ਪੰਜਾਬ ਵਿੱਚ ਚੱਲਿਆ CASO, ਬੱਸ ਸਟੈਂਡ ਸਣੇ ਕਈ ਥਾਵਾਂ ‘ਤੇ ਕੀਤੀ ਜਾ ਰਹੀ ਚੈਕਿੰਗ, ਜਿਆਦਾਤਰ ਘਰਾਂ ‘ਚ ਲੱਗੇ ਤਾਲੇ

Global Team
4 Min Read

ਚੰਡੀਗੜ੍ਹ:  ਲੁਧਿਆਣਾ ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਅੱਜ CASO ਅਭਿਆਨ ਚਲਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀਆਂ ਬਸਤੀਆਂ ਅਤੇ ਮੁਹੱਲਿਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।  ਪੰਜਾਬ ਭਰ ਦੇ ਵਿੱਚ ਅੱਜ ਯਾਨੀ ਬੁੱਧਵਾਰ ਨੂੰ ਕਾਸੋ ਅਪਰੇਸ਼ਨ ਦੇ ਤਹਿਤ ਸੀਨੀਅਰ ਅਫਸਰਾਂ ਵੱਲੋਂ ਪਬਲਿਕ ਥਾਵਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਹ ਸਪੈਸ਼ਲ ਮੁੰਹਿਮ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵਲੋਂ ਉਲੀਕੀ ਗਈ ਜਿਸ ਦੇ ਚੱਲਦੇ ਤੜਕਸਾਰ ਤੋਂ ਹੀ ਪੰਜਾਬ ਪੁਲਿਸ ਵਲੋਂ ਲਿਸਟਾਂ ਦੇ ਹਿਸਾਬ ਨਾਲ ਚੈਕਿੰਗ ਕੀਤੀ ਗਈ।ਇਸ ਸਰਚ ਆਪਰੇਸ਼ਨ ‘ਚ 500 ਤੋਂ ਵੱਧ ਪੁਲਿਸ ਮੁਲਾਜ਼ਮ ਲੱਗੇ ਹੋਏ ਹਨ। ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਅੱਜ ਖ਼ੁਦ ਸੜਕਾਂ ’ਤੇ ਚੈਕਿੰਗ ਕਰਦੇ ਨਜ਼ਰ ਆਏ। ਇਸ ਤੋਂ ਪਹਿਲਾਂ ਵੀ ਪੁਲਿਸ ਨੇ ਕਈ ਵਾਰ CASO ਅਪਰੇਸ਼ਨ ਕੀਤਾ ਸੀ। ਪਰ ਕੁਝ ਵੱਡੀ ਮਾਤਰਾ ਵਿੱਚ ਨਸ਼ੇ ਕਦੇ ਵੀ ਬਰਾਮਦ ਨਹੀਂ ਹੋਏ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਜ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ CASO ਤਹਿਤ ਚੈਕਿੰਗ ਕੀਤੀ ਜਾ ਰਹੀ ਹੈ। ਚੈਕਿੰਗ ਦਾ ਮੁੱਖ ਮੰਤਵ ਪੁਲਿਸ ਦੀ ਕਾਰਜਸ਼ੈਲੀ ਵਿੱਚ ਲੋਕਾਂ ਵਿੱਚ ਵਿਸ਼ਵਾਸ਼ ਬਣਾਈ ਰੱਖਣਾ ਹੈ। ਅੱਜ ਦੋ ਥਾਵਾਂ ’ਤੇ ਚੈਕਿੰਗ ਕੀਤੀ ਜਾ ਰਹੀ ਹੈ। ਫਿਲਹਾਲ ਪੰਚਾਇਤੀ ਚੋਣਾਂ ਕਾਰਨ ਕੁਝ ਤਾਕਤਾਂ ਵੀ ਰੁੱਝੀਆਂ ਹੋਈਆਂ ਹਨ। ਅੱਜ ਦੁੱਗਰੀ ਇਲਾਕੇ ਅਤੇ ਬੱਸ ਸਟੈਂਡ ਵਿੱਚ ਦੇਰ ਰਾਤ ਤੱਕ ਚੈਕਿੰਗ ਜਾਰੀ ਰਹੇਗੀ।

ਲੁਧਿਆਣਾ ਦੇ ਏਡੀਸੀਪੀ ਰਮਨਦੀਪ ਭੁੱਲਰ ਨੇ ਕਿਹਾ ਕਿ ਅੱਜ ਬੱਸ ਸਟੈਂਡ ਤੇ ਆਪਰੇਸ਼ਨ ਕਾਸੋਂ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿਉਂਕਿ ਇਹ ਮੁੱਖ ਸਥਾਨ ਹੈ, ਜਿੱਥੇ ਅਕਸਰ ਹੀ ਅਪਰਾਧੀਆਂ ਦੀ ਮੂਵਮੈਂਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਖਾਸ ਤੌਰ ਤੇ ਵਾਹਨਾਂ ਦੇ ਵੀ ਚੈਕਿੰਗ ਕਰ ਰਹੇ ਹਨ। ਹਾਲਾਂਕਿ, ਜਦੋਂ ਉਨ੍ਹਾਂ ਨੂੰ ਲਵਾਰਿਸ ਪਏ, ਵਾਹਨਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਦੀ ਜਾਂਚ ਪੜਤਾਲ ਕਰ ਰਹੇ ਹਨ।

ਅੰਮ੍ਰਿਤਸਰ ਵਿੱਚ ਕਾਸੋ ਅਪਰੇਸ਼ਨ

ਗੁਰੂ ਨਗਰੀ ਵਿੱਚ ਅੱਜ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ Operation CASO ਚਲਾਇਆ ਗਿਆ। ਉਨ੍ਹਾਂ ਨੇ ਤਿਉਹਾਰਾਂ ਦੇ ਚੱਲਦੇ, ਚੰਗੇ ਮਾਹੌਲ ਸਿਰਜਣ ਦੀ ਪਹਿਲ ਉੱਤੇ ਅਪਰੇਸ਼ਨ ਕਾਸੋ ਚਲਾਉਣ ਦੀ ਗੱਲ ਕਹੀ। ਅਪਰੇਸ਼ਨ ਕਾਸੋ ਦੀ ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਆਈਪੀਐਸ ਗੁਰਪ੍ਰੀਤ ਸਿੰਘ ਭੁੱਲਰ ਖੁਦ ਲੀਡ ਕਰ ਰਹੇ ਹਨ।

ਹੁਸ਼ਿਆਰਪੁਰ: ਪਿੰਡ ਦੇਨੋਵਾਲ ਖ਼ੁਰਦ ਵਿੱਖੇ ਚਲਾਇਆ ਸਰਚ ਅਪਰੇਸ਼ਨ

ਗੜ੍ਹਸ਼ੰਕਰ ਦੇ ਪਿੰਡ ਦੇਨੋਵਾਲ ਖ਼ੁਰਦ ਵਿੱਖੇ ਜਸਪ੍ਰੀਤ ਸਿੰਘ ਡੀਐਸਪੀ ਗੜ੍ਹਸ਼ੰਕਰ ਅਤੇ ਬਲਜਿੰਦਰ ਸਿੰਘ ਮੱਲ੍ਹੀ ਐਸਐਚਓ ਥਾਣਾ ਗੜ੍ਹਸ਼ੰਕਰ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵਲੋਂ ਕੋਆਰਡੀਨੇਟਰ ਸਰਚ ਅਪਰੇਸ਼ਨ ਚਲਾਇਆ ਗਿਆ, ਇਸ ਮੌਕੇ ਜਿਆਦਾਤਰ ਘਰਾਂ ਦੇ ਤਾਲੇ ਲੱਗੇ ਹੋਏ ਨਜ਼ਰ ਆਏ।

ਇਸ ਮੌਕੇ ਜਸਪ੍ਰੀਤ ਸਿੰਘ ਡੀਐਸਪੀ ਗੜ੍ਹਸ਼ੰਕਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਆਰਡੀਨੇਟਰ ਸਰਚ ਅਪਰੇਸ਼ਨ ਤਹਿਤ ਨਸ਼ੇ ਨਾਲ ਜੁੜੇ ਪਿੰਡ ਦੇਨੋਵਾਲ ਖ਼ੁਰਦ ਵਿੱਖੇ ਸ਼ੱਕੀ ਅਸਥਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਕਿਹਾ ਨਸ਼ੇ ਨਾਲ ਜੁੜੇ ਸਮੱਗਲਰਾਂ ਨੂੰ ਕਿਸੇ ਵੀ ਕਿਸਮ ਦੇ ਨਾਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ੇ ਨਾਲ ਜੁੜੇ ਤਸਕਰਾਂ ਦੀਆਂ ਜ਼ਮੀਨਾਂ ਨੂੰ ਵੀ ਸੀਲ ਕੀਤਾ ਜਾ ਰਿਹਾ ਹੈ, ਜਿਸ ਲਈ ਉਨ੍ਹਾਂ ਵਲੋਂ ਮੁਹਿੰਮ ਸ਼ੁਰੂ ਕੀਤੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment