ਕੈਪਟਨ ਨੇ ਨਵਜੋਤ ਸਿੱਧੂ ਦੇ ਬਿਆਨ ਦਾ ਉਡਾਇਆ ਮਖੌਲ, ਹਰੀਸ਼ ਰਾਵਤ ਨੂੰ ਵੀ ਸੁਣਾਈਆਂ ਖਰੀਆਂ-ਖਰੀਆਂ

TeamGlobalPunjab
3 Min Read

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਆਪਣੇ ਵਿਰੋਧੀਆਂ ‘ਤੇ ਲਗਾਤਾਰ ਜਵਾਬੀ ਹਮਲੇ ਕਰ ਰਹੇ ਹਨ। ਵੀਰਵਾਰ ਨੂੰ ਕੈਪਟਨ ਨੇ ਨਾ ਸਿਰਫ਼ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਬਿਆਨ ਦਾ ਮਖੌਲ ਉਡਾਇਆ, ਸਗੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਵੀ ਝੰਜੋੜ ਕੇ ਰੱਖ ਦਿੱਤਾ। ਇਹ ਪਹਿਲਾ ਮੌਕਾ ਹੈ ਜਦੋਂ ਕੈਪਟਨ ਨੇ ਕਾਂਗਰਸ ਦੇ ਸੀਨੀਅਰ ਆਗੂ ਹਰੀਸ਼ ਰਾਵਤ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ।

ਮੀਡੀਆ ਸਲਾਹਕਾਰ ਰਵੀਨ ਠੁਕਰਾਲ ਰਾਹੀਂ ਕੀਤੇ ਟਵੀਟ ‘ਚ ਕੈਪਟਨ ਨੇ ਹਰੀਸ਼ ਰਾਵਤ ਨੂੰ ਇੱਕ ਤਰ੍ਹਾਂ ਪਾਠ ਪੜ੍ਹਾਉਂਦੇ ਹੋਏ ਆਖਿਆ ਹੈ ਕਿ ‘ਰਾਵਤ ਮੈਨੂੰ ਧਰਮ ਨਿਰਪੱਖਤਾ ਦਾ ਪਾਠ ਨਾ ਸਿਖਾਉਣ। ਇਹ ਨਾ ਭੁੱਲੋ ਕਿ ਨਵਜੋਤ ਸਿੱਧੂ ਭਾਜਪਾ ਤੋਂ ਹੀ ਕਾਂਗਰਸ ਵਿੱਚ ਸ਼ਾਮਲ ਹੋਏ ਸਨ ਅਤੇ ਪ੍ਰਗਟ ਸਿੰਘ ਅਕਾਲੀ ਦਲ ਤੋਂ ਪਾਰਟੀ ਵਿੱਚ ਸ਼ਾਮਲ ਹੋਏ ਸਨ।’ ਅੱਜ ਤੁਸੀਂ ਮੇਰੇ ‘ਤੇ ਆਪਣੇ ਵਿਰੋਧੀ ਅਕਾਲੀਆਂ ਦੀ ਮਦਦ ਕਰਨ ਦਾ ਦੋਸ਼ ਲਾ ਰਹੇ ਹੋ।’

 

 

ਕੈਪਟਨ ਨੇ ਕਿਹਾ ‘ਅੱਜ ਤੁਸੀਂ ਮੇਰੇ ‘ਤੇ ਆਪਣੇ ਵਿਰੋਧੀ ਅਕਾਲੀਆਂ ਦੀ ਮਦਦ ਕਰਨ ਦਾ ਦੋਸ਼ ਲਾ ਰਹੇ ਹੋ। ਕੀ ਇਸੇ ਕਾਰਨ ਮੈਂ ਪਿਛਲੇ 10 ਸਾਲਾਂ ਤੋਂ ਉਸਦੇ ਵਿਰੁੱਧ ਅਦਾਲਤੀ ਕੇਸ ਲੜ ਰਿਹਾ ਹਾਂ? ਮੈਂ 2017 ਤੋਂ ਬਾਅਦ ਪੰਜਾਬ ਦੀਆਂ ਸਾਰੀਆਂ ਚੋਣਾਂ ਕਿਉਂ ਜਿੱਤੀਆਂ ਹਨ? ਤੁਸੀਂ ਸੋਚਦੇ ਹੋ ਕਿ ਮੈਂ ਪੰਜਾਬ ਵਿੱਚ ਕਾਂਗਰਸ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਵਾਂਗਾ, ਪਰ ਸੱਚ ਇਹ ਹੈ ਕਿ ਮੇਰੇ ‘ਤੇ ਵਿਸ਼ਵਾਸ ਨਾ ਕਰਕੇ ਅਤੇ ਨਵਜੋਤ ਸਿੱਧੂ ਵਰਗੇ ਅਸਥਿਰ ਆਦਮੀ ਦੇ ਹੱਥ ਵਿੱਚ ਪਾਰਟੀ ਦੀ ਅਗਵਾਈ ਸੌਂਪ ਕੇ ਪਾਰਟੀ ਨੇ ਆਪਣੇ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਹੈ।’

 

ਦਰਅਸਲ ਹਰੀਸ਼ ਰਾਵਤ ਨੇ ਬੁੱਧਵਾਰ ਨੂੰ ਇਕ ਟਵੀਟ ਕੀਤਾ ਸੀ, ਜਿਸ ‘ਚ ਕੈਪਟਨ ਦੇ ਭਾਜਪਾ ਨਾਲ ਹੱਥ ਮਿਲਾਉਣ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਸਨ।

 

 

ਵੀਰਵਾਰ ਨੂੰ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਨਿਰਮਾਤਾ ਕਿਹਾ, ਜਿਸਦੇ ਬਾਅਦ ਅਮਰਿੰਦਰ ਨੇ ਜਵਾਬੀ ਹਮਲਾ ਕੀਤਾ।

ਕੈਪਟਨ ਨੇ ਨਵਜੋਤ ਸਿੱਧੂ ਦਾ ਮਖੌਲ ਉਡਾਉਂਦੇ ਹੋਏ ਉਸ ਨੂੰ ਫਰਾਡ ਕਰਾਰ ਦਿੱਤਾ ਅਤੇ ਕਿਹਾ ਕਿ ਤੁਸੀਂ ਮੇਰੀ 15 ਸਾਲ ਪੁਰਾਣੀ ਫਸਲੀ ਵਿਭਿੰਨਤਾ ਬਾਰੇ ਪਹਿਲ ਨੂੰ ਖੇਤੀਬਾੜੀ ਕਾਨੂੰਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹੋ, ਜਿਸ ਵਿਰੁੱਧ ਮੈਂ ਅਜੇ ਵੀ ਲੜ ਰਿਹਾ ਹਾਂ ਅਤੇ ਜਿਸ ਨਾਲ ਮੈਂ ਆਪਣੇ ਰਾਜਨੀਤਕ ਭਵਿੱਖ ਨੂੰ ਜੋੜਿਆ ਹੈ।

ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਪੰਜਾਬ ਅਤੇ ਇਸ ਦੇ ਕਿਸਾਨਾਂ ਦੇ ਹਿੱਤਾਂ ਤੋਂ ਅਣਜਾਣ ਹਨ। ਉਹ ਵਿਭਿੰਨਤਾ ਅਤੇ ਖੇਤੀਬਾੜੀ ਕਾਨੂੰਨਾਂ ਵਿੱਚ ਅੰਤਰ ਨੂੰ ਨਹੀਂ ਜਾਣਦੇ ਅਤੇ ਅਜੇ ਵੀ ਪੰਜਾਬ ਦੀ ਅਗਵਾਈ ਕਰਨ ਦਾ ਸੁਪਨਾ ਦੇਖ ਰਹੇ ਹਨ। ਜੇਕਰ ਅਜਿਹਾ ਕਦੇ ਹੁੰਦਾ ਹੈ ਤਾਂ ਇਹ ਭਿਆਨਕ ਹੋਵੇਗਾ । ਇਹ ਹਾਸੋਹੀਣੀ ਗੱਲ ਹੈ ਕਿ ਸਿੱਧੂ ਨੇ ਇਹ ਵੀਡੀਓ ਅਜਿਹੇ ਸਮੇਂ ਸਾਂਝਾ ਕੀਤਾ ਹੈ ਜਦੋਂ ਪੰਜਾਬ ਸਰਕਾਰ ਆਪਣੇ ਆਗਾਮੀ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਨੂੰ ਉਤਸ਼ਾਹਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।’

 

 

 

 

ਕੈਪਟਨ ਦੇ ਤੇਵਰਾਂ ਨੂੰ ਦੇਖਕੇ ਸਾਫ ਹੈ ਕਿ ਉਹ ਕਾਂਗਰਸ ਨਾਲ ਹੁਣ ਕਿਸੇ ਵੀ ਤਰਾਂ ਦਾ ਨਾਤਾ ਨਹੀਂ ਰੱਖਣਾ ਚਾਹੁੰਦੇ ਅਤੇ ਨਾ ਹੀ ਆਪਣੇ ਖ਼ਿਲਾਫ਼ ਕਿਸੇ ਬਿਆਨ ਨੂੰ ਸਹਿਣ ਕਰਨਗੇ।

Share this Article
Leave a comment