਵਿੱਚ ਹੀ ਦੇਸ਼ ਭਰ ਦੇ ਸਕੂਲ ਬੰਦ ਕਰ ਦਿੱਤੇ ਗਏ ਸੀ, ਜੋ ਕਿ 15 ਅਕਤੂਬਰ ਤੋਂ ਕੁਝ ਰਾਜਾਂ ‘ਚ ਅੰਸ਼ਕ ਤੌਰ ’ਤੇ ਖੋਲ੍ਹ ਦਿੱਤੇ ਗਏ ਹਨ। ਪਿਛਲੇ ਸਾਲ ਮਾਰਚ ‘ਚ ਦੇਸ਼ਵਿਆਪੀ ਤਾਲਾਬੰਦੀ ਦੇ ਐਲਾਨ ਕਰਕੇ ਬੋਰਡ ਪ੍ਰੀਖਿਆਵਾਂ ਨੂੰ ਅੱਧ ਵਿਚਾਲੇ ਮੁਲਤਵੀ ਕਰਨਾ ਪਿਆ ਸੀ।

TAGGED: , , ,
Share this Article
Leave a comment