ਇੰਗਲੈਂਡ ‘ਚ ਵਿਰੋਧ ਤੋਂ ਬਾਅਦ ਕੈਪਟਨ ਨੇ ਕੀਤੀ ਵਤਨ ਵਾਪਸੀ!

TeamGlobalPunjab
1 Min Read

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੰਨੀ ਦਿਨੀਂ ਵਿਦੇਸ਼ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਨੂੰ ਇਗਲੈਂਡ ਵਿਖੇ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਦਰਅਸਲ ਮੁੱਖ ਮੰਤਰੀ 28 ਤਾਰੀਖ ਨੂੰ ਵਤਨ ਵਾਪਿਸ ਪਰਤ ਰਹੇ ਸਨ ਪਰ ਹੁਣ ਉਹ ਆਪਣਾ ਦੌਰਾ ਵਿੱਚ ਛੱਡ ਕੇ ਅੱਜ ਰਾਤ ਨੂੰ ਹੀ ਵਤਨ ਪਰਤ ਰਹੇ ਹਨ। ਜਾਣਕਾਰੀ ਮੁਤਾਬਿਕ ਕੈਪਟਨ ਸੰਵਿਧਾਨ ਦਿਵਸ ਮੌਕੇ ਸੱਦੇ ਗਏ ਵਿਸ਼ੇਸ਼ ਇਜਲਾਸ ਵਿੱਚ ਸ਼ਾਮਲ ਹੋਣ ਲਈ ਵਤਨ ਪਰਤ ਰਹੇ ਹਨ।

ਦੱਸ ਦਈਏ ਕਿ ਕੱਲ੍ਹ ਯਾਨੀ 26 ਨਵੰਬਰ ਨੂੰ ਸੰਵਿਧਾਨ ਦਿਵਸ ਹੈ ਅਤੇ ਇਸ ਮੌਕੇ ਵਿਧਾਨ ਸਭਾ ਅੰਦਰ  ਵਿਸ਼ੇਸ ਇਜਲਾਸ ਬੁਲਾਇਆ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹੋ ਰਹੇ ਹਨ।

Share this Article
Leave a comment