ਨੇਪਾਲ: ਛੁੱਟੀਆਂ ਮਨਾਉਣ ਗਏ ਹੋਟਲ ਦੇ ਕਮਰੇ ਵਿੱਚ ਅੱਠ ਭਾਰਤੀਆਂ ਦੀ ਮੌਤ

TeamGlobalPunjab
2 Min Read

ਨੇਪਾਲ ਵਿੱਚ ਛੁੱਟੀਆਂ ਮਨਾਉਣ ਗਏ ਭਾਰਤੀ ਮੂਲ ਦੇ ਅੱਠ ਲੋਕਾਂ ਦੀ ਹੋਟਲ ਦੇ ਕਮਰੇ ਵਿੱਚ ਦਮ ਘੁੱਟਣ ਕਾਰਨ ਮੌਤ ਗਈ। ਮ੍ਰਿਤਕ ਕੇਰਲ ਦੇ ਰਹਿਣ ਵਾਲੇ ਦੋ ਪਰਿਵਾਰ ਸਨ।

ਇਨ੍ਹਾਂ ਵਿੱਚ ਚਾਰ ਬੱਚਿਆਂ ਦੀ ਵੀ ਜਾਨ ਗਈ ਹੈ। ਇਹ ਸਾਰੇ ਭਾਰਤ ਪਰਤਣ ਤੋਂ ਇੱਕ ਦਿਨ ਪਹਿਲਾਂ ਮਕਵਾਨਪੁਰ ਜਿਲ੍ਹੇ ਦੇ ਇੱਕ ਰਿਸੋਰਟ ਵਿੱਚ ਰੁਕੇ ਸਨ। ਰਾਤ ਨੂੰ ਠੰਡ ਤੋਂ ਬਚਣ ਲਈ ਕਮਰੇ ਵਿੱਚ ਲਗਾਏ ਗੈਸ ਹੀਟਰ ਦੀ ਵਜ੍ਹਾ ਕਾਰਨ ਬਣੀ ਕਾਰਬਨ ਮੋਨੋਆਕਸਾਇਡ ਦੇ ਚਲਦੇ ਸਾਰੇ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਹੈਲਿਕਾਪਟਰ ਤੋਂ ਕਾਠਮੰਡੂ ਲਿਆਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ।

ਨੇਪਾਲ ਪੁਲਿਸ ਦੇ ਅਨੁਸਾਰ ਕੇਰਲ ਤੋਂ ਆਏ 15 ਯਾਤਰੀ ਪੋਖਰਾ ਪਹਾੜੀ ਦੀ ਸੈਰ ਕਰਨ ਗਏ ਸਨ ਤੇ ਰਾਤ ਦਸ ਵਜੇ ਉਥੋਂ ਪਰਤਦੇ ਹੋਏ ਸਾਰੇ ਹੋਟਲ ਐਵਰੇਸਟ ਪੈਨੋਰਮਾ ਰਿਸੋਰਟ ਵਿੱਚ ਰੁਕੇ ਸਨ। ਮੰਗਲਵਾਰ ਸਵੇਰੇ ਇਨ੍ਹਾਂ ਵਿਚੋਂ ਅੱਠ ਲੋਕ ਆਪਣੇ ਕਮਰੇ ਵਿੱਚ ਬੇਹੋਸ਼ ਮਿਲੇ । ਦਰਅਸਲ, ਜਿਸ ਇਲਾਕੇ ਵਿੱਚ ਇਹ ਰੁਕੇ ਸਨ ਉਹ ਸਮੁੰਦਰ ਤਲ ਤੋਂ 2500 ਮੀਟਰ ਉਚਾਈ ‘ਤੇ ਹੈ। ਇਸ ਦੇ ਚਲਦੇ ਉੱਥੇ ਪਹਿਲਾਂ ਹੀ ਆਕਸੀਜਨ ਘੱਟ ਹੁੰਦੀ ਹੈ। ਅਜਿਹੇ ਵਿੱਚ ਕਾਰਬਨ ਮੋਨੋਆਕਸਾਈਡ ਦਾ ਉਨ੍ਹਾਂ ਉੱਤੇ ਜ਼ਿਆਦਾ ਜਾਨਲੇਵਾ ਅਸਰ ਹੋਇਆ ।

ਹੋਟਲ ਪ੍ਰਬੰਧਕ ਦੇ ਅਨੁਸਾਰ ਇਸ ਦਲ ਨੇ ਚਾਰ ਕਮਰੇ ਬੁੱਕ ਕੀਤੇ ਸਨ ਪਰ ਇਹਨਾਂ ਵਿਚੋਂ ਅੱਠ ਇੱਕ ਹੀ ਕਮਰੇ ਵਿੱਚ ਰੁਕ ਗਏ ਸਨ ।

- Advertisement -

Share this Article
Leave a comment