ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਉਨ੍ਹਾਂ ਖ਼ਿਲਾਫ਼ ਦਿੱਤੇ ਜਾ ਰਹੇ ਬਿਆਨਾਂ ‘ਤੇ ਲਗਾਤਾਰ ਠੋਕਵੇਂ ਜਵਾਬ ਦੇ ਰਹੇ ਹਨ। ਐਤਵਾਰ ਨੂੰ ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੱਲੋਂ ਜਾਰੀ ਕੀਤੇ ਗਏ ਬਿਆਨ ਵਿਚ ਕੈਪਟਨ ਨੇ ਕੈਬਨਿਟ ਮੰਤਰੀ ਪਰਗਟ ਸਿੰਘ ਦੇ ਉਸ ਬਿਆਨ ‘ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ, ਜਿਸ ਵਿੱਚ ਪਰਗਟ ਸਿੰਘ ਨੇ ਝੋਨੇ ਦੀ ਖ਼ਰੀਦ ਵਿੱਚ ਦੇਰੀ ਪਿੱਛੇ ਕਾਰਨ ਕੈਪਟਨ ਦਾ ਦਿੱਲੀ ਦੌਰਾ ਦੱਸਿਆ ਸੀ।
ਦਰਅਸਲ ਪਰਗਟ ਸਿੰਘ ਨੇ ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿਚ ਇਹ ਕਿਹਾ ਸੀ ਕਿ ਕੇਂਦਰ ਨੇ ਝੋਨੇ ਦੀ ਖਰੀਦ ਨੂੰ ਅੱਗੇ ਪਾਉਣ ਦਾ ਫੈਸਲਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਇਕ ਦਿਨ ਬਾਅਦ ਲਿਆ ਹੈ, ਇਸ ਪਿੱਛੇ ਪਰਗਟ ਸਿੰਘ ਨੇ ਕੈਪਟਨ ਦੇ ਭਾਜਪਾ ਨਾਲ ਰਲੇ ਹੋਣ ਦੀ ਗੱਲ ਆਖੀ ਸੀ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਗਟ ਸਿੰਘ ਦੇ ਬਿਆਨਾਂ ਨੂੰ ਬਕਵਾਸ ਅਤੇ ਗੈਰ ਜ਼ਿੰਮੇਵਾਰਾਨਾ ਦੱਸਿਆ ਹੈ।
ਰਵੀਨ ਠੁਕਰਾਲ ਵੱਲੋਂ ਕੀਤੇ ਗਏ ਟਵੀਟ ਵਿੱਚ ਕੈਪਟਨ ਨੇ ਪਰਗਟ ਸਿੰਘ ਨੂੰ ਸੰਬੋਧਨ ਕਰਦਿਆਂ ਕਿਹਾ ਹੈ, ਇਹ ਸਭ ਬਕਵਾਸ ਹੈ। ਕੀ ਤੁਸੀਂ ਸੱਚਮੁੱਚ ਸੋਚਦੇ ਹੋ ਕਿ ਪੰਜਾਬ ਦੇ ਲੋਕ ਵਿਸ਼ਵਾਸ ਕਰਨਗੇ ਕਿ ਮੈਂ ਕਦੇ ਵੀ ਭਾਜਪਾ ਨਾਲ ਮਿਲ ਕੇ ਖਰੀਦ ਵਿੱਚ ਦੇਰੀ ਕਰਾਂਗਾ? ਕੀ ਤੁਸੀਂ ਭੁੱਲ ਗਏ ਹੋ ਕਿ ਕੇਂਦਰ ਦੇ ਫ਼ੈਸਲੇ ਨੇ ਭਾਜਪਾ ਦੀ ਅਗਵਾਈ ਵਾਲੇ ਹਰਿਆਣਾ ਨੂੰ ਵੀ ਪ੍ਰਭਾਵਿਤ ਕੀਤਾ ? ਜਾਂ ਕੀ ਤੁਸੀਂ ਇਹਨਾਂ ਗੱਲਾਂ ਨੂੰ ਸਮਝਣ ਲਈ ਬਿਲਕੁਲ ਨਾਦਾਨ ਹੋ? ‘
What nonsense? Do you really think the people of Punjab will believe I'd ever collude with @BJP4India to delay procurement? And have you forgotten it affected BJP-led Haryana too? Or are you too naïve to understand these things?': @capt_amarinder to @13pargatsingh
— Raveen Thukral (@Raveen64) October 3, 2021
ਇੱਕ ਹੋਰ ਟਵੀਟ ਵਿੱਚ ਕੈਪਟਨ ਨੇ ਪਰਗਟ ਸਿੰਘ ਵਲੋਂ ਲਗਾਏ ਇਲਜ਼ਾਮਾਂ ਦਾ ਸਬੂਤ ਮੰਗਿਆ ਹੈ।
‘ਕੀ ਤੁਹਾਡੇ ਕੋਲ ਇਨ੍ਹਾਂ ਝੂਠਾਂ ਦਾ ਕੋਈ ਸਬੂਤ ਹੈ ? ਜਾਂ ਕੀ ਤੁਸੀਂ ਇੰਨੇ ਗੈਰ ਜ਼ਿੰਮੇਵਾਰਾਨਾ ਹੋ ਕਿ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਡੀਆਂ ਇਨ੍ਹਾਂ ਕੂੜਾ ਗੱਲਾਂ ਦਾ ਲੋਕ ਵਿਸ਼ਵਾਸ ਕਰ ਲੈਣਗੇ? ਪੰਜਾਬ ਦੇ ਲੋਕ ਮੈਨੂੰ ਜਾਣਦੇ ਹਨ ਅਤੇ ਜਾਣਦੇ ਹਨ ਕਿ ਮੈਂ ਹਮੇਸ਼ਾ ਕਿਸਾਨਾਂ ਦੇ ਨਾਲ ਹਾਂ ਅਤੇ ਖੜਾ ਰਹਾਂਗਾ। ਮੈਂ ਸਾਬਕਾ ਭਾਰਤੀ ਹਾਕੀ ਕਪਤਾਨ ਤੋਂ ਇਮਾਨਦਾਰੀ ਦੀ ਉਮੀਦ ਕਰਦਾ ਹਾਂ।’
'And do you have any proof for these lies? Or are you so irresponsible you believe you can get away with such trash? People of Punjab know me & know I always have & will stand with the farmers. I expect honesty from a former Indian hockey Capt.' @capt_amarinder to @13pargatsingh pic.twitter.com/QdJOlATcBq
— Raveen Thukral (@Raveen64) October 3, 2021
ਕੈਪਟਨ ਵੱਲੋਂ ਆਏ ਇਸ ਤਿੱਖੇ ਪ੍ਰਤੀਕਰਮ ‘ਤੇ ਕੈਬਨਿਟ ਮੰਤਰੀ ਪਰਗਟ ਸਿੰਘ ਵੱਲੋਂ ਕੀ ਪ੍ਰਤੀਕ੍ਰਿਆ ਆਉਂਦੀ ਹੈ, ਇਹ ਵੇਖਣਾ ਹੋਵੇਗਾ। ਫਿਲਹਾਲ ਕੈਪਟਨ ਹਰ ਮੋਰਚੇ ‘ਤੇ ਨਵਜੋਤ ਸਿੱਧੂ ਅਤੇ ਸਾਥੀਆਂ ਵੱਲੋਂ ਦਿੱਤੇ ਜਾ ਰਹੇ ਬਿਆਨਾਂ ‘ਤੇ ਠੋਕਵੇਂ ਜਵਾਬ ਦੇ ਰਹੇ ਹਨ।
-ਵਿਵੇਕ ਸ਼ਰਮਾ