ਨਿਊ ਜਰਸੀ (ਗਿੱਲ ਪ੍ਰਦੀਪ ਦੀ ਰਿਪੋਰਟ): ਬੱਚਿਆਂ ‘ਚ ਖੇਡਾਂ ਪ੍ਰਤੀ ਰੂਚੀ ਬਣਾਈ ਰੱਖਣ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ। ਇਸੇ ਲੜੀ ਤਹਿਤ ਇਸ ਸਾਲ ਵੀ ਕਾਰਟਰੇਟ ਸਪੋਰਟਸ ਕਲੱਬ ਵਲੋਂ ਜੋਸਫ ਮਿਡਵਿਕ ਪਾਰਕ ‘ਚ ਸੋਕਰ ਅਤੇ ਵਾਲੀਬਾਲ ਦਾ ਟੂਰਨਾਮੈਂਟ ਕਰਵਾਇਆ ਗਿਆ।ਜਿਸ ‘ਚ ਨੌਜਵਾਨ ਮੁੰਡੇ ਕੁੜੀਆਂ ਅਤੇ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਦਸ ਦਈਏ ਖੇਡਾਂ ਸਾਡੇ ਜੀਵਨ ਦਾ ਜ਼ਰੂਰੀ ਅੰਗ ਹਨ।ਸਰੀਰਕ ਅਰੋਗਤਾ ਲਈ ਖੇਡਾਂ ਦਾ ਬਹੁਤ ਮਹਤਵ ਹੈ। ਖੇਡਾਂ ਬੱਚਿਆਂ ਅਤੇ ਨੌਜਵਾਨਾਂ ਨੂੰ ਗਲਤ ਰਸਤੇ ਜਾਣ ਅਤੇ ਆਪਣੇ ਜੀਵਨ ‘ਚ ਸਹੀ ਫੈਸਲੇ ਲੈਣ ਲਈ ਖੇਡਾਂ ਬਹੁਤ ਪ੍ਰੇਰਿਤ ਕਰਦੀਆਂ ਹਨ।
ਵਿਦੇਸ਼ਾਂ ‘ਚ ਬੈਠੇ ਭਾਈਚਾਰੇ ਵਲੋਂ ਆਪਣੇ ਬਚਿਆਂ ਨੂੰ ਜੀਵਨ ‘ਚ ਸਹੀ ਦਿਸ਼ਾ ‘ਚ ਲੈ ਕੇ ਜਾਣ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਕਈ ਤਰ੍ਹਾਂ ਦੇ ਸਪੋਰਟਸ ਈਵੈਂਟ ਕਰਵਾਏ ਜਾਂਦੇ ਹਨ। ਕਾਰਟਰੇਟ ਸਪੋਰਟਸ ਕਲੱਬ ਨਿਊ ਜਰਸੀ ਵਲੋਂ ਜੋਸਫ ਮਿਡਵਿਕ ਪਾਰਕ ‘ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੋਕਰ ਅਤੇ ਵਾਲੀਬਾਲ ਦਾ ਮੈਚ ਕਰਵਾਇਆ ਗਿਆ।ਜਿਸ ‘ਚ ਨੌਜਵਾਨ ਮੁੰਡੇ ਕੁੜੀਆਂ ਅਤੇ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਇਸ ਟੂਰਨਾਮੈਂਟ ‘ਚ ਅਲੱਗ-ਅਲੱਗ ਵਰਗ ਦੀਆਂ ਟੀਮਾਂ ਦਾ ਸੋਕਰ ਅਤੇ ਵਾਲੀਬਾਲ ਮੈਚ ਕਰਵਾਇਆ ਗਿਆ।
ਦਸ ਦਈਏ ਕਿ ਕੋਵਿਡ ਮਹਾਮਾਰੀ ਕਾਰਨ ਪਿਛਲੇ ਸਾਲ ਇਹ ਈਵੈਂਟ ਨਹੀਂ ਕਰਵਾਇਆ ਜਾ ਸੱਕਿਆ।ਪਰ ਇਸ ਸਾਲ ਟੂਰਨਾਮੈਂਟ ‘ਚ ਵੱਡੀ ਗਿਣਤੀ ‘ਚ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਿਆ ਅਤੇ ਹਰ ਕੋਈ ਇਸ ਟੂਰਨਾਮੈਂਟ ਨੂੰ ਲੈ ਕੇ ਉਤਸ਼ਾਹਿਤ ਸੀ। ਦੋ ਦਿਨ ਦੇ ਇਸ ਟੂਰਨਾਮੈਂਟ ‘ਚ ਜੇਤੂ ਰਹੀਆਂ ਟੀਮਾਂ ਨੂੰ ਇਨਾਮ ਵੀ ਵੰਡੇ ਗਏ।ਕਾਰਟਰੇਟ ‘ਚ ਰਹਿ ਰਹੇ ਪੰਜਾਬੀ ਭਾਈਚਾਰੇ ਵਲੋਂ ਇਹ ਟੂਰਨਾਮੈਂਟ ਰਲ-ਮਿਲਕੇ ਕਰਵਾਇਆ ਗਿਆ।
ਇਸ ਦੋ ਦਿਨ ਟੂਰਨਾਮੈਂਟ ‘ਚ ਲੰਗਰ ਦੀ ਸੇਵਾ ਵੀ ਕੀਤੀ ਗਈ।ਇਸ ਈਵੈਂਟ ਦੇ ਨੇਪਰੇ ਚੜਨ ‘ਤੇ ਕਾਰਟਰੇਟ ਸਪੋਰਟਸ ਕਲੱਬ ਦੇ ਮੈਂਬਰਾਂ ਵਲੋਂ ਟੂਰਨਾਮੈਂਟ ‘ਚ ਪਹੁੰਚੇ ਸਾਰੇ ਹੀ ਲੋਕਾਂ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ ਗਿਆ।