ਜਲੰਧਰ – ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੱਧੂ ਐਕਟਿਵ ਨਜ਼ਰ ਆ ਰਹੇ ਹਨ। ਅੱਜ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੇ ਨਾਲ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਜਲੰਧਰ ਦੇ ਡੇਰਾ ਸੰਚ ਖੰਡ ਬੱਲਾਂ ਸੰਤ ਸਰਵਣ ਦਾਸ ਜੀ ਵਿਖੇ ਪਹੁੰਚੇ। ਇੱਥੇ ਪੰਹੁਚ ਕੇ ਚਰਨਜੀਤ ਸਿੰਘ ਚੰਨੀ ਦੇ ਦਾਅਵਾ ਕੀਤਾ ਕਿ ਪੰਜਾਬ ਦੀ ਕੈਪਟਨ ਸਰਕਾਰ ਡੇਰੇ ਨਾਲ ਲੱਗਦੀ 101 ਏਕੜ ਜ਼ਮੀਨ ਖਰੀਦ ਕੇ ਦੇਵੇਗੀ।
ਇਸ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਵਾਅਦਾ ਅਸੀਂ ਪਹਿਲ ਦੇ ਆਧਾਰ ‘ਤੇ ਪੂਰਾ ਕਰਾਂਗੇ ਤਾਂ ਜੋ ਡੇਰੇ ਦੀ ਜ਼ਰੂਰਤ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾ ਸਕੇ। ਦੂਸੇ ਪਾਸੇ ਚਰਨਜੀਤ ਚੰਨੀ ਦੇ ਦਲਿਤਾਂ ਦੇ ਹੱਕ ‘ਚ ਅਵਾਜ਼ ਦਿੰਦੇ ਹੋਏ ਕਿਹਾ ਕਿ ਜੇਕਰ ਦਲਿਤਾਂ ਤੋਂ ਵੋਟਾਂ ਲੈਣੀਆਂ ਹਨ ਤਾਂ ਉਹਨਾਂ ਦੇ ਸਾਰੇ ਕੰਮ ਵੀ ਕਰਨੇ ਪੈਣੇ ਹਨ।
ਇਸ ਤੋਂ ਬਾਅਦ ਨਵਜੋਤ ਸਿੱਧੂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਵਿੱਚ ਕਿਹਾ ਕਿ ਉਹ ਅੱਜ ਕਿਸੇ ਤਰ੍ਹਾਂ ਦੀ ਸਿਆਸਤ ਕਰਨ ਨਹੀਂ ਆਏ ਸਗੋਂ ਉਹ ਡੇਰੇ ਨਤਮਸਤਕ ਹੋਣ ਲਈ ਪਹੁੰਚੇ ਸਨ। ਨਵਜੋਤ ਸਿੱਧੂ ਮੀਡੀਆ ਨਾਲ ਬਿਨ੍ਹਾ ਗੱਲਬਾਤ ਕੀਤੇ ਹੀ ਵਾਪਸ ਚਲੇ ਗਏ ਸਨ। ਉਹਨਾਂ ਦੇ ਨਾਲ ਕਾਂਗਰਸ ਦੇ ਨਵੇਂ ਥਾਪੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਅਤੇ ਜਲੰਧਰ ਦੇਹਾਤ ਦੇ ਵਿਧਾਇਕ ਵੀ ਡੇਰਾ ਬੱਲਾਂ ਆਏ ਸਨ।