ਚੰਡੀਗੜ੍ਹ: ਟੀ-20 ਮਹਿਲਾ ਵਰਲਡ ਕੱਪ ਵਿੱਚ ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਲੈ ਕੇ ਮਾੜੀ ਖ਼ਬਰ ਸਾਹਮਣੇ ਆ ਰਹੀ ਹੈ । ਬੀਤੇ ਦਿਨੀਂ ਪਾਕਿਸਤਾਨ ਨਾਲ ਹੋਏ ਮੈਚ ਦੌਰਾਨ ਉਹ ਬੁਰੀ ਤਰ੍ਹਾਂ ਜਖਮੀ ਹੋ ਗਈ ਸੀ, ਜਿਸ ਕਾਰਨ ਉਸ ਕੌਰ ਨੂੰ ਮੈਦਾਨ ਛੱਡ ਕੇ ਵਾਪਸ ਜਾਣਾ ਪਿਆ ਸੀ।
ਪਰ ਹੁਣ ਇਹ ਵੀ ਖਬਰਾਂ ਆ ਰਹੀਆਂ ਹਨ ਕਿ ਹਰਮਨਪ੍ਰੀਤ ਕੌਰ ਪੂਰੇ ਟੂਰਨਾਮੈਂਟ ਲਈ ਬਾਹਰ ਹੋ ਸਕਦੀ ਹੈ। ਹਾਲਾਂਕਿ ਅਧਿਕਾਰਕ ਪੱਧਰ ‘ਤੇ ਹਰਮਨਪ੍ਰੀਤ ਦੇ ਟੂਰਨਾਮੈਂਟ ਤੋਂ ਬਾਹਰ ਹੋਣ ਬਾਰੇ ਐਲਾਨ ਨਹੀਂ ਕੀਤਾ ਗਿਆ ਹੈ ।ਉਸ ਦੀ ਸੱਟ ਨੂੰ ਵੇਖ ਕੇ ਅਜਿਹਾ ਖਦਸ਼ਾ ਜਤਾਇਆ ਜਾ ਰਿਹਾ ਹੈ। ਹਰਮਨਪ੍ਰੀਤ ਵਰਲਡ ਕੱਪ ‘ਚ 4 ਵਾਰ ਕਪਤਾਨੀ ਕਰਨ ਵਾਲੀ ਦੁਨੀਆ ਦੀ ਇਕਲੌਤੀ ਖਿਡਾਰਣ ਹੈ।
ਨਿਊਜ਼ਲੈਂਡ ਤੋਂ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਪਾਕਿਸਤਾਨ ਨਾਲ ਇੱਕ ਫਲੋਅ ‘ਚ ਖੇਡਦੀ ਨਜ਼ਰ ਆਰ ਰਹੀ ਸੀ । ਹਾਲਾਂਕਿ ਟੀਮ ਇੰਡੀਆ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਪਰ ਟੂਰਨਾਮੈਂਟ ਵਿੱਚ ਹਰਮਨਪ੍ਰੀਤ ਦੀ ਕਮੀ ਬੱਲੇਬਾਜ਼ੀ ਅਤੇ ਕਪਤਾਨੀ ਵਿੱਚ ਵੀ ਖਲੇਗੀ । ਹਰਮਨਪ੍ਰੀਤ ਮਿਡਲ ਆਰਡਰ ਵਿੱਚ ਬੱਲੇਬਾਜ਼ੀ ਕਰਨ ਦੇ ਲਈ ਆਉਂਦੀ ਹੈ ਅਤੇ ਇਹ ਸਭ ਤੋਂ ਅਹਿਮ ਪੂਜੀਸ਼ਨ ਹੁੰਦੀ ਹੈ ਜਿੱਥੋਂ ਮੈਚ ਦਾ ਰੁੱਖ ਤੈਅ ਹੁੰਦਾ ਹੈ ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।