ਅਰੂਸਾ ਆਲਮ ਬਾਰੇ ਕੈਪਟਨ ਦਾ ਮੁਹੰਮਦ ਮੁਸਤਫ਼ਾ ਨੂੰ ਮੋੜਵਾਂ ਜਵਾਬ, ਤਸਵੀਰਾਂ ਕੀਤੀਆਂ ਜਾਰੀ, ਮੁਸਤਫ਼ਾ ਨੇ ਮੁੜ ਕੀਤਾ ਟਵੀਟ

TeamGlobalPunjab
2 Min Read

#AROOSAALAM

ਚੰਡੀਗੜ੍ਹ : ਅਰੂਸਾ ਆਲਮ ਨੂੰ ਕੇ ਸਿਆਸੀ ਬਿਆਨਬਾਜ਼ੀ ਲਗਾਤਾਰ ਜਾਰੀ ਹੈ । ਵਿਰੋਧੀ ਹੀ ਨਹੀਂ ਕਾਂਗਰਸੀ ਆਗੂ ਵੀ ਅਰੂਸਾ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨੇ ਬਿੰਨ ਰਹੇ ਹਨ। ਉਧਰ ਕੈਪਟਨ ਵੀ ਅਰੂਸਾ ਸਬੰਧੀ ਦਿੱਤੇ ਜਾ ਰਹੇ ਬਿਆਨਾਂ ‘ਤੇ ਪਲਟਵਾਰ ਕਰ ਰਹੇ ਹਨ। ਇਸ ਕੜੀ ਵਿੱਚ ਸ਼ਨੀਵਾਰ ਨੂੰ ਕੈਪਟਨ ਨੇ ਮੁਹੰਮਦ ਮੁਸਤਫ਼ਾ ਨੂੰ ਮੋੜਵਾਂ ਜਵਾਬ ਦਿੱਤਾ ਹੈ।

ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਦੀਆਂ ਅਰੂਸਾ ਆਲਮ ਨਾਲ ਤਸਵੀਰਾਂ ਸਾਂਝੀਆਂ ਕਰ ਮੁਹੰਮਦ ਮੁਸਤਫ਼ਾ ਤੋਂ ਜਵਾਬ ਮੰਗਿਆ ਹੈ । ਉਨ੍ਹਾਂ ਨੇ ਤਸਵੀਰਾਂ ਸਾਂਝੀਆਂ ਕਰ ਪੁੱਛਿਆ ਹੈ ਕਿ, ‘ਹੁਣ ਤੁਸੀਂ ਇਸ ਬਾਰੇ ਕੀ ਕਹੋਗੇ ?’

ਕੀ ਤੁਹਾਡੀ ਪਤਨੀ ਅਤੇ ਨੂੰਹ ਅਰੂਸਾ ਆਲਮ ਨਾਲ ਨਹੀਂ ਹਨ? ਤੁਸੀਂ ਹੋਰ ਕਿੰਨਾ ਹੇਠਾਂ ਜਾਓਗੇ ? ਦੋਸਤੀ ਨੂੰ ਸਿਆਸਤ ਨਾਲ ਰਲਾ ਰਹੇ ਹੋ !

‘ਇਹ ਅਤੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਯਾਦਾਂ ਤੁਹਾਡੇ ਪਰਿਵਾਰ ਨਾਲ ਹਨ, ਜਿਨ੍ਹਾਂ ਦੀ ਨਿੱਜੀ ਤੌਰ ‘ਤੇ ਕਦਰ ਕਰਦਾ ਹਾਂ।’

ਠੁਕਰਾਲ ਨੇ ਆਪਣੇ ਟਵੀਟ ‘ਚ ਅਰੂਸਾ ਆਲਮ ਨਾਲ ਰਜੀਆ ਸੁਲਤਾਨਾ ਅਤੇ ਉਨ੍ਹਾਂ ਦੀ ਨੂੰਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

ਉਧਰ ਰਵੀਨ ਠੁਕਰਾਲ ਦੇ ਟਵੀਟ ਤੋਂ ਬਾਅਦ ਮੁਹੰਮਦ ਮੁਸਤਫਾ ਨੇ ਵੀ ਟਵੀਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ ਨਾਲ ਹੀ ਕੈਪਟਨ ਦੇ‌ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੂੰ ਇਕ ਤਰ੍ਹਾਂ ਨਾਲ ਸਮਝਾਇਸ਼ ਵੀ ਕਰ ਦਿੱਤੀ।

ਮੁਸਤਫ਼ਾ ਨੇ ਕਿਹਾ ਕਿ ‘ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਾਡੇ ਸੰਬੰਧਾਂ ਦੀ ਗਹਿਰਾਈ ਅਤੇ ਮਾਪਦੰਡ ਕਾਫੀ ਡੂੰਘੇ ਹਨ। ਇੱਥੋਂ ਤਕ ਕਿ ਬਹੁਤ ਸਾਰੇ ਝਗੜਿਆਂ ਦੇ ਬਾਵਜੂਦ ਅਸੀਂ ਇੱਕ ਲਾਈਨ ਖਿੱਚੀ ਹੋਈ ਹੈ। ਰਵੀਨ ਭਾਈ, ਕੋਈ ਵੀ ਨਿਯੁਕਤ ਸਰੋਗੇਟ ਕਦੇ ਵੀ ਇਸ ਗੱਲ ਨੂੰ ਨਹੀਂ ਸਮਝੇਗਾ।’

ਜ਼ਿਕਰਯੋਗ ਹੈ ਕਿ ਮੁਹੰਮਦ ਮੁਸਤਫ਼ਾ ਵਲੋਂ ਟਵੀਟ ਕਰ ਕੇ ਕੈਪਟਨ ਨੂੰ ਅਰੂਸਾ ਆਲਮ ਨੂੰ ਲੈ ਕੇ ਕਈ ਸਵਾਲ ਕੀਤੇ ਗਏ ਸਨ, ਜਿਸ ਦਾ ਕੈਪਟਨ ਨੇ ਟਵੀਟ ਰਾਹੀਂ ਜਵਾਬ ਦਿੱਤਾ, ਅਤੇ ਹੁਣ ਮੁਹੰਮਦ ਮੁਸਤਫਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

Share This Article
Leave a Comment