ਪਾਕਿਸਤਾਨ ਦੀ ਮਿਸਾਇਲ ਸ਼ਾਹੀਨ-3 ਦੇ ਪ੍ਰੀਖਣ ਦੌਰਾਨ ਹੋਇਆ ਜਾਨੀ ਤੇ ਮਾਲੀ ਨੁਕਸਾਨ

TeamGlobalPunjab
1 Min Read

ਇਸਲਾਮਾਬਾਦ: ਪਾਕਿਸਤਾਨ ਨੇ ਦੋ ਦਿਨ ਪਹਿਲਾਂ ਆਪਣੀ ਮਿਸਾਇਲ ਸ਼ਾਹੀਨ-3 ਦਾ ਪ੍ਰੀਖਣ ਕੀਤਾ। ਇਸ ਬਾਰੇ ਪਾਕਿਸਤਾਨੀ ਫ਼ੌਜ ਦੇ ਅਧਿਕਾਰਤ ਟਵਿੱਟਰ ਅਕਾਊਂਟ ਆਈਐਸਪੀਆਰ ਨੇ ਟਵੀਟ ਕਰ ਕੇ ਇਹ ਵੀ ਦਾਅਵਾ ਕੀਤਾ ਸੀ ਕਿ ਸਤ੍ਹਾ ਤੋਂ ਸਤ੍ਹਾ ਤੱਕ ਮਾਰ ਕਰਨ ਵਾਲੀ 2,750 ਕਿਲੋਮੀਟਰ ਰੇਂਜ ਦੀ ਸ਼ਾਹੀਨ-3 ਮਿਸਾਈਲ ਦਾ ਸਫ਼ਲਤਾਪੂਰਬਕ ਪ੍ਰੀਖਣ ਕੀਤਾ ਗਿਆ।

ਬੀਤੇ ਬੁੱਧਵਾਰ ਦੀ ਰਾਤ ਨੂੰ ਜਦੋਂ ਸ਼ਾਹੀਨ-3 ਮਿਸਾਈਲ ਦਾ ਪ੍ਰੀਖਣ ਕੀਤਾ ਗਿਆ, ਤਾਂ ਇਹ ਮਿਸਾਈਲ ਡੇਰਾ ਬੁਗਤੀ ਦੇ ਮਟ ਖੇਤਰ ਵਿੱਚ ਜਾ ਕੇ ਸੁੱਤੇ ਪਏ ਲੋਕਾਂ ’ਤੇ ਡਿੱਗੀ। ਇਸ ਕਰਕੇ ਵਿਅਕਤੀ ਜ਼ਖ਼ਮੀ ਹੋਣ ਦੇ ਨਾਲ ਨਾਲ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਦੱਸ ਦਈਏ ਬਲੋਚ ਰੀਪਬਲਿਕਨ ਪਾਰਟੀ ਦੇ ਕੇਂਦਰੀ ਬੁਲਾਰੇ ਸ਼ੇਰ ਮੁਹੰਮਦ ਬੁਗਤੀ ਨੇ ਆਪਣੇ ਟਵਿਟਰ ਹੈਂਡਲ ਰਾਹੀਂ ਟਵੀਟ ਕਰਦਿਆਂ ਕਿਹਾ ਕਿ ਬਲੋਚਿਸਤਾਨ ਸਾਡੀ ਮਾਤਭੂਮੀ ਹੈ, ਇਹ ਕੋਈ ਲੈਬੋਰੇਟਰੀ ਨਹੀਂ। ਅਸੀਂ ਚਾਹੁੰਦੇ ਹਾਂ ਕਿ ਹੋਰ ਦੇਸ਼ ਡੇਰਾ ਬੁਗਤੀ ਦੇ ਨਾਗਰਿਕਾਂ ਦੇ ਹੱਕ ’ਚ ਪਾਕਿਸਤਾਨੀ ਫੌਜ ਦੇ ਵਿਰੁੱਧ ਬੋਲਣ।

ਬੁਗਤੀ ਨੇ ਇੱਕ ਹੋਰ ਟਵੀਟ ’ਚ ਲਿਖਿਆ ਕਿ ਪਾਕਿਸਤਾਨ ਵੱਲੋਂ ਕੀਤੇ ਗਏ ਮਿਸਾਈਲ ਪ੍ਰੀਖਣ ’ਚ ਦੋ ਔਰਤਾਂ ਤੇ ਦੋ ਬੱਚਿਆਂ ਸਮੇਤ ਪੰਜ ਵਿਅਕਤੀ ਜ਼ਖ਼ਮੀ ਹੋਏ ਹਨ। ਇਸ ਤੋਂ ਇਲਾਵਾ ਕਈ ਘਰ ਵੀ ਬਰਬਾਦ ਹੋਏ ਹਨ।

Share this Article
Leave a comment