ਕੈਪਟਨ ਨੇ ਕੋਰੋਨਾ ਵਾਇਰਸ ਪੀਡ਼ਤ SHO ਅਰਸ਼ਪ੍ਰੀਤ ਕੌਰ ਦਾ ਵੀਡੀਓ ਕਾਲ ਕਰ ਪੁੱਛਿਆ ਹਾਲਚਾਲ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਫਰੰਟ ਲਾਇਨ ‘ਤੇ ਕੰਮ ਕਰ ਰਹੇ ਦੋ ਸਰਕਾਰੀ ਮੁਲਾਜ਼ਮਾਂ ਦੀ ਮੌਤ ਤੋਂ ਬਾਅਦ ਸਰਕਾਰ ਨੇ ਆਪਣੇ ਕਰਮਚਾਰੀਆਂ ਦਾ ਹੌਸਲਾ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਇਸਦੇ ਲਈ ਜਿੱਥੇ ਸਿਹਤ ਮੰਤਰੀ ਬਲਬੀਰ ਸਿੱਧੂ ਆਪਣੇ ਵਿਭਾਗ ਦੇ ਕਰਮਚਾਰੀਆਂ ਦਾ ਹੌਸਲਾ ਵਧਾ ਰਹੇ ਹਨ ਉਥੇ ਹੀ ਦੂਜੇ ਪਾਸੇ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਸੰਪਰਕ ਰਖਣਾ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਨੂੰ ਆਪਣੀ ਡਿਊਟੀ ਕਰਦੇ ਸਮੇਂ ਕੋਰੋਨਾ ਦਾ ਸੰਕਰਮਣ ਹੋ ਗਿਆ ਹੈ ਜਾਂ ਫਿਰ ਡਿਊਟੀ ਨਿਭਾ ਰਹੇ ਹਨ।

ਕੈਪਟਨ ਨੇ ਲੁਧਿਆਣਾ ਵਿੱਚ ਜੋਧੇਵਾਲ ਬਸਤੀ ਤੋਂ ਐੱਸਐੱਚਓ ਅਰਸ਼ਪ੍ਰੀਤ ਕੌਰ ਗਰੇਵਾਲ ਨਾਲ ਫੋਨ ‘ਤੇ ਗੱਲ ਕੀਤੀ। ਲੁਧਿਆਣਾ ਦੇ ਏਸੀਪੀ ਦੇ ਸੰਪਰਕ ‘ਚ ਆਉਣ ਤੋਂ ਬਾਅਦ ਗਰੇਵਾਲ ਨੂੰ ਵੀ ਕੋਰੋਨਾ ਵਾਇਰਸ ਦੀ ਲਾਗ ਲੱਗ ਗਈ ਸੀ। ਇਸ ਤੋਂ ਇਲਾਵਾ ਸੀਐਮ ਨੇ ਫਾਜ਼ਿਲਕਾ ਦੀ ਇੱਕ ਮੰਡੀ ਵਿੱਚ ਕਿਸਾਨ ਨਾਲ ਵੀ ਗੱਲ ਕੀਤੀ।

ਸੀਐਮ ਨੇ ਵੀਡੀਓ ਕਾਲ ਕਰ ਐੱਸਐੱਚਓ ਅਰਸ਼ਪ੍ਰੀਤ ਨੂੰ ਪੁੱਛਿਆ ਕਿ ਤੁਸੀ ਠੀਕ ਹੋ। ਗਰੇਵਾਲ ਨੇ ਕਿਹਾ ਕਿ ਤੁਹਾਨੂੰ ਵੇਖਕੇ ਚੰਗਾ ਲਗਾ। ਜਵਾਬ ਵਿੱਚ ਸੀਏਮ ਨੇ ਗੁਡ ਟੂ ਸੀ ਯੂ ਟੂ ਕਿਹਾ। ਉਨ੍ਹਾਂ ਅੱਗੇ ਕਿਹਾਤੁਸੀ ਸਾਡੇ ਲਈ ਮਹੱਤਵਪੂਰਣ ਹੋ, ਤੁਹਾਨੂੰ ਜਲਦੀ ਠੀਕ ਹੁੰਦਾ ਵੇਖਣਾ ਚਾਹੁੰਦਾ ਹਾਂ।

Share This Article
Leave a Comment