ਦੇਖੋ ਪਾਲਤੂ ਬਿੱਲੀ ਨੇ ਕਿੰਝ ਫੁਰਤੀ ਨਾਲ ਬਚਾਈ ਇੱਕ ਸਾਲ ਦੇ ਬੱਚੇ ਦੀ ਜਾਨ

TeamGlobalPunjab
2 Min Read

ਕੋਲੰਬੀਆ: ਵੈਸੇ ਤਾਂ ਦੁਨੀਆ ‘ਚ ਕੁੱਤਿਆਂ ਨੂੰ ਸਭ ਤੋਂ ਵਫਾਦਾਰ ਮੰਨਿਆ ਜਾਂਦਾ ਹੈ ਪਰ ਅਮਰੀਕਾ ਵਿੱਚ ਇੱਕ ਪਾਲਤੂ ਬਿੱਲੀ ਨੇ ਅਜਿਹੀ ਮਿਸਾਲ ਦਿੱਤੀ ਜਿਸ ਦੀ ਸੋਸ਼ਲ ਮੀਡੀਆ ‘ਤੇ ਚਰਚਾ ਹੋ ਰਹੀ ਹੈ। ਅਮਰੀਕਾ ਦੇ ਕੋਲੰਬੀਆ ‘ਚ ਬਿੱਲੀ ਨੇ ਇੱਕ ਸਾਲ ਦੇ ਬੱਚੇ ਦੀ ਜਾਨ ਬਚਾਈ ਹੈ। ਜਿਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਦਰਅਸਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਘਟਨਾ ਸਮੇਂ ਬੱਚਾ ਤੇ ਬਿੱਲੀ ਕਮਰੇ ‘ਚ ਇਕੱਲੇ ਸਨ ਤੇ ਬੱਚਾ ਰੁੜਦਾ ਹੋਇਆ ਅੱਗੇ ਜਾਂਦਾ ਹੈ ਤੇ ਬਿੱਲੀ ਸੋਫੇ ਤੇ ਬੈਠੀ ਹੈ। ਉਸੇ ਵੇਲੇ ਬੱਚਾ ਖੇਡ ਦੇ ਹੋਏ ਪੌੜੀਆਂ ਤੱਕ ਪਹੁੰਚ ਜਾਂਦਾ ਹੈ। ਇਸ ਤੋਂ ਪਹਿਲਾਂ ਕਿ ਉਹ ਪੌੜੀਆਂ ਤੋਂ ਹੇਠਾਂ ਡਿੱਗਦਾ, ਬਿੱਲੀ ਨੇ ਫੁਰਤੀ ਨਾਲ ਛਾਲ ਮਾਰ ਕੇ ਉਸ ਦਾ ਰਸਤਾ ਰੋਕ ਲਿਆ ਜਿਸ ਤੋਂ ਬਾਅਦ ਬਿੱਲੀ ਕੁੱਝ ਦੇਰ ਤੱਕ ਪੌੜਿਆ ਵਿੱਚ ਹੀ ਖੜ੍ਹੀ ਰਹੀ।

https://www.facebook.com/anonews.co/videos/426647444629585/

ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਬਿੱਲੀ ਕਿਵੇਂ ਬੱਚੇ ਨੂੰ ਧੱਕਾ ਦੇ ਕੇ ਪੌੜੀਆਂ ਦੇ ਕਿਨਾਰੇ ਤੋਂ ਪਿੱਛੇ ਵੱਲ ਧੱਕਦੀ ਹੈ। ਜੇਕਰ ਬਿੱਲੀ ਠੀਕ ਸਮੇਂ ‘ਤੇ ਬੱਚੇ ਨੂੰ ਨਾ ਰੋਕਦੀ ਤਾਂ ਉਹ ਪੌੜੀਆਂ ਤੋਂ ਡਿੱਗ ਸਕਦਾ ਸੀ। 45 ਸਕਿੰਟ ਦੀ ਇਸ ਵੀਡੀਓ ਨੂੰ ਡਿਲੋਰ ਅਲਵਾਰੇਜ ਨਾਮ ਦੇ ਫੇਸਬੁੱਕ ਪੇਜ ਨੇ ਸ਼ੇਅਰ ਕੀਤਾ ਗਿਆ ਹੈ।

- Advertisement -

ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕ ਇਸ ਦੀ ਖੂਬ ਤਰੀਫਾਂ ਕਰ ਰਹੇ ਹਨ। ਲੋਕ ਇਸ ਬਿੱਲੀ ਨੂੰ ਹੀਰੋ ਦੱਸ ਰਹੇ ਹਨ ਤੇ ਵੀਡੀਓ ਨੂੰ ਸਾਂਝਾ ਵੀ ਕਰ ਰਹੇ ਹਨ।

Share this Article
Leave a comment