ਕੈਪੀਟਲ ਰੇਲਵੇ ਸਟੇਸ਼ਨ – ਭਾਰਤ ਦਾ ਮਾਣ

TeamGlobalPunjab
12 Min Read

-ਐੱਸ. ਕੇ. ਲੋਹੀਆ:

ਭਾਰਤ ਦਾ ਪਹਿਲਾ ਪੁਨਰ-ਵਿਕਸਿਤ ਰੇਲਵੇ ਸਟੇਸ਼ਨ ਹੈ – ਗਾਂਧੀਨਗਰ ਕੈਪੀਟਲ ਰੇਲਵੇ ਸਟੇਸ਼ਨ, ਜੋ ਗੁਜਰਾਤ ਰਾਜ ਵਿੱਚ ਸਥਿਤ ਹੈ ਅਤੇ ਜਿਸ ਨੂੰ ਹਾਲ ਹੀ ਵਿੱਚ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਹੈ। ਫਿਰ ਤੋਂ ਵਿਕਸਿਤ ਗਾਂਧੀਨਗਰ ਕੈਪੀਟਲ ਰੇਲਵੇ ਸਟੇਸ਼ਨ ਨੂੰ ਰੇਲਵੇ ਸਟੇਸ਼ਨ ਪੁਨਰ-ਵਿਕਾਸ ਪ੍ਰੋਗਰਾਮ ਦੀ ਇੱਕ ਵੱਡੀ ਛਾਲ਼ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।

ਨੀਲ ਆਰਮਸਟ੍ਰੌਂਗ ਨੇ ਕਿਹਾ ਸੀ, ‘ਇਹ ਮਨੁੱਖ ਲਈ ਇੱਕ ਛੋਟਾ ਕਦਮ ਹੈ, ਪਰ ਮਨੁੱਖ ਜਾਤੀ ਲਈ ਇੱਕ ਵੱਡੀ ਛਾਲ਼ ਹੈ।’ ਇਹ ਕਥਨ, ਸਟੇਸ਼ਨ ਪੁਨਰ-ਵਿਕਾਸ ਦੇ ਸੰਦਰਭ ਵਿੱਚ ਵੀ ਢੁਕਵਾਂ ਹੈ। ਗਾਂਧੀਨਗਰ ਰੇਲਵੇ ਸਟੇਸ਼ਨ ਦੇ ਉਦਘਾਟਨ ਦੇ ਨਾਲ ਦੇਸ਼ ਵਿੱਚ ਸੰਪੂਰਨ ਸਟੇਸ਼ਨ ਪਰਿਦ੍ਰਿਸ਼ ‘ਤੇ ਸਕਾਰਾਤਮਕ ਪ੍ਰਭਾਵ ਪਿਆ ਹੈ। ਜਿਵੇਂ ਕਿ ਸੈਂਟਿਯਾਗੋ ਕਾਲਾਤ੍ਰਾਵਾ (Santiago Calatrava) ਨੇ ਕਿਹਾ ਹੈ, ‘ਸਟੇਸ਼ਨ ਇੱਕ ਅਜਿਹੀ ਚੀਜ਼ ਹੈ ਜੋ ਇੱਕ ਸ਼ਹਿਰ ਦਾ ਨਿਰਮਾਣ ਕਰ ਸਕਦੀ ਹੈ।’ ਗਾਂਧੀਨਗਰ ਕੈਪੀਟਲ ਰੇਲਵੇ ਸਟੇਸ਼ਨ ਦਾ ਪੁਨਰ-ਵਿਕਾਸ ਸ਼ਹਿਰ ਨੂੰ ਪ੍ਰੋਤਸਾਹਨ ਦੇਣ ਵਾਲੇ ਭਾਗਾਂ ਦੇ ਰੂਪ ਵਿੱਚ ਕਾਰਜ ਕਰੇਗਾ, ਨਿਵੇਸ਼ ਚੱਕਰ ਦਾ ਨਿਰਮਾਣ ਕਰੇਗਾ, ਨੌਕਰੀ ਦੇ ਅਵਸਰਾਂ ਦੀ ਸਿਰਜਣਾ ਕਰੇਗਾ ਅਤੇ ਮੋਟੇ ਤੌਰ ‘ਤੇ ਗੁਜਰਾਤ ਰਾਜ ਦੀ ਰਾਜਧਾਨੀ, ਗਾਂਧੀਨਗਰ ਦੀ ਅਰਥਵਿਵਸਥਾ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ।

ਇਹ ਇੱਕ ਅਨੂਠਾ ਪ੍ਰੋਜੈਕਟ ਹੈ ਜਿਸ ਵਿੱਚ ਇੰਡੀਅਨ ਰੇਲਵੇ ਸਟੇਸ਼ਨਸ ਡਿਵੈਲਪਮੈਂਟ ਕਾਰਪੋਰੇਸ਼ਨ (ਆਈਆਰਐੱਸਡੀਸੀ) ਦੇ ਜ਼ਰੀਏ ਗੁਜਰਾਤ ਸਰਕਾਰ ਅਤੇ ਰੇਲਵੇ ਮੰਤਰਾਲੇ ਦੀ ਸਾਂਝੇਦਾਰੀ ਵਿੱਚ ਗਰੁੜ (GARUD- ਗਾਂਧੀਨਗਰ ਰੇਲਵੇ ਐਂਡ ਅਰਬਨ ਡਿਵੈਲਪਮੈਂਟ ਕਾਰਪੋਰੇਸ਼ਨ) ਨਾਮ ਦੀ ਇੱਕ ਸੰਯੁਕਤ ਉੱਦਮ ਕੰਪਨੀ ਦਾ ਗਠਨ ਕੀਤਾ ਗਿਆ ਹੈ।

- Advertisement -

ਇਸ ਪੁਨਰ-ਵਿਕਸਿਤ ਸਟੇਸ਼ਨ ਵਿੱਚ ਪਟੜੀਆਂ ਦੇ ਉੱਪਰ 318 ਕਮਰਿਆਂ ਵਾਲਾ ਫਾਈਵ ਸਟਾਰ ਕਨਵੈਨਸ਼ਨ ਹੋਟਲ ਹੈ। ਇਹ ਭਾਰਤ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਪ੍ਰੋਜੈਕਟ ਹੈ ਜੋ ਮੁੰਬਈ ਅਤੇ ਬੰਗਲੁਰੂ ਜਿਹੇ ਜ਼ਮੀਨ ਦੀ ਘਾਟ ਝੱਲ ਰਹੇ ਸ਼ਹਿਰਾਂ ਵਿੱਚ ਇਸ ਤਰ੍ਹਾਂ ਦੇ ਵਿਕਾਸ ਦਾ ਮਾਰਗ ਖੋਲ੍ਹੇਗਾ। ਗਾਂਧੀਨਗਰ ਵਿੱਚ ਪਹਿਲਾਂ ਤੋਂ ਹੀ ‘ਮਹਾਤਮਾ ਮੰਦਿਰ’ ਹੈ ਜੋ ਵਿਸ਼ਵ ਪੱਧਰੀ ਸੰਮੇਲਨ ਅਤੇ ਪ੍ਰਦਰਸ਼ਨੀ ਕੇਂਦਰ ਹੈ। ਇਸ ਨੂੰ ਹੋਟਲ ਅਤੇ ਰੇਲਵੇ ਸਟੇਸ਼ਨ ਨਾਲ ਜੋੜਿਆ ਗਿਆ ਹੈ, ਤਾਕਿ ਇਹ ਸੁਵਿਧਾਵਾਂ ਇੱਕ ਦੂਜੇ ਨਾਲ ਤਾਲਮੇਲ ਕਰਕੇ ਕੰਮ ਕਰ ਸਕਣ। ਇਹ ਹੋਟਲ, ਕਨਵੈਨਸ਼ਨ ਸੈਂਟਰ ਦੇ ਲਈ ਲੌਜਿਸਟਿਕਸ ਨੂੰ ਅਸਾਨ ਬਣਾਵੇਗਾ ਅਤੇ ਇਸ ਦੇ ਬਿਹਤਰ ਉਪਯੋਗ ਵਿੱਚ ਮਦਦ ਕਰੇਗਾ। ਠੀਕ ਇਸੇ ਤਰ੍ਹਾਂ ਕਨਵੈਨਸ਼ਨ ਸੈਂਟਰ ਵੀ ਹੋਟਲ ਦੇ ਬਿਹਤਰ ਉਪਯੋਗ ਵਿੱਚ ਸਹਾਇਤਾ ਪ੍ਰਦਾਨ ਕਰੇਗਾ। ਕਨਵੈਨਸ਼ਨ ਸੈਂਟਰ ਵਿੱਚ ਜ਼ਿਆਦਾ ਆਯੋਜਨਾਂ ਨਾਲ ਹੋਟਲ ਉਦਯੋਗ, ਖਾਨ-ਪਾਨ ਅਤੇ ਟੂਰਿਜ਼ਮ ਦੇ ਲਈ ਜ਼ਿਆਦਾ ਅਵਸਰ ਪੈਦਾ ਹੋਣਗੇ। ਹੈਲੀਪੈਡ ਪ੍ਰਦਰਸ਼ਨੀ ਮੈਦਾਨ ਅਤੇ ਰਾਸ਼ਟਰ-ਪਿਤਾ ਮਹਾਤਮਾ ਗਾਂਧੀ ਨੂੰ ਸਮਰਪਿਤ ਦਾਂਡੀ ਕੁਟੀਰ ਅਜਾਇਬਘਰ ਨਿਕਟ ਹੀ ਸਥਿਤ ਹਨ, ਜਿਨ੍ਹਾਂ ਨੂੰ ਇਸ ਨਵੇਂ ਪ੍ਰੋਜੈਕਟ ਤੋਂ ਪ੍ਰੋਤਸਾਹਨ ਮਿਲਣ ਦੀ ਉਮੀਦ ਹੈ। ਗਰੁੜ ਅਤੇ ਆਈਆਰਐੱਸਡੀਸੀ ਨੇ ਇਸ ਪੁਨਰ-ਵਿਕਸਿਤ ਸਟੇਸ਼ਨ ਦੇ ਨਾਲ-ਨਾਲ ਆਸ-ਪਾਸ ਦੇ ਖੇਤਰਾਂ ਵਿੱਚ ਹੋਰ ਜ਼ਿਆਦਾ ਸੁਵਿਧਾਵਾਂ ਜੋੜਨ ਦੀ ਯੋਜਨਾ ਬਣਾਈ ਹੈ ਤਾਕਿ ਸਥਾਨਕ ਖੇਤਰ ਨੂੰ ਹੋਰ ਪ੍ਰੋਤਸਾਹਨ ਮਿਲ ਸਕੇ ਅਤੇ ਇਸ ਨੂੰ ਸਾਰੇ ਖੇਤਰ ਦੇ ਲੋਕਾਂ ਲਈ ਇੱਕ ਦਿਲਚਸਪ ਮੰਜ਼ਿਲ ਬਣਾਇਆ ਜਾ ਸਕੇ।

ਦੋ ਨਵੀਆਂ ਟ੍ਰੇਨਾਂ 16 ਜੁਲਾਈ 2021 ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਪਹਿਲੀ ਵਾਰਾਣਸੀ ਲਈ ਇੱਕ ਹਫ਼ਤਾਵਰੀ ਸੁਪਰਫਾਸਟ ਅਤੇ ਦੂਜੀ ਵਰੇਥਾ ਦੇ ਲਈ ਇੱਕ ਡੇਲੀ ਮੇਮੂ (MEMU) ਟ੍ਰੇਨ ਸੇਵਾ ਦੀ ਸ਼ੁਰੂਆਤ ਹੋ ਰਹੀ ਹੈ। ਇਸ ਖੇਤਰ ਲਈ ਰੇਲਵੇ ਮੰਤਰਾਲੇ ਦੇ ਪਾਸ ਕਈ ਮਹੱਤਵਪੂਰਨ ਯੋਜਨਾਵਾਂ ਹਨ, ਅਤੇ ਕਿਉਂਕਿ ਗਾਂਧੀਨਗਰ ਖੇਤਰ ਵਿੱਚ ਸਟੇਸ਼ਨ ਦੇ ਪੁਨਰ-ਵਿਕਾਸ ਦੀਆਂ ਇਨ੍ਹਾਂ ਪਹਿਲਾਂ ਕਾਰਨ ਆਰਥਿਕ ਗਤੀਵਿਧੀਆਂ ਨੂੰ ਪ੍ਰੋਤਸਾਹਨ ਮਿਲਦਾ ਹੈ, ਇਸ ਲਈ ਅਧਿਕ ਟ੍ਰੇਨ ਸੇਵਾਵਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ।

ਪੁਨਰ-ਵਿਕਸਿਤ ਸਟੇਸ਼ਨ ਸੱਤ ਸੀ ਦੇ (seven C’s) ਸਿਧਾਂਤਾਂ ਦਾ ਪਾਲਨ ਕਰਦਾ ਹੈ ਜੋ ਆਈਆਰਐੱਸਡੀਸੀ ਦੁਆਰਾ ਪੁਨਰ-ਵਿਕਸਿਤ ਰੇਲਵੇ ਸਟੇਸ਼ਨਾਂ ਦੀ ਯੋਜਨਾ ਬਣਾਉਣ ਲਈ ਮੂਲ ਸਿਧਾਂਤ ਹੈ।

ਯਾਤਰੀਆਂ ਨੂੰ ਅਲੱਗ-ਅਲੱਗ ਕਰਨ ਲਈ, ਪ੍ਰਸਥਾਨ ਵਾਲੇ ਯਾਤਰੀਆਂ ਦੇ ਲਈ ਕੌਨਕੋਰਸ (concourse) ਅਤੇ ਆਉਣ ਵਾਲੇ ਯਾਤਰੀਆਂ ਲਈ ਦੋ ਸੱਬਵੇਅ ਤਿਆਰ ਕਰਨ ਦੀ ਯੋਜਨਾ ਬਣਾਈ ਗਈ ਹੈ। ਸਟੇਸ਼ਨ ਭਵਿੱਖ ਲਈ ਤਿਆਰ ਹੈ ਅਤੇ ਸਟੇਸ਼ਨ ‘ਤੇ ਯਾਤਰੀਆਂ ਦੀ ਸੰਖਿਆ ਵਧਣ ‘ਤੇ ਪ੍ਰਸਥਾਨ ਵਾਲੇ ਯਾਤਰੀਆਂ ਲਈ ਕੌਨਕੋਰਸ ਦਾ ਉਪਯੋਗ ਕੀਤਾ ਜਾਵੇਗਾ। ਹਾਲਾਂਕਿ, ਨਿਕਟ ਭਵਿੱਖ ਵਿੱਚ ਯਾਤਰੀਆਂ ਦੇ ਨਾਲ-ਨਾਲ ਸਥਾਨਕ ਜਨਤਾ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਇਸ ਖੇਤਰ ਵਿੱਚ ਖੁਦਰਾ, ਭੋਜਨ ਅਤੇ ਮਨੋਰੰਜਨ ਦੇ ਆਊਟਲੈੱਟ ਖੋਲ੍ਹਣ ਦੀ ਯੋਜਨਾ ਹੈ। ਬਿੱਗ ਬਜ਼ਾਰ ਅਤੇ ਸ਼ੌਪਰਸ ਸਟੌਪ ਜਿਹੇ ਬਜ਼ਾਰ ਸੰਚਾਲਕਾਂ ਨੇ ਵੀ ਆਪਣੇ ਮਿਨੀ ਆਊਟਲੈੱਟ ਖੋਲ੍ਹਣ ਵਿੱਚ ਰੁਚੀ ਦਿਖਾਈ ਹੈ ਜਿਸ ਨਾਲ ਯਾਤਰੀਆਂ ਅਤੇ ਸਥਾਨਕ ਲੋਕਾਂ ਲਈ ਸਟੇਸ਼ਨ ‘ਤੇ ਖਰੀਦਦਾਰੀ ਕਰਨਾ ਸੁਵਿਧਾਜਨਕ ਹੋਵੇਗਾ। ਇਹ ਪੁਨਰ-ਵਿਕਸਿਤ ਸਟੇਸ਼ਨ ਇੱਕ ‘ਸਿਟੀ ਸੈਂਟਰ ਰੇਲ ਮਾਲ’ ਦੀ ਤਰ੍ਹਾਂ ਕੰਮ ਕਰੇਗਾ ਜਿਸ ਦੇ ਵਿਭਿੰਨ ਕਾਰਜਾਂ ਵਿੱਚੋਂ ਯਾਤਰਾ ਨਾਲ ਜੁੜੀਆਂ ਸੁਵਿਧਾਵਾਂ ਪ੍ਰਦਾਨ ਕਰਨਾ ਵੀ ਹੋਵੇਗਾ।

ਦਿੱਵਯਾਂਗਜਨਾਂ ਲਈ ਸਟੇਸ਼ਨ, ਇੱਕ ਸੁਲਭ ਵਾਤਾਵਰਣ ਪ੍ਰਦਾਨ ਕਰਦਾ ਹੈ ਅਤੇ ਸਾਰੇ ਸਥਾਨਾਂ ‘ਤੇ ਲਿਫਟ ਅਤੇ ਰੈਂਪ ਉਪਲਬਧ ਹਨ। ਟੈਕਟਾਈਲ ਫਲੋਰਿੰਗ ਜਿਹੀਆਂ ਹੋਰ ਸੁਵਿਧਾਵਾਂ ਵੀ ਪ੍ਰਦਾਨ ਕੀਤੀਆਂ ਗਈਆਂ ਹਨ। ਸਟੇਸ਼ਨ ਆਧੁਨਿਕ ਸੁਵਿਧਾਵਾਂ ਜਿਵੇਂ ਉਚਿਤ ਉਡੀਕ ਸਥਾਨ, ਧੁੱਪ/ਵਰਖਾ ਆਦਿ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਥੰਮ੍ਹ ਰਹਿਤ ਛੱਤ ਜ਼ਰੀਏ, ਵਾਤਾਨੁਕੂਲਿਤ ਬਹੁਉਦੇਸ਼ੀ ਉਡੀਕ ਘਰ, ਸ਼ਿਸ਼ੂ ਅਹਾਰ ਸਥਾਨ, ਉੱਨਤ ਸੰਕੇਤ ਅਤੇ ਆਧੁਨਿਕ ਪਖਾਨੇ, ਆਮ ਆਦਮੀ ਦੇ ਲਈ ਇੰਟਰਫੇਥ ਪ੍ਰੇਅਰ ਰੂਮ ਆਦਿ ਨਾਲ ਸੁਸੱਜਿਤ ਹੈ। ਹੋਰ ਸੁਵਿਧਾਵਾਂ ਜਿਵੇਂ ਆਰਟ ਗੈਲਰੀ, ਥੀਮ ਅਧਾਰਿਤ ਪ੍ਰਕਾਸ਼ ਵਿਵਸਥਾ, ਅਤਿਰਿਕਤ ਆਕਰਸ਼ਣ ਪ੍ਰਦਾਨ ਕਰਨਗੀਆਂ ਜੋ ਨਾ ਕੇਵਲ ਯਾਤਰੀਆਂ ਦੀ ਸੰਤੁਸ਼ਟੀ ਨੂੰ ਵਧਾਉਣਗੀਆਂ ਬਲਕਿ ਸਾਰਿਆਂ ਲਈ ਮਾਣ ਦਾ ਵਿਸ਼ਾ ਵੀ ਸਾਬਤ ਹੋਣਗੀਆਂ ਕਿਉਂਕਿ ਇਹ ਸਟੇਸ਼ਨ ਦੇਸ਼ ਵਿੱਚ ਕਈ ਮਾਅਨਿਆਂ ਵਿੱਚ ਫਸਟ ਹੋਣ ਦਾ ਦਾਅਵਾ ਕਰ ਸਕਦਾ ਹੈ। ਭੀੜ ਦੇ ਬਿਨਾ, ਪੁਨਰ-ਵਿਕਸਿਤ ਸਟੇਸ਼ਨ ਨੂੰ ਪੀਕ ਆਵਰ ਵਿੱਚ 1,500 ਯਾਤਰੀਆਂ ਨੂੰ ਸੰਭਾਲਣ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਕੌਨਕੋਰਸ ਦੇ ਨਾਲ, ਪੀਕ ਆਵਰ ਵਿੱਚ ਸਮਰੱਥਾ 2200 ਯਾਤਰੀਆਂ ਤੱਕ ਪਹੁੰਚ ਜਾਵੇਗੀ।

- Advertisement -

ਸਟੇਸ਼ਨ ਦਾ ਉਦੇਸ਼ ਪੋਰਟਲੈਂਡ ਪੋਜ਼ੋਲਾਨਾ ਸੀਮਿੰਟ, ਫਲਾਈ ਐਸ਼ ਇੱਟਾਂ ਆਦਿ ਜਿਹੀ ਟਿਕਾਊ ਸਮੱਗਰੀ ਦੇ ਉਪਯੋਗ ਜ਼ਰੀਏ ਕੁਦਰਤੀ ਬਣੇ ਵਾਤਾਵਰਣ ਦੀ ਸੰਭਾਲ਼ ਕਰਨਾ ਅਤੇ ਊਰਜਾ ਦਕਸ਼ ਡਿਜ਼ਾਈਨਾਂ, ਮੀਂਹ ਦੇ ਪਾਣੀ ਦੀ ਸੰਭਾਲ਼ ਅਤੇ ਪਾਣੀ ਦੀ ਮੁੜ-ਵਰਤੋਂ ਜ਼ਰੀਏ ਪਾਣੀ, ਬਿਜਲੀ ਦੀਆਂ ਜ਼ਰੂਰਤਾਂ ਨੂੰ ਘੱਟ ਕਰਨਾ ਹੈ।

‘ਇੰਜਨੀਅਰਿੰਗ, ਪ੍ਰਕਿਓਰਮੈਂਟ ਐਂਡ ਕੰਸਟ੍ਰਕਸ਼ਨ (ਈਪੀਸੀ)’ ਮਾਡਲ ‘ਤੇ ਬਣਾਇਆ ਗਿਆ ਗਾਂਧੀਨਗਰ ਰੇਲਵੇ ਸਟੇਸ਼ਨ ਪੁਨਰ-ਵਿਕਾਸ ਲਈ ਇਸ ਮਾਡਲ ਨੂੰ ਅਪਣਾਉਣ ਵਾਲਾ ਭਾਰਤੀ ਰੇਲਵੇ ਦਾ ਪਹਿਲਾ ਸਟੇਸ਼ਨ ਹੈ। ਪੁਨਰ-ਵਿਕਸਿਤ ਸਟੇਸ਼ਨ ‘ਤੇ ਆਪਣੀ ਤਰ੍ਹਾਂ ਦਾ ਅਨੂਠਾ, ਥੰਮ੍ਹ ਮੁਕਤ ਚਿਕਨਾ ਅਤੇ ਕਫਾਇਤੀ ਸਪੇਸ ਫ੍ਰੇਮ 99-ਮੀਟਰ (105 ਮੀਟਰ ਕਰਵੀਲਿਨੀਅਰ (curvilinear)) ਸਪੈਨ ਓਵਰ ਪਲੈਟਫਾਰਮ (ਭਾਰਤੀ ਰੇਲਵੇ ਵਿੱਚ ਸਭ ਤੋਂ ਲੰਬਾ ਅਜਿਹਾ ਸਪੈਨ ਜਿਸ ਵਿੱਚ ਸਿਰਫ਼ 120 ਕਿਲੋਗ੍ਰਾਮ/ਵਰਗ ਮੀਟਰ ਇਸਪਾਤ ਸ਼ਾਮਲ ਹੈ) ਹਰ ਮੌਸਮ ਵਿੱਚ ਸੁਰੱਖਿਅਤ ਸੀਮਲੈੱਸ ਐਲੂਮੀਨੀਅਮ ਸ਼ੀਟਿੰਗ ਦੇ ਨਾਲ ਪ੍ਰਦਾਨ ਕੀਤਾ ਗਿਆ ਹੈ। ਸੱਬਵੇਅ ਉਪਲਬਧ ਕਰਵਾਉਣਾ, ਉੱਚੀ ਇਮਾਰਤ ਨੂੰ ਸਹਾਰਾ ਦੇਣ ਲਈ ਵੱਡੀ ਨੀਂਹ ਅਤੇ ਰੂਫ ਟ੍ਰਸਜ਼ (roof trusses) ਦੇ ਜ਼ਰੀਏ ਲਾਂਚ ਕਰਨਾ ਅਦੁੱਤੀ ਇੰਜਨੀਅਰਿੰਗ ਚੁਣੌਤੀਆਂ ਸਨ ਜਿਨ੍ਹਾਂ ਨੂੰ ਕਾਰਜ ਨੂੰ ਲਾਗੂ ਕਰਨ ਦੇ ਦੌਰਾਨ ਸਫਲਤਾਪੂਰਬਕ ਪੂਰਾ ਕੀਤਾ ਗਿਆ ਸੀ। ਦਰਅਸਲ, ਇਸ ਪ੍ਰੋਜੈਕਟ ਤੋਂ ਮਿਲੀ ਸਿੱਖਿਆ ਸਾਨੂੰ ਸ਼ਹਿਰਾਂ ਦੇ ਭੀੜ ਵਾਲੇ ਇਲਾਕਿਆਂ ਵਿੱਚ ਅਜਿਹੇ ਜਟਿਲ ਪ੍ਰੋਜੈਕਟਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਵਾਲੀ ਹੈ ਅਤੇ ਇਸ ਪ੍ਰੋਜੈਕਟ ਦਾ ਪ੍ਰਭਾਵ ਦੂਰ-ਦੂਰ ਤੱਕ ਹੋਵੇਗਾ।

32 ਥੀਮਾਂ ਦੇ ਨਾਲ ਹਰ ਰੋਜ਼ ਇੱਕ ਥੀਮ ‘ਤੇ ਅਧਾਰਿਤ ਪ੍ਰਕਾਸ਼ ਵਿਵਸਥਾ ਦਾ ਆਯੋਜਨ ਗਾਂਧੀਨਗਰ ਸਟੇਸ਼ਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ। ਇਹ ਭਾਰਤੀ ਰੇਲਵੇ ਵਿੱਚ ਇਸ ਤਰ੍ਹਾਂ ਦੀ ਸੁਵਿਧਾ ਵਾਲਾ ਹੁਣ ਤੱਕ ਦਾ ਪਹਿਲਾ ਸਟੇਸ਼ਨ ਹੈ। ਗਾਂਧੀਨਗਰ ਰੇਲਵੇ ਸਟੇਸ਼ਨ ਦੀ ਯੋਜਨਾ ਅਨੁਸਾਰ ਥੀਮ ਅਧਾਰਿਤ ਪ੍ਰਕਾਸ਼ ਵਿਵਸਥਾ ਦੀ ਵਿਸ਼ੇਸ਼ਤਾ ਦਾ ਉਦੇਸ਼ ਇਸ ਪੁਨਰ-ਵਿਕਸਿਤ ਸਟੇਸ਼ਨ ਦਾ ਵਿਆਪਕ ਰੂਪ ਵਿੱਚ ਉਪਯੋਗ ਕਰਨਾ ਹੈ। ਐੱਲਈਡੀ ਲਾਈਟਾਂ ਦਾ ਉਪਯੋਗ ਸਟੇਸ਼ਨ ਦੀ ਇਮਾਰਤ ਨੂੰ ਖੂਬਸੂਰਤ ਤਰੀਕੇ ਨਾਲ ਦਿਖਾਉਣ ਅਤੇ ਸੂਰਜ ਛਿਪਣ ਦੇ ਬਾਅਦ ਇਸ ਇਮਾਰਤ ਦੀ ਖੂਬਸੂਰਤੀ ਵਿੱਚ ਚਾਰ ਚੰਦ ਲਗਾਉਣ ਲਈ ਹਰ ਰੋਜ਼ ਰੰਗ ਬਦਲਣ ਮੁਤਾਬਕ ਕੀਤਾ ਗਿਆ ਹੈ। ਇਸ ਸਥਾਨ ਨੂੰ ਆਮ ਆਦਮੀ ਲਈ ਇੱਕ ਮੰਜ਼ਿਲ ਸਥਲ ਬਣਾਉਣ ਲਈ ਡਾਂਸਿੰਗ ਲਾਈਟਾਂ ਦਾ ਉਪਯੋਗ ਕੀਤਾ ਜਾਵੇਗਾ। ਜਦੋਂ ਸਟੇਸ਼ਨ ਦੀ ਲਾਈਟ ਇਸ ਦੇ ਸਾਹਮਣੇ ਸਥਿਤ ਦਾਂਡੀ ਕੁਟੀਰ ਅਤੇ ਇਸ ਦੇ ਪਿਛੋਕੜ ਵਿੱਚ ਅਹਿਮਦਾਬਾਦ/ਗਾਂਧੀਨਗਰ ਖੇਤਰ ਦੀ 77 ਮੀਟਰ ਦੀ ਸਭ ਤੋਂ ਉੱਚੀ ਇਮਾਰਤ ਨੂੰ ਪ੍ਰਕਾਸ਼ਵਾਨ ਕਰੇਗੀ ਤਾਂ ਇਸ ਦੀ ਰੰਗਤ ਦੇਖਣ ਲਾਇਕ ਹੋਵੇਗੀ। ਗਾਂਧੀਨਗਰ ਦੀ ਜਨਤਾ ਅਤੇ ਦਾਂਡੀ ਕੁਟੀਰ ਆਉਣ ਵਾਲੇ ਸੈਲਾਨੀ ਇਸ ਪੁਨਰ-ਵਿਕਸਿਤ ਸਟੇਸ਼ਨ ਦੇ ਆਸ-ਪਾਸ ਦੇ ਖੇਤਰ ਵਿੱਚ ਵਿਕਸਿਤ ਕੀਤੀ ਗਈ ਹਰੀ ਪੱਟੀ ਦੇ ਮਾਹੌਲ ਦਾ ਨਜ਼ਾਰਾ ਲੈ ਸਕਣਗੇ।

ਇਸ ਦੇ ਨਾਲ-ਨਾਲ ਇਨ੍ਹਾਂ ਵਿਕਾਸ ਕਾਰਜਾਂ ਵਿੱਚ ‘ਕ’ ਰੋਡ ਨੂੰ ‘ਖ’ ਰੋਡ ਨਾਲ ਜੋੜਨ ਲਈ ਬਣਾਏ ਗਏ ਨਵੇਂ 18 ਮੀਟਰ ਚੌੜੇ ਅੰਡਰਪਾਸ ਦੇ ਨਾਲ-ਨਾਲ ਗੁਜਰਾਤ ਸਰਕਾਰ ਦੇ ਸੜਕ ਅਤੇ ਭਵਨ ਵਿਭਾਗ ਦੁਆਰਾ ਮਹਾਤਮਾ ਮੰਦਿਰ ਅਤੇ ਰੇਲਵੇ ਸਟੇਸ਼ਨ ਦੇ ਨਿਕਟ ਦੇ ਹੋਟਲ ਦਾ ਨਿਰਮਾਣ ਇਸ ਖੇਤਰ ਦਾ ਕਾਇਆਕਲਪ ਕਰ ਦੇਵੇਗਾ, ਜੋ ਹੁਣ ਤੱਕ ਜ਼ਿਆਦਾਤਰ ਤੌਰ ‘ਤੇ ਇੱਕ ਜੀਵੰਤ ਸਥਲ ਦੀ ਜਗ੍ਹਾ ਇੱਕ ਨਿਰਜਨ ਸਥਾਨ ਸੀ। ਇਹ ਸਥਾਨ ਹੁਣ ਇਸ ਸ਼ਹਿਰ ਦਾ ਇੱਕ ਅਜਿਹਾ ਕੇਂਦਰ ਹੋਵੇਗਾ ਜਿੱਥੇ ਗਾਂਧੀਨਗਰ ਦੇ ਲੋਕ ਨਾ ਕੇਵਲ ਘੁੰਮਣ ਬਲਕਿ ਹੋਰ ਵਿਭਿੰਨ ਉਦੇਸ਼ਾਂ ਲਈ ਜਾਣਾ ਪਸੰਦ ਕਰਨਗੇ। ਇਸ ਵਿਕਾਸ ਦਾ ਉਦੇਸ਼ ਸਟੇਸ਼ਨ ਦੇ ਆਸ-ਪਾਸ ਦੇ ਪੂਰੇ ਖੇਤਰ ਨੂੰ ਸ਼ਹਿਰ ਦੇ ਇੱਕ ਅਜਿਹੇ ਸਥਾਨ ਦੇ ਰੂਪ ਵਿੱਚ ਤਬਦੀਲ ਕਰਨਾ ਹੈ ਜਿੱਥੇ ਗਾਂਧੀਨਗਰ ਦੇ ਲੋਕ ਜਾਣਾ ਪਸੰਦ ਕਰਨਗੇ ਅਤੇ ਜਿਸ ‘ਤੇ ਉਨ੍ਹਾਂ ਨੂੰ ਮਾਣ ਹੋਵੇਗਾ।

ਗਾਂਧੀਨਗਰ ਕੈਪੀਟਲ ਰੇਲਵੇ ਸਟੇਸ਼ਨ ਨੂੰ ਰਾਸ਼ਟਰ ਪ੍ਰਤੀ ਸਮਰਪਿਤ ਕਰਨ ਦੇ ਨਾਲ ਸਟੇਸ਼ਨ ਦੇ ਪੁਨਰ-ਵਿਕਾਸ ਪ੍ਰੋਗਰਾਮ ਵਿੱਚ ਸਮੁੱਚੇ ਰੂਪ ਵਿੱਚ ਤੇਜ਼ੀ ਆਈ ਹੈ। ਕਈ ਹੋਰ ਸਟੇਸ਼ਨਾਂ ਦਾ ਪੁਨਰ-ਵਿਕਾਸ ਕੀਤਾ ਜਾਣਾ ਹੈ। ਇਸ ਮੁਹਿੰਮ ਦੇ ਤਹਿਤ 125 ਸਟੇਸ਼ਨਾਂ ਦੇ ਪੁਨਰ-ਵਿਕਾਸ ਦਾ ਕਾਰਜ ਪ੍ਰਗਤੀ ‘ਤੇ ਹੈ। ਇਸ ਵਿੱਚੋਂ, ਆਈਆਰਐੱਸਡੀਸੀ 63 ਸਟੇਸ਼ਨਾਂ ‘ਤੇ ਕਾਰਜ ਕਰ ਰਹੀ ਹੈ, ਅਤੇ ਆਰਐੱਲਡੀਏ 60 ਸਟੇਸ਼ਨਾਂ ‘ਤੇ ਕਾਰਜ ਕਰ ਰਹੀ ਹੈ ਜਿਸ ਵਿੱਚ ਦੋ ਸਟੇਸ਼ਨ ਖੇਤਰੀ ਰੇਲਵੇ ਵੱਲੋਂ ਵਿਕਸਿਤ ਕੀਤੇ ਜਾ ਰਹੇ ਹਨ। ਰੀਅਲ ਇਸਟੇਟ ਵਿਕਾਸ ਦੇ ਨਾਲ-ਨਾਲ 123 ਸਟੇਸ਼ਨਾਂ ਦੇ ਪੁਨਰ-ਵਿਕਾਸ ਲਈ ਕੁੱਲ ਨਿਵੇਸ਼ 50,000 ਕਰੋੜ ਰੁਪਏ ਤੋਂ ਜ਼ਿਆਦਾ ਹੈ। ਆਈਆਰਐੱਸਡੀਸੀ ਦੇ ਤੌਰ ‘ਤੇ ਅਸੀਂ ਭਾਰਤ ਸਰਕਾਰ ਦੇ ਸਟੇਸ਼ਨ ਪੁਨਰ-ਵਿਕਾਸ ਪ੍ਰੋਗਰਾਮ ਲਈ ਪ੍ਰਤੀਬੱਧ ਹਾਂ ਅਤੇ ਇਹ ਕਾਰਜ ਅਤਿਅੰਤ ਉਤਸ਼ਾਹ ਅਤੇ ਦ੍ਰਿੜ੍ਹ ਸੰਕਲਪ ਨਾਲ ਸੰਚਾਲਿਤ ਕਰਨਗੇ। ਇਸ ਪ੍ਰੋਗਰਾਮ ਵਿੱਚ ਰੇਲਵੇ ਰਾਹੀਂ ਯਾਤਰਾ ਕਰਨ ਵਾਲੇ ਆਮ ਆਦਮੀ ਦੀ ਸੇਵਾ ਲਈ ਨਵੇਂ ਦ੍ਰਿਸ਼ਟੀਕੋਣ ਅਤੇ ਸਮਾਧਾਨ ਦੀ ਜ਼ਰੂਰਤ ਹੈ, ਜਿਸ ਨੂੰ ਹਾਲ ਹੀ ਵਿੱਚ ਵਿਕਸਿਤ ਕੀਤੇ ਗਏ ਗਾਂਧੀਨਗਰ ਕੈਪੀਟਲ ਅਤੇ ਹਬੀਬਗੰਜ ਰੇਲਵੇ ਸਟੇਸ਼ਨ ਪੁਨਰ-ਵਿਕਾਸ ਪ੍ਰੋਜੈਕਟ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ।

ਇਸ ਪ੍ਰੋਗਰਾਮ ਦੇ ਲਈ ਨਾ ਕੇਵਲ ਰੇਲਵੇ ਸਟੇਸ਼ਨਾਂ ਬਲਕਿ ਵੱਡੇ ਪੈਮਾਨੇ ‘ਤੇ ਸ਼ਹਿਰਾਂ ਅਤੇ ਦੇਸ਼ ਦੇ ਆਤਮਨਿਰਭਰ ਭਾਰਤ ਵੱਲ ਵਧਣ ਦੇ ਸੰਕਲਪ ਅਤੇ ਕਾਇਆਕਲਪ ਵਿੱਚ ਸਹਾਇਤਾ ਦੇ ਲਈ ਪਬਲਿਕ ਐਂਡ ਪ੍ਰਾਈਵੇਟ ਪਾਰਟਨਰਸ਼ਿਪ ਪ੍ਰੋਜੈਕਟਾਂ ਵਿੱਚ ਨਿਰਮਾਣਕਰਤਾਵਾਂ, ਨਿਰਮਾਤਾ, ਠੇਕੇਦਾਰਾਂ, ਯੋਜਨਾਕਾਰਾਂ, ਵਾਸਤੂਕਾਰਾਂ, ਡਿਜ਼ਾਈਨਰਾਂ, ਖੁਦਰਾ ਵਿਕਰੇਤਾਵਾਂ, ਇਸ਼ਤਿਹਾਰਦਾਤਿਆਂ ਅਤੇ ਸਭ ਤੋਂ ਮਹੱਤਵਪੂਰਨ ਨਿਵੇਸ਼ਕਾਂ/ਡਿਵੈਲਪਰਾਂ ਦੇ ਸਮਰਥਨ ਅਤੇ ਸਰਗਰਮ ਭਾਗੀਦਾਰੀ ਦੀ ਜ਼ਰੂਰਤ ਹੈ।

ਲੇਖਕ: ਮੈਨੇਜਿੰਗ ਡਾਇਰੈਕਟਰ (ਐੱਮਡੀ) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਇੰਡੀਅਨ ਰੇਲਵੇ ਸਟੇਸ਼ਨਸ ਡਿਵੈਲਪਮੈਂਟ ਕਾਰਪੋਰੇਸ਼ਨ (ਆਈਆਰਐੱਸਡੀਸੀ)

Share this Article
Leave a comment