ਚੰਡੀਗੜ੍ਹ: ਕੈਟ ਨੇ ਵੱਡਾ ਫੈਸਲਾ ਸੁਣਾਦਿਆਂ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਕੈਪਟਨ ਸਰਕਾਰ ਨੇ ਗੁਪਤਾ ਸਮੇਤ ਨਾਵਾਂ ਦਾ ਪੈਨਲ ਭੇਜਿਆ ਸੀ ਤੇ ਕੇਂਦਰ ਸਰਕਾਰ ਤੋਂ ਪ੍ਰਵਾਨਗੀ ਮਿਲਣ ‘ਤੇ ਗੁਪਤਾ ਨੂੰ ਨਿਯੁਕਤ ਕੀਤਾ ਗਿਆ ਸੀ, ਜਿਸ ਨੂੰ ਡੀ. ਜੀ. ਪੀ. ਮੁਹੰਮਦ ਮੁਸਤਫ਼ਾ ਅਤੇ ਡੀ. ਜੀ. ਪੀ. ਚੱਟੋਪਾਧਿਆਏ ਨੇ ਕੈਟ ‘ਚ ਚੁਣੌਤੀ ਦਿੱਤੀ ਸੀ।
ਅੱਜ ਕੈਟ ਨੇ ਫ਼ੈਸਲਾ ਸੁਣਾਉਂਦਿਆਂ ਮੁਸਤਫ਼ਾ ਤੇ ਚੱਟੋਪਾਧਿਆਏ ਦੀਆਂ ਅਰਜ਼ੀਆਂ ਨੂੰ ਮਨਜ਼ੂਰ ਕਰਦਿਆਂ ਗੁਪਤਾ ਦੀ ਨਿਯੁਕਤੀ ਦਾ ਹੁਕਮ ਕੱਦ ਕਰ ਦਿੱਤਾ ਹੈ।ਪਟੀਸ਼ਨਰ ਦੋਵਾਂ ਅਧਿਕਾਰੀਆਂ ਨੂੰ ਪੈਨਲ ਚੋਂ ਬਾਹਰ ਰੱਖਿਆ ਗਿਆ ਸੀ ਜਦੋਂਕਿ ਦਿਨਕਾਰ ਗੁਪਤਾ ਇਹਨਾਂ ਦੋਵੇਂ ਅਧਿਕਾਰੀਆਂ ਤੋਂ ਜੂਨੀਅਰ ਸੀ।